ਬੌਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਹਮੇਸ਼ਾ ਤੋਂ ਆਪਣੇ ਹੌਟ ਅਵਤਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਦੀ ਰਹੀ ਹੈ। ਉਰਵਸ਼ੀ ਨੇ ਇਸ ਵਾਰ ਕੁਝ ਅਜਿਹਾ ਕੀਤਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਦਿਲ ਦੀਆਂ ਧੜਕਨਾਂ ਵਧ ਜਾਣਗੀਆਂ। ਉਰਵਸ਼ੀ ਦੀ ਇੱਕ ਡਾਂਸ ਵੀਡੀਓ ਇਨ੍ਹੀ ਦਿਨੀਂ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਰਵਸ਼ੀ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦੀ ਫ਼ਿਲਮ ‘ਕਹੋ ਨਾ ਪਿਆਰ ਹੈ’ ਦੇ ਗਾਣੇ ‘ਇੱਕ ਪਲ ਕਾ ਜੀਣਾ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਰਵਸ਼ੀ ਕੁਝ ਲੜਕੇ ਤੇ ਲੜਕੀਆਂ ਦੇ ਗਰੁੱਪ ਨਾਲ ਡਾਂਸ ਸਟੇਜ ‘ਤੇ ਡਾਂਸ ਕਰ ਰਹੀ ਹੈ। ਇਸ ਦੌਰਾਨ ਉਸ ਨੇ ਰੰਗ ਦਾ ਟ੍ਰਾਊਜਰਸ ਪਾਇਆ ਹੋਇਆ ਸੀ, ਜਿਸ ‘ਚ ਉਹ ਕਾਫ਼ੀ ਸ਼ਾਨਦਾਰ ਨਜ਼ਰ ਆ ਰਹੀ ਹੈ। ਉਸ ਦਾ ਇਹ ਡਾਂਸ ਪੇਸ਼ਕਾਰੀ ਰਾਮ ਨਾਰਾਇਣ ਰੈਨਾ ਕਾਲਜ ‘ਚ ਹੋਇਆ ਸੀ। ਉਸ ਨੇ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਰਿਤਿਕ ਰੋਸ਼ਨ ਕਿ ਤੁਸੀਂ ਇਹ ਦੇਖ ਰਹੇ ਹੋ। ਤੁਹਾਡੀ ਨਵੀਂ ਮੁਕਾਬਲੇਬਾਜ ਆ ਗਈ ਹੈ। ‘ਇੱਕ ਪਲ ਕਾ ਜੀਣਾ’ ਗਾਣਾ ਮੇਰਾ ਪਸੰਦੀਦਾ ਹੈ।’
ਜ਼ਿਕਰਯੋਗ ਹੈ ਕਿ ਇਸ ਵੀਡੀਓ ਨੂੰ ਉਰਵਸ਼ੀ ਨੇ ਬੀਤੇ ਐਤਵਾਰ ਨੂੰ ਪੋਸਟ ਕੀਤਾ ਹੈ। ਇਸ ਵੀਡੀਓ ਨੂੰ 15 ਘੰਟਿਆਂ ‘ਚ 2 ਲੱਖ 22 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਸੂਤਰਾਂ ਮੁਤਾਬਕ ਰਿਤਿਕ ਰੋਸ਼ਨ ਦੀ ਆਉਣ ਵਾਲੀ ਫ਼ਿਲਮ ‘ਕਾਬਿਲ’ ‘ਚ ਉਰਵਸ਼ੀ ‘ਸਾਰਾ ਜਮਾਨਾ’ ਗਾਣੇ ਦੇ ਰੀਮੇਕ ‘ਤੇ ਆਈਟਮ ਡਾਂਸ ਕਰਦੀ ਨਜ਼ਰ ਆ ਸਕਦੀ ਹੈ। ਇਸ ਤੋਂ ਪਹਿਲਾਂ ਉਰਵਸ਼ੀ ਟਾਈਗਰ ਸ਼ਰਾਫ਼ ਦੀ ਫ਼ਿਲਮ ‘ਦਿ ਫ਼ਲਾਇੰਗ ਜੱਟ’ ਦੇ ਗਾਣੇ ‘ਬੀਟ ਪੇ ਬੂਟੀ’ ‘ਤੇ ਕਲਾਸੀਕਲ ਸਟਾਈਲ ‘ਚ ਡਾਂਸ ਦੀ ਵੀਡੀਓ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੀ ਸੀ।











