ਕਿੰਗ ਖ਼ਾਨ ਨਾਲ ਰੋਮਾਂਸ ਕਰਨਾ ਚਾਹੁੰਦੀ ਹੈ ਨੇਹਾ

flimy-duniya1ਭੋਜਪੁਰੀ ਫ਼ਿਲਮਾਂ ਦੀ ਮਸ਼ਹੂਰ ਅਭਿਨੇਤਰੀ ਨੇਹਾ ਸ਼੍ਰੀ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਸਿਲਵਰ ਸਕ੍ਰੀਨ ‘ਤੇ ਰੋਮਾਂਸ ਕਰਦੀ ਨਜ਼ਰ ਆਵੇਗੀ। ‘ਸਾਜਨ ਚਲੇ ਸਸੁਰਾਲ’, ‘ਲਾਡਲਾ’, ‘ਸਜਨਾ ਮੰਗਿਆ ਸਜਾਏ ਦੇ ਹਮਾਰੀ’, ‘ਬਰਸਾਤ’ ਵਰਗੀਆਂ ਕਈ ਭੋਜਪੁਰੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਹੁਣ ਨੇਹਾ ਆਪਣੀ ਆਉਣ ਵਾਲੀ ਭੋਜਪੁਰੀ ਫ਼ਿਲਮ ‘ਮਹਿੰਦੀ ਤੋਹਾਰ ਨਾਮ ਕੇ’ ਅਤੇ ‘ਮੁਹੱਬਤ ਮੀਠ ਲਾਗੇਗਾ’ ਨਾਲ ਪਰਦੇ ‘ਤੇ ਨਜ਼ਰ ਆਵੇਗੀ। ਇਸ ਫ਼ਿਲਮ ਦੀ ਚਰਚਾ ਕਰਦੇ ਹੋਏ ਨੇਹਾ ਸ਼੍ਰੀ ਨੇ ਕਿਹਾ, ”ਮੇਰੀਆਂ ਦੋਵੇਂ ਫ਼ਿਲਮਾਂ ਪੂਰੀ ਤਰ੍ਹਾਂ ਪਰਿਵਾਰਿਕ ਹਨ ਅਤੇ ਇਸ ‘ਚ ਮੈਂ ਮਨੋਹਰ ਸਿੰਘ ਨਾਲ ਨਜ਼ਰ ਆਵਾਗੀ। ਭੋਜਪੁਰੀ ਸਿਨੇਮਾ ਦੀ ਫ਼ਿਲਮਾਂ ‘ਚ ਇਨ੍ਹੀ ਦਿਨੀਂ ਕਾਫ਼ੀ ਅਸ਼ਲੀਲਤਾ ਆ ਗਈ ਹੈ ਪਰ ਮੇਰੀਆਂ ਫ਼ਿਲਮਾਂ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਉਣਗੀਆਂ।”
ਜ਼ਿਕਰਯੋਗ ਹੈ ਕਿ ਭੋਜਪੁਰੀ ਅਭਿਨੇਤਰੀ ਨੇਹਾ ਸ਼੍ਰੀ ਦਾ ਕਹਿਣਾ ਹੈ, ”ਬਾਲੀਵੁੱਡ ਫ਼ਿਲਮ ‘ਚ ਕੰਮ ਕਰਨਾ ਮੇਰਾ ਸੁਪਨਾ ਰਿਹਾ ਹੈ। ਮੈਨੂੰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀਆਂ ਫ਼ਿਲਮਾਂ ਕਾਫ਼ੀ ਪਸੰਦ ਹੈ। ਸ਼ਾਹਰੁਖ ਬਾਲੀਵੁੱਡ ਦਾ ਕਿੰਗ ਹੈ, ‘ਕਿੰਗ ਆਫ਼ ਰੋਮਾਂਸ’ ਹੈ। ਸ਼ਾਹਰੁਖ ਨਾਲ ਕਿਹੜੀ ਅਭਿਨੇਤਰੀ ਰੋਮਾਂਸ ਕਰਨਾ ਪਸੰਦ ਨਹੀਂ ਕਰੇਗੀ। ਉਨ੍ਹਾਂ ਨਾਲ ਸਿਲਵਰ ਸਕ੍ਰੀਨ ‘ਤੇ ਰੋਮਾਂਸ ਕਰਨਾ ਮੇਰਾ ਸੁਪਨਾ ਹੈ। ਮੈਨੂੰ ਸਲਮਾਨ ਦੀਆਂ ਫ਼ਿਲਮਾਂ ਪਸੰਦ ਹੈ। ਸਲਮਾਨ ਨੇ ਹਰ ਨਿਰਮਾਤਾ ਦੀ ਫ਼ਿਲਮ ‘ਚ ਕੰਮ ਕੀਤਾ ਹੈ ਪਰ ਉਹ ਐਕਸ਼ਨ ਫ਼ਿਲਮਾਂ ‘ਚ ਕਾਫ਼ੀ ਕਮਾਲ ਕਰ ਜਾਂਦਾ ਹੈ। ਮੈਂ ਉਸ ਨਾਲ ਐਕਸ਼ਨ ਪ੍ਰਧਾਨ ਫ਼ਿਲਮ ‘ਚ ਕੰਮ ਕਰਨਾ ਚਾਹੁੰਦੀ ਹਾਂ।”