ਇਲਾਹਾਬਾਦ ‘ਚ ‘ਮਾਘੀ’ ਦੇ ਵਿਸ਼ੇਸ਼ ਮੌਕੇ ‘ਤੇ ਲੱਖਾਂ ਸ਼ਰਧਾਲੂਆਂ ਨੇ ਕੀਤਾ ਇਸ਼ਨਾਨ

ਇਲਾਹਾਬਾਦ— ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਸ਼ਹਿਰ ‘ਚ ਗੰਗਾ, ਯਮੁਨਾ ਅਤੇ ਪੌਰਾਣਿਕ ਸਰਸਵਤੀ ਦੇ ਸੰਗਮ ਤੱਟ ‘ਤੇ ਮਾਘੀ ਦੇ ਮੇਲੇ ਦੇ ਦੂਜੇ ਦਿਨ ਭਾਵ ਅੱਜ ਕੜਾਕੇ ਦੀ ਠੰਢ ‘ਚ ਲੱਖਾਂ ਸ਼ਰਧਾਲੂਆਂ ਨੇ ਆਸਥਾ ਦੀ ਡੁੱਬਕੀ ਲਾਈ। ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਮਾਘੀ ਦੇ ਮੇਲੇ ਦੇ ਦੂਜੇ ਇਸ਼ਨਾਨ ਲਈ ਕੜਾਕੇ ਦੀ ਠੰਢ ਅਤੇ ਸ਼ੀਤ ਲਹਿਰ ਵਿਚਕਾਰ ਤੜਕੇ 4 ਵਜੇ ਨਾਲ ਸੰਨਿਆਸੀਆਂ, ਅਪਾਹਜਾਂ ਨੇ ਹਰ ਹਰ ਗੰਗੇ, ਓਮ ਨਮ : ਸ਼ਿਵਾਏ, ਸ਼੍ਰੀ ਰਾਮ ਜੈ ਰਾਮ, ਜੈ ਜੈ ਜੈ ਰਾਮ ਦਾ ਉਚਾਰਣ ਕਰਦੇ ਹੋਏ ਸੰਗਮ ‘ਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ। ਸੰਗਮ ਤੱਟ ‘ਤੇ ਤੜਕੇ ਸ਼ਰਧਾਲੂਆਂ ਦਾ ਇਸ਼ਨਾਨ ਕਰਨ ਦੀ ਗਤੀ ਧੀਮੀ ਸੀ ਪਰ ਜਿਵੇਂ-ਜਿਵੇਂ ਧੁੱਪ ਦੀ ਚਮਕ ਵੱਧ ਰਹੀ ਹੈ ਘਾਟ ‘ਤੇ ਇਸ਼ਨਾਨ ਕਰਨ ਵਾਲਿਆਂ ਦੀ ਭੀੜ ਵੀ ਵੱਧਦੀ ਜਾ ਰਹੀ ਹੈ।