ਅਭਿਨਵ ਬਿੰਦਰਾ ਕਰੇਗਾ ਰਿਟਾਇਰਮੈਂਟ ਦਾ ਐਲਾਨ

sports-news-300x150-2ਨਵੀਂ ਦਿੱਲੀ: ਰੀਓ ਓਲੰਪਿਕ ‘ਚ ਆਪਣੇ ਤਮਗੇ ਤੋਂ ਖੁੰਝਣ ਵਾਲਾ ਭਾਰਤੀ ਸ਼ੂਟਰ ਅਭਿਨਵ ਬਿੰਦਰਾ ਰਿਟਾਇਰਮੈਂਟ ਦਾ ਐਲਾਨ ਕਰੇਗਾ। ਉਹ ਰਿਓ ‘ਚ ਚੌਥੇ ਨੰਬਰ ‘ਤੇ ਰਿਹਾ ਸੀ ਅਤੇ ਵਿਰੋਧੀਆਂ ਨੂੰ ਜ਼ਬਰਦਸਤ ਟੱਕਰ ਦਿੱਤੀ ਸੀ। ਬਿੰਦਰਾ ਓਲੰਪਿਕ ‘ਚ ਵਿਅਕਤੀਗਤ ਮੁਕਾਬਲੇ ‘ਚ ਭਾਰਤ ਦਾ ਇਕਲੌਤਾ ਸੋਨ ਤਮਗਾ ਜੇਤੂ ਹੈ। ਬਿੰਦਰਾ ਨੇ 2008 ਬੀਜਿੰਗ ਓਲੰਪਿਕ ਖੇਡਾਂ ਦੀ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਇਹ ਉਪਲੱਬਧੀ ਹਾਸਲ ਕੀਤੀ ਸੀ।