ਖੁਰਾਕੀ ਤੱਤਾਂ ਵਿੱਚ ਜਿੰਨੀ ਅਹਿਮੀਅਤ ਕੋਲੈਸਟਰੋਲ ਨੂੰ ਹਾਸਲ ਹੋਈ ਹੈ, ਉਹ ਸ਼ਾਇਦ ਕਿਸੇ ਹੋਰ ਤੱਤ ਨੂੰ ਨਹੀਂ ਮਿਲੀ, ਕਿਉਂਕਿ ਇਹ ਦਿਲ ਦੇ ਸਭ ਤੋਂ ਵੱਧ ਨੇੜੇ ਹੈ। ਇਸ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਖੁਰਾਕੀ ਤੱਤਾਂ ਵਿੱਚੋਂ ਇਹ ਖ਼ਲਨਾਇੱਕ ਬਣ ਕੇ ਜ਼ਿਆਦਾ ਪ੍ਰਚੱਲਿਤ ਹੋਇਆ ਹੈ। ਇਸ ਦਾ ਕਾਰਨ ਹੈ ਕਿ ਇਹ ਵਪਾਰੀਆਂ ਦੇ ਹੱਥ ਪੈ ਗਿਆ ਹੈ। ਅੱਜ ਸਾਰੇ ਖੁਰਾਕੀ ਪਦਾਰਥਾਂ ਤੇਲ, ਘਿਓ, ਬਿਸਕੁਟ ਆਦਿ ਦੀ ਮਸ਼ਹੂਰੀ ਕੋਲੈਸਟਰੋਲ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਇਸੇ ਆਧਾਰ ‘ਤੇ ਹੀ ਡਾਕਟਰ ਵੀ ਕੋਲੈਸਟਰੋਲ ਦਾ ਡਰਾਵਾ ਦੇ ਕੇ ਮਰੀਜ਼ਾਂ ਨੂੰ ਆਪਣੀਆਂ ਹਦਾਇਤਾਂ ਮਨਵਾਉਣ ਲਈ ਪ੍ਰੇਰਦੇ ਅਤੇ ਮਜਬੂਰ ਕਰਦੇ ਹਨ।
ਕੋਲੈਸਟਰੋਲ ਆਖ਼ਰ ਕੀ ਹੈ? ਜੇ ਅਸੀਂ ਕੋਲੈਸਟਰੋਲ ਨੂੰ ਸਿਹਤ ਜਾਂ ਖੁਰਾਕ ਦੇ ਮਹਿਰਾਂ ਦੇ ਨਜ਼ਰੀਏ ਤੋਂ ਵਿਗਿਆਨਕ ਤੱਥਾਂ ਦੇ ਆਧਾਰ ‘ਤੇ ਸਮਝੀਏ ਤਾਂ ਇਹ ਫ਼ੈਟ ਦੀ ਇੱਕ ਕਿਸਮ ਹੈ, ਜੋ ਸਾਡੇ ਸਰੀਰ ਲਈ ਲੋੜੀਂਦੀ ਹੈ। ਜੇ ਬਹੁਤੇ ਵਿਸਥਾਰ ਵਿੱਚ ਨਾ ਜਾਈਏ ਤਾਂ ਸਾਡੇ ਦਿਮਾਗ ਦੀ ਕਾਰਗੁਜ਼ਾਰੀ ਲਈ ਕੋਲੈਸਟਰੋਲ ਦੀ ਕਾਫ਼ੀ ਅਹਿਮੀਅਤ ਹੈ। ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਕੋਈ ਟੈਸਟ ਕਰਵਾਉਂਦਾ ਹੈ, ਉੱਥੇ ਇੱਕ ਆਮ ਲੋੜ ਦਾ ਪੱਧਰ ਵੀ ਦਰਸਾਇਆ ਜਾਂਦਾ ਹੈ, ਜਿਵੇਂ ਅੱਜ-ਕੱਲ੍ਹ ਇਹ 150 ਤੋਂ 200 ਮਿ. ਗ੍ਰਾ. ਹੈ। ਭਾਵ ਇਸ ਦੀ ਸਰੀਰ ਵਿੱਚ ਲੋੜ ਹੈ। ਭਾਵੇਂ ਇਸ ਦੀ ਇੱਕ ਸੀਮਾ ਹੈ ਤੇ ਚਿੰਤਾ ਇਸ ਦੀ ਉੱਪਰਲੀ ਸੀਮਾ ਤੋਂ ਬਾਅਦ ਹੁੰਦੀ ਹੈ। ਪਹਿਲੀ ਗੱਲ ਇਹ ਹੈ ਕਿ ਕੋਲੈਸਟਰੋਲ ਏਨਾ ਖ਼ਤਰਨਾਕ ਨਹੀਂ, ਜਿਸ ਤਰ੍ਹਾਂ ਸਾਡੇ ਵਪਾਰਕ ਇਸ਼ਤਿਹਾਰ ਦਰਸਾਉਂਦੇ ਹਨ। ਇੱਕ ਕੰਪਨੀ ਦੇ ਬਿਸਕੁਟਾਂ ਦਾ ਇਸ਼ਤਿਹਾਰ ਹੈ-ਮੈਦਾ, ਕੋਲੈਸਟਰੋਲ ਅਤੇ ਟਰਾਂਸਫ਼ੈਟ ਰਹਿਤ। ਇੱਕ ਹੋਰ ਕੰਪਨੀ ਦੇ ਤੇਲ ਦਾ ਇਸ਼ਤਿਹਾਰ ਹੈ-ਜ਼ੀਰੋ ਕੋਲੈਸਟਰੋਲ ਹਲਕਾ-ਫ਼ੁਲਕਾ। ਨਾਲੇ ਪੂਰੀਆਂ ਤਲੀਆਂ ਜਾ ਰਹੀਆਂ ਹਨ, ਨਾਲੇ ਫ਼ੁਰਤੀਲਾਪਣ ਦਿਖਾਇਆ ਜਾ ਰਿਹਾ ਹੈ।
ਇਸ਼ਤਿਹਾਰਾਂ ਪਿੱਛੇ ਕੋਲੈਸਟਰੋਲ ਪ੍ਰਤੀ ਡਰ ਦੀ ਭਾਵਨਾ ਹੈ। ਇਹ ਸਹੀ ਨਹੀਂ। ਇਸ ਵਿੱਚ ਇੱਕ ਹੋਰ ਵੱਡਾ ਝੂਠ ਹੈ ਕਿ ਕਿਵੇਂ ਕਿਸੇ ਸਨਅਤ ਨੇ ਕੋਈ ਵੱਡੀ ਮਿਹਨਤ ਕਰਕੇ ਖੋਜ ਰਾਹੀਂ ਇਨ੍ਹਾਂ ਪਦਾਰਥਾਂ ਨੂੰ ਕੋਲੈਸਟਰੋਲ ਜਾਂ ਟਰਾਂਸਫ਼ੈਟ ਰਹਿਤ ਬਣਾਇਆ ਹੈ। ਸੱਚ ਇਹ ਹੈ ਕਿ ਕੋਲੈਸਟਰੋਲ ਕਿਸੇ ਵੀ ਬਨਸਪਤੀ ਪਦਾਰਥ ਦਾ ਹਿੱਸਾ ਹੁੰਦਾ ਹੀ ਨਹੀਂ ਭਾਵ ਕਣਕ, ਚਾਵਲ, ਦਾਲਾਂ, ਫ਼ਲ, ਸਬਜ਼ੀਆਂ, ਬੀਜ ਜਿਵੇਂ ਤਿਲ, ਸੂਰਜਮੁਖੀ, ਸਰਸੋਂ, ਮੂੰਗਫ਼ਲੀ, ਬਦਾਮ, ਕਾਜੂ ਆਦਿ। ਇਸ ਤੱਥ ਦੇ ਤਹਿਤ ਕਿਸੇ ਵੀ ਬਿਸਕੁਟ, ਤੇਲ ਜਾਂ ਅਜਿਹੀ ਸਨਅਤ ਦਾ ਕੋਲੈਸਟਰੋਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੋਲੈਸਟਰੋਲ ਸਿਰਫ਼ ਤੇ ਸਿਰਫ਼ ਜੀਵਾਂ ਵਿੱਚ ਪਾਇਆ ਜਾਂਦਾ ਹੈ। ਜੇ ਕੋਈ ਵਿਅਕਤੀ ਬਿਲਕੁਲ ਸ਼ਾਕਾਹਾਰੀ ਹੈ ਤੇ ਮੀਟ-ਅੰਡੇ ਦੀ ਵਰਤੋਂ ਨਹੀਂ ਕਰਦਾ, ਉਸ ਦੇ ਸਰੀਰ ਵਿੱਚ ਵੀ ਕੋਲੈਸਟਰੋਲ ਦੀ ਲੋੜ ਅਨੁਸਾਰ ਮਾਤਰਾ ਬਣ ਜਾਂਦੀ ਹੈ। ਸਾਡੇ ਸਰੀਰ ਵਿੱਚ ਇਹ ਕੰਮ ਜਿਗਰ ਕਰਦਾ ਹੈ। ਕੋਲੈਸਟਰੋਲ ਸਿਰਫ਼ ਤੇ ਸਿਰਫ਼ ਮਾਸ, ਅੰਡੇ, ਮੁਰਗੀ, ਬੱਕਰੀ, ਭੇਡ, ਸੂਰ ਆਦਿ ਵਿੱਚ ਹੁੰਦਾ ਹੈ, ਜਿਸ ਨੂੰ ਮਨੁੱਖ ਆਪਣੀ ਖੁਰਾਕ ਲਈ ਵਰਤਦੇ ਹਨ। ਇਨ੍ਹਾਂ ਵਿੱਚ ਦੁੱਧ ਵੀ ਸ਼ਾਮਲ ਹੈ, ਜੋ ਜੀਵਾਂ ਦੀ ਪੈਦਾਵਾਰ ਹੈ।ਸਾਨੂੰ ਪਹਿਲਾਂ ਕੋਲੈਸਟਰੋਲ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ, ਫ਼ਿਰ ਉਸ ਦੇ ਸਰੋਤ ਅਤੇ ਉਸ ਦਾ ਇਸਤੇਮਾਲ ਹੋਣ ਬਾਰੇ। ਕੋਲੈਸਟਰੋਲ ਦਾ ਸਬੰਧ ਸਿਰਫ਼ ਸਿੱਧੇ (ਕੋਲੈਸਟਰੋਲ ਯੁਕਤ) ਖੁਰਾਕੀ ਪਦਾਰਥਾਂ ਨਾਲ ਹੀ ਨਹੀਂ, ਸਗੋਂ ਕਿਸੇ ਵੀ ਤਰ੍ਹਾਂ ਦੇ ਤੇਲ ਦੀ ਲੋੜ ਨਾਲੋਂ ਵੱਧ ਮਾਤਰਾ ਦਾ ਇਸਤੇਮਾਲ ਵੀ ਕੋਲੈਸਟਰੋਲ ਵਧਾਉਂਦਾ ਹੈ। ਜਦੋਂਕਿ ਤੇਲ ਦੇ ਇਸ਼ਤਿਹਾਰ ਜ਼ੀਰੋ ਕੋਲੈਸਟਰੋਲ ਕਹਿ ਕੇ ਆਪਣੇ ਹਲਕੇ-ਫ਼ੁਲਕੇ ਤੇਲ ਵਿੱਚ ਪੂਰੀਆਂ ਤਲ ਕੇ ਖਾਣ ਦੀ ਗੱਲ ਕਰਦੇ ਹਨ, ਜੋ ਕਿ ਭਰਮ ਹੈ। ਇਹ ਜਾਣਨ ਦੀ ਲੋੜ ਹੈ ਕਿ ਖੁਰਾਕ ਦੇ ਸਾਰੇ ਤੱਤ, ਅਨਾਜਾਂ, ਦਾਲਾਂ, ਫ਼ਲ, ਸਬਜ਼ੀਆਂ, ਦੁੱਧ ਆਦਿ ਦਾ ਨਿਸ਼ਚਿਤ ਅਨੁਪਾਤ ਕਿਵੇਂ ਹਾਸਲ ਕੀਤਾ ਜਾਵੇ।ਕੋਲੈਸਟਰੋਲ ਦਾ ਵੱਧ ਇਸਤੇਮਾਲ ਖ਼ੂਨ ਦੀਆਂ ਨਾੜਾਂ ਨੂੰ ਸਖ਼ਤ ਕਰਦਾ ਹੈ। ਉਨ੍ਹਾਂ ਉੱਪਰ ਜੰਮ ਕੇ ਉਨ੍ਹਾਂ ਨੂੰ ਭੀੜਾ ਕਰਦਾ ਹੈ। ਨਤੀਜੇ ਵਜੋਂ ਮਹੱਤਵਪੂਰਨ ਅੰਗਾਂ ਜਿਵੇਂ ਦਿਲ ਅਤੇ ਦਿਮਾਗ ਦੀ ਖ਼ੂਨ ਦੀ ਸਪਲਾਈ ਘੱਟ ਹੋਣ ਨਾਲ ਦਿਲ ਅਤੇ ਦਿਮਾਗ ਦਾ ਦੌਰਾ (ਲਕਵਾ) ਪੈ ਸਕਦਾ ਹੈ। ਸਾਰੇ ਸਰੀਰ ਵਿੱਚ ਨਾੜਾਂ ਸਖ਼ਤ ਹੋਣ ਨਾਲ ਬਲੱਡ ਪ੍ਰੈਸ਼ਰ ਵੱਧ ਰਹਿਣ ਲਗਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।










