ਐਗਜ਼ਿਟ ਪੋਲ ਨੂੰ ਰਾਹੁਲ ਨੇ ਦੱਸਿਆ ‘ਮੋਦੀ ਮੀਡੀਆ’ ਪੋਲ, ਮੂਸੇਵਾਲਾ ਦੇ ਗੀਤ 295 ਨੂੰ ਲੈ ਕੇ ਕਹੀ ਇਹ ਗੱਲ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ‘ਕਲਪਣਾ’ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਪੋਲ ‘ਚ ਸੱਚਾਈ ਨਹੀਂ ਹੈ ਅਤੇ ਇਹ ‘ਮੋਦੀ ਮੀਡੀਆ’ ਦਾ ਕਾਲਪਨਿਕ ਪੋਲ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਇਹ ਐਗਜ਼ਿਟ ਪੋਲ ਨਹੀਂ ਸਗੋਂ ਮੋਦੀ ਮੀਡੀਆ ਪੋਲ ਹੈ ਅਤੇ ਇਸ ‘ਚ ਕੋਈ ਸੱਚਾਈ ਨਹੀਂ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਚਾਰ ਜੂਨ ਨੂੰ ਸਾਹਮਣੇ ਆ ਰਹੇ ਚੋਣ ਨਤੀਜੇ ਇੰਡੀਆ ਸਮੂਹ 295 ਸੀਟਾਂ ਜਿੱਤ ਰਿਹਾ ਹੈ। ਰਾਹੁਲ ਨੇ ਕਿਹਾ,”ਇਸ ਦਾ ਨਾਂ ਐਗਜ਼ਿਟ ਪੋਲ ਨਹੀਂ ਮੋਦੀ ਮੀਡੀਆ ਪੋਲ ਹੈ। ਇਹ ਮੋਦੀ ਜੀ ਦਾ ਪੋਲ ਹੈ। ਇਹ ਅਟਕਲਾਂ ਹਨ। ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੈ ਤੁਸੀਂ, 295, ਅਸੀਂ 295 ਸੀਟਾਂ ਜਿੱਤ ਰਹੇ ਹਾਂ।”