ਨੈਸ਼ਨਲ ਡੈਸਕ : ਦਿੱਲੀ ਦੇ ਨਿਜ਼ਾਮੁਦੀਨ ਇਲਾਕੇ ਵਿੱਚ ਕੁਝ ਲੋਕਾਂ ਨੇ ਇੱਕ ਦੁਕਾਨ ਮਾਲਕ ‘ਤੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ ਵਾਪਰੀ, ਜਿਸ ਤੋਂ ਬਾਅਦ ਜ਼ਖਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਅਧਿਕਾਰੀ ਨੇ ਕਿਹਾ, “ਦੁਕਾਨ ਮਾਲਕ ਨੇ ਇਹ ਜਗ੍ਹਾ ਕਿਸੇ ਨੂੰ ਕਿਰਾਏ ‘ਤੇ ਦਿੱਤੀ ਸੀ। ਲਗਭਗ 15 ਦਿਨ ਪਹਿਲਾਂ, ਉਸਨੇ ਕਿਰਾਏਦਾਰ ਤੋਂ ਦੁਕਾਨ ਖਾਲੀ ਕਰਵਾ ਲਈ ਸੀ। ਸ਼ੱਕ ਹੈ ਕਿ ਇਹੀ ਕਾਰਨ ਹੈ ਕਿ ਉਸ ‘ਤੇ ਹਮਲਾ ਹੋਇਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”







