ਅਮਰਨਾਥ ਯਾਤਰਾ : ਪਿਛਲੇ ਦੋ ਸਾਲ ਦਾ ਟੁੱਟਿਆ ਰਿਕਾਰਡ, ਅੰਕੜਾ ਢਾਈ ਲੱਖ ਤੋਂ ਪਾਰ ਹੋਣ ਦੀ ਉਮੀਦ

ਸ਼੍ਰੀਨਗਰ— ਜੰਮੂ ਕਸ਼ਮੀਰ ‘ਚ 28 ਜੂਨ ਤੋਂ ਸ਼ੁਰੂ ਹੋਈ ਸਲਾਨਾ ਅਮਰਨਾਥ ਯਾਤਰਾ ਦਾ ਇਕ ਮਹੀਨਾ ਪੂਰਾ ਹੋਣ ‘ਤੇ ਹੈ। ਬੀਤੇ ਇਕ ਮਹੀਨੇ ਦੇ ਅੰਦਰ ਇਥੇ ਲੱਗਭਗ 2 ਲੱਖ 46 ਹਾਜ਼ਾਰ ਯਾਤਰੀਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਹਨ ਅਤੇ ਅੱਗੇ ਇਥੇ ਅੰਕੜਾ ਢਾਈ ਲੱਖ ਤੋਂ ਵੱਧ ਹੋਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ। 2018 ‘ਚ ਯਾਤਰੀਆਂ ਦੀ ਇਹ ਗਿਣਤੀ ਬੀਤੇ ਦੋ ਸਾਲ ‘ਚ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਦੇ ਰਿਕਾਰਡ ਤੋੜ ਦਿੱਤੇ ਹਨ।
ਅਮਰਨਾਥ ਯਾਤਰਾ ਦੇ 28ਵੇਂ ਦਿਨ ਬੁੱਧਵਾਰ ਨੂੰ ਕੁੱਲ 4502 ਯਾਤਰੀਆਂ ਨੇ ਬਾਬਾ ਬਰਫਾਨੀ ਦੀ ਗੁਫਾ ‘ਚ ਹਾਜ਼ਰੀ ਲਗਾਈ ਹੈ। ਇਸ ਨਾਲ ਹੀ ਵੀਰਵਾਰ ਨੂੰ 667 ਯਾਤਰੀਆਂ ਦੇ ਜੱਥੇ ਨੂੰ 19 ਵਾਹਨਾਂ ਨਾਲ ਜੰਮੂ ਸਥਿਤ ਆਧਾਰ ਤੋਂ ਬਾਲਟਾਲ ਬੇਸ ਕੈਂਪ ਲਈ ਰਵਾਨਾ ਕੀਤਾ ਗਿਆ ਹੈ। ਇਸ ਸਾਲ ਹੁਣ ਤੱਕ ਕੁੱਲ 2 ਲੱਖ 46 ਹਜ਼ਾਰ 667 ਯਾਤਰੀਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਹਨ। ਇਸ ਤੋਂ ਪਹਿਲਾਂ ਸਾਲ 2017 ‘ਚ ਕੁੱਲ 2.26 ਲੱਖ ਅਤੇ ਸਾਲ 2016 ‘ਚ ਕਸ਼ਮੀਰ ਹਿੰਸਾ ਦੇ ਹਾਲਾਤਾਂ ਦੇ ਵਿਚਕਾਰ 2 ਲੱਖ 20 ਹਜ਼ਾਰ ਯਾਤਰੀਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ।