ਨੈਸ਼ਨਲ ਡੈਸਕ : ਐਤਵਾਰ ਨੂੰ ਕੋਚੀ ਏਅਰਪੋਰਟ ’ਤੇ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਜਾਣਕਾਰੀ ਮੁਤਾਬਕ ਜਹਾਜ਼ ਦੀ ਲੈਂਡਿੰਗ ਤਕਨੀਕੀ ਖ਼ਰਾਬੀ ਕਾਰਨ ਕੀਤੀ ਗਈ ਹੈ।
ਸੀ.ਆਈ.ਏ.ਐੱਲ. ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਾਰਜਾਹ ਤੋਂ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਜਹਾਜ਼ ’ਚ ਹਾਈਡ੍ਰੋਲਿਕ ਖ਼ਰਾਬੀ ਦੇ ਖ਼ਦਸ਼ੇ ਮਗਰੋਂ ਐਤਵਾਰ ਨੂੰ ਇਥੇ ਕੋਚੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।















