ਅਦਾਕਾਰਾ ਪ੍ਰਿਅੰਕਾ ਚੋਪੜਾ ਅੱਜਕੱਲ੍ਹ ਆਪਣੇ ਪ੍ਰੇਮੀ ਨਿਕ ਨਾਲ ਆਪਣੀ ਨਜ਼ਦੀਕੀਆਂ ਨੂੰ ਲੈ ਕੇ ਪੂਰੀ ਚਰਚਾ ‘ਚ ਚੱਲ ਰਹੀ ਹੈ। ਇਸ ਤੋਂ ਇਲਾਵਾ, ਉਸ ਨੇ ਸਲਮਾਨ ਖ਼ਾਨ ਵਰਗੇ ਸਿਤਾਰੇ ਦੀ ਫ਼ਿਲਮ ਭਾਰਤ ਨੂੰ ਵੀ ਬਿਲਕੁਲ ਸ਼ੁਰੂ ਹੋਣ ਦੇ ਮੌਕੇ ‘ਤੇ ਛੱਡ ਦਿੱਤਾ। ਇਸ ਨੂੰ ਲੈ ਕੇ ਵੀ ਪ੍ਰਿਅੰਕਾ ਚਰਚਾ ‘ਚ ਚੱਲ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਪ੍ਰਿਅੰਕਾ ਹੁਣ ਨਿਕ ਨਾਲ ਕੁੜਮਾਈ ਅਤੇ ਵਿਆਹ ਕਰਨਾ ਚਾਹੁੰਦੀ ਹੈ ਇਸ ਲਈ ਉਸ ਨੇ ਭਾਰਤ ਨੂੰ ਇਨਕਾਰ ਕਰ ਦਿੱਤਾ ਸੀ। ਫ਼ਿਰ ਬਾਅਦ ‘ਚ ਗੱਲ ਸਾਹਮਣੇ ਆਈ ਕਿ ਪ੍ਰਿਅੰਕਾ ਨੇ ਇੱਕ ਹੌਲੀਵੁੱਡ ਫ਼ਿਲਮ ਮਿਲਣ ਕਾਰਨ ਭਾਰਤ ਨੂੰ ਛੱਡਿਆ ਹੈ। ਹੁਣ ਪ੍ਰਿਅੰਕਾ ਨੇ ਸੰਜੈ ਲੀਲਾ ਭੰਸਾਲੀ ਦੀ ਅਗਲੀ ਫ਼ਿਲਮ ਤੋਂ ਵੀ ਖ਼ੁਦ ਨੂੰ ਵੱਖ ਕਰ ਲਿਆ ਹੈ। ਇਹ ਫ਼ਿਲਮ ਮਹਿਲਾ ਗੈਂਗਸਟਰ ਗੰਗੂਬਾਈ ਕੋਠੇਵਾਲੀ ‘ਤੇ ਆਧਾਰਿਤ ਸੀ, ਅਤੇ ਪ੍ਰਿਅੰਕਾ ਇਸ ‘ਚ ਲੀਡ ਰੋਲ ਨਿਭਾਉਣ ਵਾਲੀ ਸੀ। ਭੰਸਾਲੀ ਦੀ ਜ਼ਿਦ ਸੀ ਕਿ ਪ੍ਰਿਅੰਕਾ ਹੀ ਇਹ ਰੋਲ ਨਿਭਾਏ, ਅਤੇ ਇਸੇ ਕਾਰਨ ਪ੍ਰਿਅੰਕਾ ਨੇ ਇਹ ਫ਼ਿਲਮ ਸਾਈਨ ਕੀਤੀ ਸੀ, ਪਰ ਹੁਣ ਪ੍ਰਿਅੰਕਾ ਦੇ ਇਸ ਫ਼ਿਲਮ ਤੋਂ ਵੱਖ ਹੋਣ ਕਾਰਣ ਭੰਸਾਲੀ ਨੇ ਇਸ ਪ੍ਰੌਜੈਕਟ ਨੂੰ ਠੰਡੇ ਬਸਤੇ ‘ਚ ਪਾ ਕੇ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭੰਸਾਲੀ ਲਈ ਪ੍ਰਿਅੰਕਾ ਬਾਜੀਰਾਓ ਮਸਤਾਨੀ ਅਤੇ ਮੈਰੀਕੌਮ ਵਰਗੀ ਫ਼ਿਲਮਾਂ ਕਰ ਚੁੱਕੀ ਹੈ। ਫ਼ਿਲਮ ਗੋਲੀਓਂ ਕੀ ਰਾਸਲੀਲਾ ਰਾਮਲੀਲਾ ‘ਚ ਵੀ ਉਸ ਨੇ ਇੱਕ ਸਪੈਸ਼ਲ ਗਾਣੇ ‘ਚ ਕੰਮ ਕੀਤਾ ਸੀ। ਦੂਜੇ ਪਾਸੇ, ਲਗਤਾਰ ਫ਼ਿਲਮਾਂ ਛੱਡਣ ਕਾਰਨ ਪਿਅ੍ਰੰਕਾ ਦੀ ਬੌਲੀਵੁੱਡ ‘ਚ ਅਕਸ ਖ਼ਰਾਬ ਹੋ ਰਿਹਾ ਹੈ। ਇਸੇ ਕਾਰਨ ਪ੍ਰਿਅੰਕਾ ਨੂੰ ਵੱਡੇ ਫ਼ਿਲਮ ਨਿਰਮਾਤਾ ਆਪਣੀਆਂ ਫ਼ਿਲਮਾਂ ‘ਚ ਲੈਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਹੋ ਰਹੇ ਹਨ।
—











