ਅਕਾਲੀਆਂ ਦੀਆਂ ਮੁਸ਼ਕਲਾਂ ਵਧਾਉਣਗੇ ਮਨਪ੍ਰੀਤ ਬਾਦਲ!

ਬਠਿੰਡਾ : ਕੈਗ ਦੀ ਤਾਜ਼ਾ ਰਿਪੋਰਟ ਮੁਤਾਬਕ ਮਾਰਚ 2016 ਤੱਕ ਪੰਜਾਬ ‘ਚ 700 ਕਰੋੜ ਦਾ ਆਨਾਜ ਖਰਾਬ ਹੋਇਆ, ਉਸ ਸਮੇਂ ਸੂਬੇ ਵਿਚ ਅਕਾਲੀ ਸਰਕਾਰ ਦਾ ਰਾਜ ਸੀ। ਇਸੇ ਮਾਮਲੇ ‘ਤੇ ਹੁਣ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਖਤ ਰੁਖ ‘ਚ ਦਿਖਾਈ ਦੇ ਰਹੇ ਹਨ। ਮਨਪ੍ਰੀਤ ਨੇ ਆਡਿਟ ਰਾਹੀਂ ਇਸ ਖਰਾਬ ਹੋਈ ਕਣਕ ‘ਤੇ ਕਈ ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ਦਾ ਪਰਦਾਫਾਸ਼ ਕਰਨ ਦੀ ਗੱਲ ਕਹੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਇਸ ਗੱਲ ‘ਤੇ ਖੁਸ਼ੀ ਵੀ ਪ੍ਰਗਟਾਈ ਹੈ ਕਿ ਜੀ. ਐੱਸ. ਟੀ. ਕੌਂਸਲ ਨੇ ਟੈਕਸਟਾਈਲ ਇੰਡਸਟਰੀ ‘ਤੇ ਟੈਕਸ 18 ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ।