ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੀ 20 ਨਵੰਬਰ ਤੋਂ ਇਕ ਹਫਤੇ ਦੀ ਮਿਆਦ ਲਈ ਨਿਰਦੇਸ਼ ਦਿੱਤੇ ਜਾਣ ਦੀ ਮਨਜ਼ੂਰੀ ਮੰਗੇ ਜਾਣ ਸੰਬੰਧੀ ਪਟੀਸ਼ਨ ਅੱਜ ਖਾਰਜ਼ ਕਰ ਦਿੱਤੀ ਹੈ। ਜਾਂਚ ਏਜੰਸੀ ਜਾਂਚ ਬਿਊਰੋ(ਸੀ.ਬੀ.ਆਈ) ਦਾ ਦਾਅਵਾ ਹੈ ਕਿ ਕਾਰਤੀ ਚਿਦੰਬਰਮ ਵਿਦੇਸ਼ੀ ਨਿਵੇਸ਼ ਸੰਵਰਧਨ ਬੋਰਡ(ਐਫ.ਆਈ.ਪੀ.ਬੀ) ਤੋਂ ਆਈ.ਐਨ.ਐਕਸ ਮੀਡੀਆ ਨੂੰ ਸਾਲ 2007 ‘ਚ 305 ਕਰੋੜ ਰੁਪਏ ਦੀ ਕਲੀਅਰੇਂਸ ਦੇਣ ਦੇ ਮਾਮਲੇ ‘ਚ ਸ਼ਾਮਲ ਹਨ।
ਕਾਰਤੀ ਦੇ ਕੈਮਿਬਜ਼ ਯੂਨੀਵਰਸਿਟੀ ‘ਚ ਇਕ ਸੈਮੀਨਾਰ ‘ਚ ਹਿੱਸਾ ਲੈਣ ਲਈ ਇਕ ਹਫਤੇ ਦੀ ਮਿਆਦ ਤੱਕ ਵਿਦੇਸ਼ ਜਾਣ ਦੀ ਮਨਜ਼ੂਰੀ ਲਈ ਇਹ ਪਟੀਸ਼ਨ ਦਾਇਰ ਕੀਤੀ ਸੀ। ਕੋਰਟ ਨੂੰ ਇਸ ਮਾਮਲੇ ‘ਚ ਜਵਾਬ ਦੇਣ ਲਈ ਸੀ.ਬੀ.ਆਈ ਨੇ ਜ਼ਿਆਦਾ ਸਮੇਂ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਮੁੱਖ ਜਸਟਿਸ ਦੀਪਕ ਮਿਸ਼ਰਾ, ਜੱਜ ਏ.ਐਮ ਖਾਨਵਿਲਕਰ ਅਤੇ ਜਸਟਿਸ ਡੀ.ਵਾਈ ਚੰਦਰੂੜ ਦੀ ਖੰਡਪੀਠ ਨੇ ਜਾਂਚ ਏਜੰਸੀ ਨੂੰ ਇਸ ਮਾਮਲੇ ‘ਚ ਅੱਜ ਸ਼ਾਮ ਤੱਕ ਆਪਣਾ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ।















