ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਅਰਬੀ ਨੂੰ ਵੱਖ-ਵੱਖ ਨਾਂਮਾਂ ਨਾਲ ਜਾਣਿਆ ਜਾਂਦਾ ਹੈ। ਕੁੱਝ ਲੋਕ ਇਸ ਦੇ ਪੱਤਿਆਂ ਦੀਆਂ ਪਕੌੜੀਆਂ ਬਣਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁੱਝ ਸਬਜ਼ੀ। ਕਈ ਥਾਂਵਾ ‘ਤੇ ਤਾਂ ਇਸ ਨੂੰ ਵਰਤ ‘ਚ ਫ਼ਲਾਹਾਰ ਦੇ ਰੂਪ ‘ਚ ਵੀ ਖਾਧਾ ਜਾਂਦਾ ਹੈ। ਆਸਾਨੀ ਨਾਲ ਮਿਲ ਜਾਣ ਦੇ ਬਾਵਜੂਦ ਅਰਬੀ ਬਹੁਤ ਜ਼ਿਆਦਾ ਮਸ਼ਹੂਰ ਸਬਜ਼ੀ ਨਹੀਂ, ਪਰ ਇਸ ਦੇ ਫ਼ਾਇਦੇ ਹੈਰਾਨ ਕਰਨ ਵਾਲੇ ਹਨ। ਇਹ ਫ਼ਾਈਬਰ, ਪ੍ਰੋਟੀਨ, ਪੋਟੈਸ਼ੀਅਮ, ਵਾਇਟਾਮਿਨ A, ਵਿਟਾਮਿਨ C, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ‘ਚ ਭਰਪੂਰ ਮਾਤਰਾ ‘ਚ ਐਂਟੀ-ਔਕਸੀਡੈਂਟਸ ਮੌਜੂਦ ਹੁੰਦੇ ਹਨ।
ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਅ – ਅਰਬੀ ‘ਚ ਸੋਡੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੋਟੈਸ਼ੀਅਮ ਅਤੇ ਮੈਗਨੀਜ਼ੀਅਮ ਦੇ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ ਜਿਸ ਦੇ ਚਲਦੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਇਹ ਤਨਾਅ ਨੂੰ ਦੂਰ ਰੱਖਣ ‘ਚ ਵੀ ਮਦਦਗਾਰ ਹੈ।
ਕੈਂਸਰ ਤੋਂ ਬਚਾਅ – ਅਰਬੀ ਵਿੱਚ ਵਾਇਟਾਮਿਨ A, ਵਾਇਟਾਮਿਨ C ਅਤੇ ਐਂਟੀ-ਔਕਸੀਡੈਂਟਸ ਮੌਜੂਦ ਹੁੰਦੇ ਹਨ ਜੋ ਕੈਂਸਰ ਕੋਸ਼ੀਕਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਦੇ ਹਨ।
ਸ਼ੂਗਰ ਰੋਗੀਆਂ ਲਈ ਫ਼ਾਇਦੇਮੰਦ – ਅਰਬੀ ‘ਚ ਭਰਪੂਰ ਮਾਤਰਾ ‘ਚ ਫ਼ਾਈਬਰ ਮੌਜੂਦ ਹੁੰਦਾ ਹੈ। ਅਰਬੀ ਖਾਣ ਨਾਲ ਇਨਸੁਲਿਨ ਅਤੇ ਗਲੂਕੋਜ਼ ਦੀ ਮਾਤਰਾ ਦਾ ਸੰਤੁਲਨ ਬਣਿਆ ਰਹਿੰਦਾ ਹੈ।
ਭਾਰ ਘੱਟ ਕਰਨ ‘ਚ ਸਹਾਈ – ਅਰਬੀ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਨਾਲ ਹੀ ਇਸ ‘ਚ ਮੌਜੂਦ ਫ਼ਾਈਬਰ ਮਟੈਬਲਿਜ਼ਮ ਨੂੰ ਸਕ੍ਰਿਯ ਬਣਾਉਂਦੇ ਹਨ ਜਿਸ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
ਪਾਚਨ ਕਿਰਿਆ ਨੂੰ ਬਿਹਤਰ ਰੱਖੇ – ਅਰਬੀ ‘ਚ ਭਰਪੂਰ ਮਾਤਰਾ ‘ਚ ਫ਼ਾਈਬਰ ਮੌਜੂਦ ਹੁੰਦੇ ਹਨ ਜਿਸ ਦੀ ਵਜ੍ਹਾ ਨਾਲ ਪਾਚਨ ਕਿਰਿਆ ਬਿਹਤਰ ਬਣੀ ਰਹਿੰਦੀ ਹੈ।
ਸੂਰਜਵੰਸ਼ੀ










