ਮੋਹਾਲੀ– ਬਹੁਚਰਚਿਤ ਸੇਠੀ ਕਤਲ ਮਾਮਲੇ ਵਿਚ ਮੋਹਾਲੀ ਦੀ ਅਦਾਲਤ ਨੇ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ|
ਵਰਣਨਯੋਗ ਹੈ ਕਿ ਸਾਲ 2013 ਵਿਚ ਪਾਰਕਿੰਗ ਵਿਵਾਦ ਕਾਰਨ ਐਡਵੋਕੇਟ ਅਮਰਪ੍ਰੀਤ ਸੇਠੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ| ਦੋਸ਼ੀਆਂ ਨੇ ਜਦੋਂ ਸੇਠੀ ਦੇ ਘਰ ਅੱਗੇ ਗੱਡੀ ਖੜ੍ਹਾਉਣੀ ਚਾਹੀ ਤਾਂ ਸੇਠੀ ਨੇ ਇਸ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਤੇ ਉਨ੍ਹਾਂ ਨੇ ਐਡਵੋਕੇਟ ਸੇਠੀ ਨੂੰ ਗੋਲੀ ਮਾਰ ਦਿੱਤੀ ਸੀ|















