ਸੁਨੀਲ ਗ੍ਰੋਵਰ ਨਾਲ ਲੜਾਈ ਤੋਂ ਬਾਅਦ ਕਪਿਲ ਸ਼ਰਮਾ ਦਾ ਕਾਫ਼ੀ ਸਮਾਂ ਡਿਪ੍ਰੈਸ਼ਨ ‘ਚ ਬਿਤੀਆ। ਉਸ ਤੋਂ ਬਾਅਦ ਕਪਿਲ ਦੀ ਇੱਕ ਪੱਤਰਕਾਰ ਨਾਲ ਲੜਾਈ ਵੀ ਹੋਈ, ਪਰ ਪਿਛਲੇ ਕੁੱਝ ਸਮੇਂ ਤੋਂ ਕਪਿਲ ਦੀ ਜ਼ਿੰਦਗੀ ਕਾਫ਼ੀ ਬਦਲ ਗਈ ਹੈ। ਕਪਿਲ ਨੇ ਵਿਆਹ ਤੋਂ ਬਾਅਦ ਆਪਣੇ ਸ਼ੋਅ ‘ਚ ਕਾਫ਼ੀ ਸੁਧਾਰ ਕੀਤਾ, ਅਤੇ ਇਸ ਦੇ ਨਾਲ ਹੀ ਉਸ ਨੇ ਆਪਣੀ ਸਿਹਤ ਵੀ ਸੁਧਾਰ ਲਈ ਹੈ।
ਹਾਲ ਹੀ ‘ਚ ਕਪਿਲ ਨੇ ਇਨਸਟਾਗ੍ਰੈਮ ‘ਤੇ ਆਪਣੀ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ। ਕਪਿਲ ਨੇ ਇਸ ਫ਼ੋਟੋ ਦੇ ਨਾਲ ਆਪਣੇ ਫ਼ੈਨਜ਼ ਨੂੰ ਦੱਸਿਆ ਕਿ ਉਹ ਛੇ ਮਹੀਨਿਆਂ ‘ਚ ਪਹਿਲੀ ਵਾਰ ਕਲੀਨ ਸ਼ੇਵ ਹੋਇਆ ਹੈ। ਕਪਿਲ ਨੇ ਦਸੰਬਰ 2018 ‘ਚ ਗਿਨੀ ਨਾਲ ਵਿਆਹ ਕੀਤਾ ਸੀ ਜਿਸ ਤੋਂ ਬਾਅਦ ਕਪਿਲ ਦੀ ਜ਼ਿੰਦਗੀ ‘ਚ ਕਾਫ਼ੀ ਸੁਧਾਰ ਹੈ ਅਤੇ ਉਹ ਆਪਣੀ ਜ਼ਿੰਦਗੀ ‘ਚ ਖ਼ੁਸ਼ ਵੀ ਹੈ।
ਖ਼ਬਰਾਂ ਤਾਂ ਇਹ ਵੀ ਹਨ ਕਿ ਕਪਿਲ ਦੀ ਵ੍ਹਾਈਫ਼ ਪ੍ਰੈਗਨੈਂਟ ਵੀ ਹੈ। ਜੇਕਰ ਕਪਿਲ ਦੇ ਵਰਕ ਫ਼ਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਸ਼ੋਅ ਦਾ ਕਪਿਲ ਸ਼ਰਮਾ ਸ਼ੋਅ ਨਾਲ ਸੁਰਖ਼ੀਆਂ ਬਟੌਰ ਰਿਹੈ। ਇਸ ਦੇ ਨਾਲ ਹੀ ਉਹ ਬੌਲੀਵੁਡ ‘ਚ ਵੀ ਆਪਣਾ ਹੱਥ ਅਜ਼ਮਾ ਚੁੱਕੈ। ਕਪਿਲ ਜਲਦੀ ਹੀ ਆਪਣੀ ਪਤਨੀ ਗਿਨੀ ਨਾਲ ਕੈਨੇਡਾ ਦੀ 10 ਦਿਨ ਦੀ ਵੈਕੇਸ਼ਨ ‘ਤੇ ਜਾ ਰਿਹਾ ਹੈ।












