ਅੰਮ੍ਰਿਤਸਰ ਸਰਹੱਦ ‘ਤੇ ਨਹੀਂ ਰੁਕ ਰਹੀ ਤਸਕਰੀ, ਫਿਰ ਤੋਂ 4 ਕਿਲੋ ICE ਡਰੱਗ ਸਮੇਤ ਹਥਿਆਰ ਬਰਾਮਦ

ਅੰਮ੍ਰਿਤਸਰ – ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਰੁਕ ਦਾ ਨਾਂ ਨਹੀਂ ਲੈ ਰਹੀ। ਤਾਜ਼ਾ ਮਾਮਲੇ ‘ਚ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ‘ਚ ਵੱਡੇ ਡਰੋਨ ਰਾਹੀਂ ਸੁੱਟੇ ਗਏ 4 ਕਿਲੋ ਆਈਸ ਡਰੱਗ ਜ਼ਬਤ ਕੀਤੇ ਹਨ।
ਇਸੇ ਤਰ੍ਹਾਂ, ਸਰਹੱਦੀ ਪਿੰਡ ਰਤਨ ਖੁਰਦ ਤੋਂ ਬੀਐੱਸਐੱਫ ਨੇ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ, ਜੋ ਇੱਕ ਮਿੰਨੀ-ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਸੀ। ਫਿਲਹਾਲ ਸੁਰੱਖਿਆ ਏਜੰਸੀਆਂ ਨੇ ਖੇਤਰ ਵਿੱਚ ਚੌਕਸੀ ਵਧਾ ਦਿੱਤੀ ਹੈ ਅਤੇ ਅਣਪਛਾਤੇ ਤਸਕਰਾਂ ਦੀ ਪਹਿਚਾਣ ਲਈ ਜਾਂਚ ਜਾਰੀ ਹੈ।