ਉਤਰਾਖੰਡ: ਬਾਦਲ ਫੱਟਨ ਨਾਲ ਭਾਰੀ ਤਬਾਹੀ, 30 ਲੋਕਾਂ ਦੀ ਮੌਤ

2ਚੰਡੀਗੜ : ਉਤਰਾਖੰਡ ਵਿਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਬਰਸਾਤ ਨਾਲ ਕਈ ਸ਼ਹਿਰਾਂ ਵਿਚ ਹਲਾਤ ਵਿਗੜ ਗਏ ਹਨ। ਚਮੋਲੀ ਤੇ ਪਿਥੌਰਾਗੜ ਵਿਚ ਬੱਦਲ ਫੱਟਣ ਤੋਂ ਹੋਈ ਤਬਾਹੀ ਵਿਚ ਘੱਟ ਤੋਂ ਘੱਟ 30 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਭਾਰੀ ਬਰਸਾਤ ਦੀ ਵਜਾ ਨਾਲ ਨਦੀਆਂ ਵਿਚ ਆਏ ਉਫਾਨ ਤੋਂ ਕਈ ਲੋਕ, ਮਕਾਨ ਤੇ ਜਾਨਵਰ ਵਹਿ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਸਿਆ ਕਿ ਐਨਡੀਆਰਐਫ ਦੀ ਟੀਮ ਪ੍ਰਭਾਵਿਤ ਇਲਾਕਿਆਂ ਵਿਚ ਪੁੱਜ ਗਈ ਹੈ ਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਅਗਲੇ 72 ਘੰਟੇ ਵਿਚ ਨੈਨੀਤਾਲ, ਉਧਮ ਸਿੰਘ ਨਗਰ ਤੇ ਚੰਪਾਵਤ ਵਿਚ ਵੀ ਭਾਰੀ ਬਰਸਾਤ ਦੀ ਚਿਤਾਵਨੀ ਜਾਰੀ ਹੈ। ਬਰਸਾਤ ਤੋਂ ਹੋਏ ਲੈਂਡ ਸਲਾਈਡਿੰਗ ਤੋਂ ਯਮੁਨੋਤਰੀ ਹਾਈਵੇ ਨੂੰ ਨੁਕਸਾਨ ਪੁੱਜਿਆ ਹੈ। ਗੰਗੋਲ ਪਿੰਡ ਵਿਚ ਲੈਂਡ ਸਲਾਈਡਿੰਗ ਦੇ ਬਾਅਦ ਕੇਦਾਰਨਾਥ ਹਾਈਵੇ ਤੇ ਭਾਰੀ ਵਾਹਨਾਂ ਦਾ ਪ੍ਰਵੇਸ਼ ਰੋਕ ਦਿੱਤਾ ਗਿਆ ਹੈ। ਚਮੋਲੀ ਵਿਚ 9 ਤੇ ਪਿਥੌਰਾਗੜ ਵਿਚ 8 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਬਦਰੀਨਾਥ ਤੋਂ ਗੌਚਰ ਦੇ ਵਿਚਾਲੈ ਕਰੀਬ 3000 ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਰੋਕਿਆ ਗਿਆ ਹੈ।