ਇੱਕ ਪ੍ਰੇਮਿਕਾ ਦੀ ਹੈਰਾਨੀਜਨਕ ਖੇਡ

download-300x150ਅੱਜ ਇਕ ਦੀਆਂ ਬਾਹਾਂ ਵਿੱਚ, ਤਾਂ ਕੱਲ੍ਹ ਦੂਜੇ ਦੀਆਂ ਬਾਹਾਂ ਵਿੱਚ, ਇਸ ਤਰ੍ਹਾਂ ਦੇ ਕਈ ਪ੍ਰੇਮੀ ਦੇਖਣ ਨੂੰ ਮਿਲ ਜਾਣਗੇ ਪਰ ਕਈ ਲੜਕਿਆਂ ਨਾਲ ਇਸ਼ਕ ਲੜਾ ਕੇ ਉਹਨਾਂ ਦੇ ਪੈਸੇ ਤੇ ਐਸ਼ ਕਰਨ ਦਾ ਸ਼ੌਂਕ ਰੱਖਣ ਵਾਲੀਆਂ ਲੜਕੀਆਂ ਘੱਟ ਹੀ ਮਿਲਦੀਆਂ ਹਨ। ਵਿਦਿਸ਼ਾ, ਮੱਧ ਪ੍ਰਦੇਸ਼ ਦੀ ਸਵੀਟੀ (ਬਦਲਿਆ ਨਾਂ) ਉਹਨਾਂ ਵਿੱਚੋਂ ਹੀ ਇਕ ਸੀ। ਉਸਨੂੰ ਬੁਆਏ ਫ਼ਰੈਂਡ ਬਣਾਉਣ ਦਾ ਸ਼ੌਂਕ ਸੀ। ਉਹ ਹਰ ਰੋਜ਼ ਨਵੇਂ ਨਵੇਂ ਬੁਆਏ ਫ਼ਰੈਂਡ ਬਣਾਉਂਦੀ ਸੀ। ਜਿਸ ਦੀ ਜੇਬ ਉਸਨੂੰ ਤੰਗ ਲੱਗਣ ਲੱਗਦੀ, ਉਹ ਉਸ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰ ਦਿੰਦੀ ਸੀ। ਹਾਲ ਹੀ ਵਿੱਚ ਸਵੀਟੀ ਨੇ ਗੋਪਾਲ ਰੈਕਵਾਰ ਨੂੰ ਆਪਣੇ ਹੁਸਨ ਦੇ ਜਾਲ ਵਿੱਚ ਫ਼ਸਾਇਆ। ਕੁਝ ਸਮੇਂ ਤੱਕ ਉਸ ਦੇ ਪੈਸਿਆਂ ‘ਤੇ ਖੂਬ ਐਸ਼ ਕੀਤੀ। ਜਦੋਂ ਉਸ ਨੇ ਮਹਿਸੂਸ ਕੀਤਾ ਕਿ ਗੋਪਾਲ ਦੀ ਜੇਬ ਤੰਗ ਹੋ ਰਹ ਹੈ ਤਾਂ ਉਸ ਨੇ ਇਕ ਬੱਕਰਾ ਕੱਟ ਕੇ ਵੇਖਣ ਵਾਲੇ ਮੋਟੇ ਆਸਾਮੀ ਅਕਰਮ ਨੂੰ ਹੁਸਨ ਦਾ ਚਾਰਾ ਦਿਖਾ ਕੇ ਆਪਣਾ ਆਸ਼ਕ ਬਣਾ ਲਿਆ ਅਤੇ ਉਸ ਨੂੰ ਹਲਾਲ ਕਰਨ ਲੱਗੀ। ਇਸ ਗੱਲ ਦਾ ਪਤਾ ਗੋਪਾਲ ਨੂੰ ਲੱਗਿਆ। ਉਹ ਸਵੀਟੀ ਨੂੰ ਅਕਰਮ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨ ਲੱਗਿਆ।
ਸਵੀਟੀ ਘੱਟ ਹੁਸ਼ਿਆਰ ਨਹੀਂ ਸੀ। ਉਸ ਨੇ ਦੋਵੇਂ ਹੱਥਾਂ ਵਿੱਚ ਲੱੜੂ ਹਾਸਲ ਕਰਨ ਦੇ ਲਈ ਆਪਣੇ ਪ੍ਰੇਮੀਆਂ ਦੇ ਸਾਹਮਣੇ ਦਿੱਲੀ ਸਰਕਾਰ ਦੇ ਈਵਰਨ-ਔਡ ਫ਼ਾਰਮੂਲੇ ਵਾਂਗ ਤਾਰੀਖ ਨੂੰ ਆਪਸ ਵਿੱਚ ਵੰਡ ਲੈਣ ਦਾ ਆਫ਼ਰ ਰੱਖਿਆ। ਗੋਪਾਲ ਨੂੰ ਸਵੀਟੀ ਦਾ ਆਫ਼ਰ ਪਸੰਦ ਆਇਆ ਤਾਂ ਉਸ ਦੀ ਲਾਸ਼ ਸ਼ਹਿਰ ਦੇ ਬਾਹਰ ਇਕ ਖੂਹ ਵਿੱਚ ਮਿਲੀ। ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਲੋਹਾਂਗੀਪੁਰਾ ਦੀ ਰਹਿਣ ਵਾਲੀ 19 ਸਾਲਾ ਸਵੀਟੀ ਦਿੱਸਣ ਵਿੱਚ ਕਾਫ਼ੀ ਖੂਬਸੂਰਤ ਸੀ। ਉਸ ਦੇ ਪਿਤਾ ਦੀ ਮੌਤ ਕਈ ਸਾਲ ਪਹਿਲਾਂ ਹੋ ਗਈ ਸੀ। ਉਸ ਦੀ ਵਿਧਵਾ ਮਾਂ ਬੱਚਿਆਂ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕਰ ਪਾ ਰਹੀ ਸੀ। ਉਹ ਮੰਡੀ ਵਿੱਚ ਮਜ਼ਦੂਰੀ ਕਰਕੇ ਆਪਣੇ ਤਿੰਨੇ ਬੱਚਿਆਂ ਦਾ ਪੇਟ ਪਾਲ ਰਹੀ ਸੀ। ਕਹਿੰਦੇ ਹਨ ਕਿ ਗਰੀਬ ਦੀ ਬੇਟੀ ਜਲਦੀ ਹੀ ਜਵਾਨ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਸਵੀਟੀ ਦੇ ਨਾਲ ਵੀ ਹੋਇਆ। ਆਪਣੀ ਖੁਹਾਇਸ਼ਾਂ ਨੂੰ ਪੂਰਾ ਕਰਨ ਦੇ ਲਈ ਉਸ ਨੇ ਆਪਣੇ ਹੁਸਨ ਨੂੰ ਹੀ ਚਾਰਾ ਬਣਾ ਲਿਆ। ਉਸ ਨੇ ਖਾਂਦੇ-ਪੀਂਦੇ ਘਰਾਂ ਦੇ ਲੜਕਿਆਂ ਨੂੰ ਕਾਬੂ ਕਰਨਾ ਆਰੰਭ ਕਰ ਦਿੱਤਾ।
ਸਵੀਟੀ ਦੇ ਹੁਸਨ ਨੂੰ ਪ੍ਰਾਪਤ ਕਰਨ ਦੇ ਲਾਲਚ ਵਿੱਚ ਕਈ ਲੜਕੇ ਬਹੁਤ ਕੁਝ ਲੁਟਾਉਣ ਲਈ ਤਿਆਰ ਸਨ। ਉਹ ਉਹਨਾਂ ਨੂੰ ਹੁਸਨ ਦਾ ਸਵਾਦ ਚਲਾਉਂਦੀ, ਇਸਦੇ ਬਦਲੇ ਉਹਨਾਂ ਤੋਂ ਮੋਟੀ ਰਕਮ ਲੈਂਦੀ। ਉਸ ਰਕਮ ਨਾਲ ਉਹ ਐਸ਼ ਕਰਦੀ। ਸਵੀਟੀ ਨੂੰ ਮੋਟਰ ਸਾਈਕਲ ਚਲਾਉਣ ਦਾ ਸ਼ੌਂਕ ਸੀ। ਵਿਦਿਸ਼ਾ ਅਤੇ ਬੀਨਾ ਦੀ ਭੀੜ ਭਰੀਆਂ ਸੜਕਾਂ ਤੇ ਤੇਜ ਸਪੀਡ ਵਿੱਚ ਮੋਟਰ ਸਾਈਕਲ ਚਲਾ ਕੇ ਉਹ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਚੁੱਕੀ ਸੀ। ਗੋਪਾਲ ਖਾਂਦੇ-ਪੀਂਦੇ ਘਰ ਵਿੱਚ ਸੀ, ਉਹ ਸਵੀਟੀ ਦੀ ਖੂਬਸੂਰਤੀ ਦੇ ਜਾਲ ਵਿੱਚ ਫ਼ਸ ਕੇ ਉਸ ਨਾਲ ਪਿਆਰ ਕਰਨ ਲੱਗਿਆ। ਉਹ ਉਸ ਤੇ ਮਨਮਾਨਾ ਖਰਚ ਵੀ ਕਰਨ ਲੱਗਿਆ। ਜਦੋਂ ਵੀ ਉਹ ਦੋਵੇਂ ਮੋਟਰ ਸਾਈਕਲ ‘ਤੇ ਸ਼ਹਿਰ ਵਿੱਚ ਘੁੰਮਣ ਨਿਕਲਦੇ ਤਾਂ ਸਵੀਟੀ ਗੋਪਾਲ ਨੂੰ ਪਿੱਛੇ ਬਿਠਾ ਕੇ ਮੋਟਰ ਸਾਈਕਲ ਖੁਦ ਚਲਾਉਂਦੀ ਸੀ। ਉਸ ਵਕਤ ਗੋਪਾਲ ਸਵੀਟੀ ਦੀ ਕਮਰ ਨੂੰ ਕੱਸ ਕੇ ਪਕੜ ਲੈਂਦਾ ਸੀ।
ਪੂਰੇ ਸ਼ਹਿਰ ਵਿੱਚ ਦੋਵਾਂ ਦੇ ਪਿਆਰ ਦੀ ਚਰਚਾ ਹੋ ਰਹੀ ਸੀ। ਇਹ ਗੱਲ ਗੋਪਾਲ ਦੇ ਘਰ ਵਾਲਿਆਂ ਤੱਕ ਵੀ ਪਹੁੰਚ ਗਈ। ਉਹਨਾਂ ਨੂੰ ਸਵੀਟੀ ਦਾ ਸੁਭਾਅ ਬਿਲਕੁਲ ਵੀ ਪਸੰਦ ਨਹੀਂ ਸੀ। ਉਹ ਸਵੀਟੀ ਨੂੰ ਚਾਲੂ ਕਿਸਮ ਦੀ ਲੜਕੀ ਮੰਨਦੇ ਸਨ। ਗੋਪਾਲ ਦੇ ਪਰਿਵਾਰ ਵਾਲਿਆਂ ਨੇ ਸਮਝਾਉਂਦੇ ਹੋਏ ਉਸਨੂੰ ਸਵੀਟੀ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਪਰ ਗੋਪਾਲ ‘ਤੇ ਸਵੀਟੀ ਦੇ ਪਿਆਰ ਦਾ ਨਸ਼ਾ ਬੁਰੀ ਤਰ੍ਹਾਂ ਚੜ੍ਹਿਆ ਹੋਇਆ ਸੀ। ਇੱਧਰ ਸਵੀਟੀ ਨੇ ਮਹਿਸੂਸ ਕੀਤਾ ਕਿ ਗੋਪਾਲ ਦਾ ਹੱਥ ਕੁਝ ਤੰਗ ਹੁੰਦਾ ਜਾ ਰਿਹਾ ਹੈ। ਇਸ ਕਰਕੇ ਉਹ ਦੂਜੇ ਪ੍ਰੇਮੀ ਦੀ ਭਾਲ ਵਿੱਚ ਲੱਗ ਗਈ। ਇਕ ਦਿਨ ਸਵੀਟੀ ਦੀ ਮੁਲਾਕਾਤ 28 ਸਾਲ ਦੇ ਅਕਰਮ ਨਾਲ ਹੋਈ। ਉਹ ਮਾਸ ਵੇਚਣ ਦਾ ਧੰਦਾ ਕਰਦਾ ਸੀ। ਉਸ ਦੀ ਕਮਾਈ ਚੰਗੀ ਸੀ। ਸਵੀਟੀ ਨੇ ਉਸਨੂੰ ਆਪਣੇ ਹੁਸਨ ਦੇ ਜਾਲ ਵਿੱਚ ਫ਼ਸਾ ਲਿਆ। ਉਹ ਉਸ ‘ਤੇ ਦਿਲ ਖੋਲ੍ਹ ਕੇ ਖਰਚ ਕਰਨ ਲੱਗਿਆ। ਸਵੀਟੀ ਇਸ ਗੱਲ ਦਾ ਧਿਆਨ ਰੱਖਦੀ ਸੀ ਕਿ ਉਸ ਦੀ ਅਤੇ ਅਕਰਮ ਦੀ ਦੋਸਤੀ ਦੀ ਖਬਰ ਗੋਪਾਲ ਨੂੰ ਨਾ ਲੱਗ ਜਾਵੇ, ਇਸ ਲਈ ਉਹ ਗੋਪਾਲ ਨੂੰ ਵੀ ਮਿਲਦੀ ਰਹੀ।
ੋਗੋਪਾਲ ਨਾਲ ਸਵੀਟੀ ਅਤੇ ਅਕਰਮ ਦੀ ਦੋਸਤੀ ਦੀ ਖਬਰ ਜ਼ਿਆਦਾ ਦਿਨਾਂ ਤੱਕ ਲੁਕੀ ਨਹੀਂਰਹਿ ਸਕੀ। ਉਸ ਨੇ ਸਵੀਟੀ ‘ਤੇ ਆਪਣਾ ਹੱਕ ਦਿਖਾਉਂਦੇ ਹੋਏ ਉਸਨੂੰ ਅਕਰਮ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ। ਸਵੀਟੀ ਨੇ ਗੋਪਾਲ ਨੂੰ ਕਿਹਾ, ਤੂੰ ਮੇਰੇ ਮਾਮਲੇ ਵਿੱਚ ਦਖਲਅੰਦਾਜ਼ੀ ਨਾ ਕਰੋ, ਮੈਂ ਕਿਸ ਨੂੰ ਮਿਲਾਂਗੀ ਜਾਂ ਨਹੀਂ ਮਿਲਾਂਗੀ, ਇਹ ਮੇਰਾ ਨਿੱਜੀ ਮਾਮਲਾ ਹੈ। ਤੁਸੀਂ ਜੇਕਰ ਚਾਹੁੰਦੇ ਹੋ ਕਿ ਮੇਰੇ ਪਿਆਰ ਤੁਹਾਨੂੰ ਵੀ ਲਗਾਤਾਰ ਮਿਲਦਾ ਰਹੇ ਤਾਂ ਮੇਰੇ ਕੋਲ ਇਕ ਫ਼ਾਰਮੂਲਾ ਹੈ। ਤੂੰ ਦਿੱਲੀ ਸਰਕਾਰ ਦੇ ਈਵਨ-ਔਡ ਫ਼ਾਰਮੂਲੇ ਵਾਂਗ ਤਾਰੀਖ ਤਹਿ ਕਰ ਲੈ। ਮੈਂ ਉਸ ਦਿਨ ਤੇਰੇ ਕੋਲ ਰਹਾਂਗੀ ਅਤੇ ਅਗਲੇ ਦਿਨ ਅਕਰਮ ਦੇ ਕੋਲ। ਗੋਪਾਲ ਨੂੰ ਉਸ ਦੀ ਗੱਲ ਪਸੰਦ ਨਹੀਂ ਆਈ। ਉਹ ਸਵੀਟੀ ਨੂੰ ਹਮੇਸ਼ਾ ਆਪਣੀਆਂ ਬਾਹਾਂ ਵਿੱਚ ਰੱਖਣਾ ਚਾਹੁੰਦਾ ਸੀ। ਉਸ ਨੇ ਸਵੀਟੀ ਦੇ ਫ਼ਾਰਮੂਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਇੱਧਰ ਗੋਪਾਲ ਸਵੀਟੀ ਨੂੰ ਰੋਕਣ ਵਿੱਚ ਲੱਗਿਆ ਸੀ ਕਿ ਉਹ ਅਕਰਮ ਨੂੰ ਨਾ ਮਿਲੇ। ਨਾਲ ਹੀ ਅਕਰਮ ਨੂੰ ਵੀ ਉਹ ਲਗਾਤਾਰ ਮੋਬਾਇਲ ਕਰਕੇ ਸਵੀਟੀ ਤੋਂ ਦੂਰ ਰਹਿਣ ਦੀ ਹਦਾਇਤ ਦਿੰਦਾ ਰਿਹਾ ਸੀ। ਅਕਰਮ ਨੇ ਸਵੀਟੀ ਨੂੰ ਫ਼ੋਨ ਕਰਕੇ ਕਿਹਾ, ਆਪਣੇ ਆਸ਼ਕ ਗੋਪਾਲ ਨੂੰ ਸੰਭਾਲ ਲਓ, ਵਰਨਾ ਮੈਂ ਉਸਨੂੰ ਉਪਰ ਪਹੁੰਚਾ ਦਿਆਂਗਾ। ਸਵੀਟੀ ਨੂੰ ਗੋਪਾਲ ਹੁਣ ਸਿਰਦਰਦ ਲੱਗਣ ਲੱਗਿਆ ਸੀ ਕਿਉਂਕਿ ਉਹ ਕਾਫ਼ੀ ਟੋਕਾ-ਟਾਕੀ ਕਰਨ ਲੱਗਿਆ ਸੀ। ਸਵੀਟੀ ਨੇ ਅਕਰਮ ਨੂੰ ਕਿਹਾ, ਰੋਜ਼-ਰੋਜ਼ ਦੇ ਝਗੜੇ ਤੋਂ ਚੰਗਾ ਹੈ ਕਿ ਗੋਪਾਲ ਨੂੰ ਹੀ ਨਿਪਟਾ ਦਿਓ।ਆਪਣੀ ਪ੍ਰੇਮਿਕਾ ਦਾ ਆਦੇਸ਼ ਮਿਲਦੇ ਹੀ ਅਕਰਮ ਨੇ 28 ਮਾਰਚ 2016 ਦੀ ਰਾਤ ਨੂੰ ਗੋਪਾਲ ਨੂੰ ਆਪਣੀ ਦੁਕਾਨ ‘ਤੇ ਬੁਲਾਇਆ। ਆਪਣੇ ਨੌਕਰ ਸੁਰੇਸ਼ ਪਾਲ ਦੇ ਨਾਲ ਮਿਲ ਕੇ ਉਸ ਨੇ ਗੋਪਾਲ ਨੂੰ ਰੱਜ ਕੇ ਸ਼ਰਾਬ ਪਿਆਉਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ। ਅਕਰਮ ਨੇ ਇਹ ਸੂਚਨਾ ਸਵੀਟੀ ਨੂੰ ਦੇ ਦਿੱਤੀ। ਗੋਪਾਲ ਦੀ ਹੱਤਿਆ ਦੀ ਖਬਰ ਸੁਣ ਕੇ ਸਵੀਟੀ ਕਾਫ਼ੀ ਖੁਸ਼ ਹੋਈ। ਉਹ ਅਕਰਮ ਦੀ ਦੁਕਾਨ ‘ਤੇ ਪਹੁੰਚ ਗਈ। ਉਥੇ ਤਿੰਨਾਂ ਨੇ ਰੱਜ ਕੇ ਸ਼ਰਾਬ ਪੀਤੀ ਅਤੇ ਜਸ਼ਨ ਮਨਾਇਆ। ਬਾਅਦ ਵਿੱਚ ਪੁਲਿਸ ਨੇ ਹੱਤਿਆ ਦੇ ਦੋਸ਼ ਵਿੱਚ ਅਕਰਮ, ਉਸ ਦੇ ਨੌਕਰ ਸੁਰੇਸ਼ ਪਾਲ ਅਤੇ ਸਵੀਟੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਜਵਾਨੀ ਦੇ ਜੋਸ਼ ਵਿੱਚ ਨੌਜਵਾਨਾਂ ਨੂੰ ਕਿਸੇ ਗੱਲ ਦੀ ਹੋਸ਼ ਨਹੀਂ ਰਹਿੰਦੀ। ਲੜਕੇ ਖਿਡਾਰੀ ਕਿਸਮ ਦੀਆਂ ਲੜਕੀਆਂ ਨਾਲ ਮੇਲ-ਜੋਲ ਵਧਾਉਣ ਵਕਤ ਉਸ ‘ਤੇ ਭਰੋਸਾ ਕਰ ਲੈਂਦੇ ਹਨ ਕਿਉਂਕਿ ਅਜਿਹੀਆਂ ਲੜਕੀਆਂ ਆਪਣੇ ਫ਼ਾਇਦੇ ਦੇ ਲਈ ਕੁਝ ਵੀ ਕਰ ਸਕਦੀਆਂ ਹਨ।