ਨਵੀਂ ਦਿੱਲੀ- ਯੋਗ ਗੁਰੂ ਰਾਮਦੇਵ ਨੇ ਸ਼ੁੱਕਰਵਾਰ ਦਿੱਲੀ ਹਾਈ ਕੋਰਟ ’ਚ ਇਕ ਹਲਫ਼ਨਾਮਾ ਦਾਇਰ ਕੀਤਾ ਕਿ ਉਹ ‘ਹਮਦਰਦ’ ਦੇ ਰੂਹ ਅਫ਼ਜ਼ਾ ਖ਼ਿਲਾਫ਼ ਆਪਣੇ ‘ਸ਼ਰਬਤ ਜੇਹਾਦ’ ਸਬੰਧੀ ਨਾ ਤਾਂ ਕੋਈ ਅਪਮਾਨਜਨਕ ਬਿਆਨ ਜਾਰੀ ਕਰਨਗੇ ਤੇ ਨਾ ਹੀ ਸੋਸ਼ਲ ਮੀਡੀਆ ’ਤੇ ਕੋਈ ਇਤਰਾਜ਼ਯੋਗ ਪੋਸਟ ਸਾਂਝੀ ਕਰਨਗੇ।
ਜਸਟਿਸ ਅਮਿਤ ਬਾਂਸਲ ਜਿਨ੍ਹਾਂ 1 ਮਈ ਨੂੰ ਵਾਦ-ਵਿਵਾਦ ਵਾਲੀ ਆਨਲਾਈਨ ਸਮੱਗਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ, ਨੇ ਰਾਮਦੇਵ ਦੇ ਵਕੀਲ ਨੂੰ ਤੁਰੰਤ ਇਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ। ਰਾਮਦੇਵ ਦੀ ਪਤੰਜਲੀ ਫੂਡਜ਼ ਲਿਮਟਿਡ ਨੇ ਵੀ ਅਜਿਹਾ ਹੀ ਹਲਫ਼ਨਾਮਾ ਦਿੱਤਾ ਸੀ।
ਅਦਾਲਤ ਨੇ ਇਹ ਹੁਕਮ ‘ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ’ ਵੱਲੋਂ ਰਾਮਦੇਵ ਤੇ ਉਨ੍ਹਾਂ ਦੀ ਪਤੰਜਲੀ ਫੂਡਜ਼ ਲਿਮਟਿਡ ਵਿਰੁੱਧ ਉਨ੍ਹਾਂ ਦੀਆਂ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਸਬੰਧੀ ਦਾਇਰ ਕੀਤੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਤਾ।







