ਕਠੂਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ ‘ਚ 12ਵੇਂ ਗਵਾਹ ਦੀ ਗਵਾਹੀ ‘ਤੇ ਬਹਿਸ ਪੂਰੀ

ਪਠਾਨਕੋਟ—ਕਠੂਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ ਵਿਚ ਅੱਜ ਵੀ ਸੁਣਵਾਈ ਜਾਰੀ ਰਹੀ। ਸ਼ਨੀਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਸਵੇਰੇ 11 ਤੋਂ ਦੁਪਹਿਰ 1 ਵਜੇ ਤਕ ਚੱਲੀ। ਸਾਰੇ ਮੁਲਜ਼ਮਾਂ ਨੂੰ ਸੁਰੱਖਿਆ ਦੇ ਘੇਰੇ ਵਿਚ ਲਿਆਂਦਾ ਗਿਆ।
ਓਧਰ ਇਸ ਮਾਮਲੇ ਵਿਚ 12ਵੇਂ ਗਵਾਹ ਦੀ ਗਵਾਹੀ ਅਤੇ ਇਸ ‘ਤੇ ਬਹਿਸ ਪੂਰੀ ਕਰ ਲਈ ਗਈ ਹੈ। ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਕਾਰਨ ਹੁਣ ਇਸ ‘ਤੇ ਸੋਮਵਾਰ ਸੁਣਵਾਈ ਹੋਵੇਗੀ। ਸੋਮਵਾਰ ਨੂੰ ਹੀ ਮੇਰਠ ਦੀ ਸਿੱਖਿਆ ਸੰਸਥਾ ਦੇ ਚੇਅਰਮੈਨ ਵਲੋਂ ਪੇਸ਼ਗੀ ਜ਼ਮਾਨਤ ਲਈ ਲਗਾਈ ਗਈ ਰਿਟ ‘ਤੇ ਫੈਸਲਾ ਆਉਣ ਦੀ ਆਸ ਹੈ।