ਰਾਜਕੋਟ – ਵੈੱਸਟ ਇੰਡੀਜ਼ ਦੇ ਕੋਚ ਸਟੂਅਰਟ ਲਾ ਨੇ ਕਿਹਾ ਕਿ ਭਾਰਤ ਨੂੰ ਇੰਗਲੈਂਡ ਵਿੱਚ ਹੋਈਆਂ ਪਰੇਸ਼ਾਨੀਆਂ ‘ਤੇ ਉਹ ਜ਼ਿਆਦਾ ਧਿਆਨ ਨਹੀਂ ਦੇ ਰਹੇ ਅਤੇ ਤੇਜ਼ੀ ਨਾਲ ਸੁਧਾਰ ਕਰ ਰਹੀ ਉਸ ਦੀ ਟੀਮ ਦੋ ਟੈੱਸਟ ਮੈਚਾਂ ਦੀ ਲੜੀ ਵਿੱਚ ਰੈਂਕਿੰਗ ‘ਚ ਚੋਟੀ ‘ਤੇ ਕਾਬਜ਼ ਟੀਮ ਨੂੰ ਸਖ਼ਤ ਚੁਣੌਤੀ ਦੇਵੇਗੀ।
ਲਾ ਨੇ ਕਿਹਾ, ”ਅਸੀਂ ਕਾਫ਼ੀ ਗੱਲਾਂ ਕਰ ਲਈਆਂ ਹਨ (ਲੜੀ ਤੋਂ ਪਹਿਲਾਂ)। ਅਸੀਂ ਸ਼੍ਰੀ ਲੰਕਾ ਅਤੇ ਬੰਗਲਾਦੇਸ਼ ਵਿਰੁੱਧ ਦੋ ਘਰੇਲੂ ਲੜੀਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਅਸੀਂ ਭਾਰਤੀ ਟੀਮ ਦੇ ਇੰਗਲੈਂਡ ਵਿੱਚ ਪ੍ਰਦਰਸ਼ਨ ‘ਤੇ ਜ਼ਿਆਦਾ ਧਿਆਨ ਨਹੀਂ ਦੇ ਰਹੇ। ਮੈਂ ਉਸ ਦੇ ਪ੍ਰਦਰਸਨ ਨੂੰ ਦੇਖਿਆ ਹੈ, ਇਹ 1-4 ਦੇ ਨਤੀਜੇ ਤੋਂ ਕਿਤੇ ਵੱਧ ਕਰੀਬੀ ਲੜੀ ਸੀ।”











