ਜਲਦ ਹੀ ਅਕਸ਼ੈ ਦੀ ਫ਼ਿਲਮ ਗੋਲਡ ਰਿਲੀਜ਼ ਹੋਣ ਜਾ ਰਹੀ ਹੈ ਜੋ ਭਾਰਤੀ ਹਾਕੀ ਟੀਮ ਦੇ ਇਤਿਹਾਸ ‘ਤੇ ਆਧਾਰਿਤ ਹੈ …
ਅਕਸ਼ੈ ਕੁਮਾਰ ਅੱਜਕੱਲ੍ਹ ਸੋਸ਼ਲ ਮੁੱਦਿਆਂ ਨੂੰ ਲੈ ਕੇ ਫ਼ਿਲਮਾਂ ਕਰ ਰਿਹਾ ਹੈ ਜੋ ਕਿ ਕਿਸੇ ਹੱਦ ਤਕ ਸਫ਼ਲ ਵੀ ਰਹੀਆਂ ਹਨ। ਵੈਸੇ ਅਕਸ਼ੈ ਦੀਆਂ ਫ਼ਿਲਮਾਂ ਦੀ ਸ਼ੈਲੀ ਕੌਮੇਡੀ, ਐਕਸ਼ਨ ਅਤੇ ਸੋਸ਼ਲ ਮੁੱਦਿਆਂ ਦੁਆਲੇ ਘੁੰਮਦੀ ਰਹਿੰਦੀ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਉਸ ਨੇ ਫ਼ਿਲਮ ਗੋਲਡ ਵੀ ਕੀਤੀ ਹੈ ਜੋ ਇੱਕ ਸਪੋਰਟਸ ਡਰਾਮਾ ਫ਼ਿਲਮ ਹੋਵੇਗੀ। ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਉਸ ਦੀ ਕੇਸਰੀ ਫ਼ਿਲਮ ਰਿਲੀਜ਼ ਹੋਵੇਗੀ ਜੋ ਕਿ ਇੱਕ ਇਤਿਹਾਸਕ ਫ਼ਿਲਮ ਹੈ। ਅਕਸ਼ੈ ਇਨ੍ਹੀਂ ਦਿਨੀਂ ਹਰ ਤਰ੍ਹਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦਾ ਹੈ ਜਿਸ ਦੇ ਚੱਲਦੇ ਹਾਲ ਹੀ ‘ਚ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਅਕਸ਼ੈ ਨੂੰ ਯਸ਼ਰਾਜ ਫ਼ਿਲਮਜ਼ ਵਲੋਂ ਇੱਕ ਫ਼ਿਲਮ ਦੇ ਪੇਸ਼ਕਸ਼ ਕੀਤੀ ਗਈ ਹੈ। ਇਹ ਫ਼ਿਲਮ ਇੱਕ ਪੀਰਿਅਡ ਡਰਾਮਾ ਫ਼ਿਲਮ ਹੋਵੇਗੀ ਅਤੇ ਕਾਫ਼ੀ ਵੱਡੇ ਬਜਟ ਨਾਲ ਬਣਾਈ ਜਾਵੇਗੀ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਪ੍ਰਿਥਵੀਰਾਜ ਚੌਹਾਨ ਦਾ ਇਤਿਹਾਸਿਕ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਫ਼ਿਲਮ ਨੂੰ ਡਾ. ਚੰਦਰਪ੍ਰਕਾਸ਼ ਦਿਵੇਦੀ ਡਾਇਰੈਕਟ ਕਰਨਗੇ। ਉਹ ਪਹਿਲਾਂ 1991 ‘ਚ ਬਣੇ ਇੱਕ ਟੀਵੀ ਸੀਰੀਅਲ ਨੂੰ ਵੀ ਨਿਰਦੇਸ਼ਤ ਕਰ ਚੁੱਕੇ ਹਨ ਜਿਸ ‘ਚ ਉਨ੍ਹਾਂ ਨੇ ਚਾਣਕਯ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਨਿਰਦੇਸ਼ਨ ‘ਚ ਬਣੀਆਂ ਫ਼ਿਲਮਾਂ ਦੀ ਹਮੇਸ਼ਾ ਆਲੋਚਕਾਂ ਨੇ ਵੀ ਤਾਰੀਫ਼ ਕੀਤੀ ਹੈ। ਅਜਿਹੇ ‘ਚ ਅਕਸ਼ੈ ਕੁਮਾਰ ਵਰਗੇ ਸੁਪਸਟਾਰ ਨੂੰ ਕਾਸਟ ਕਰਨਾ ਇਸ ਫ਼ਿਲਮ ਲਈ ਕਾਫ਼ੀ ਮਹੱਤਵਪੂਰਣ ਕਦਮ ਹੈ। ਇਸ ਫ਼ਿਲਮ ਦੀ ਬਾਕੀ ਟੀਮ ਦਾ ਅਜੇ ਫ਼ਾਈਨਲ ਹੋਣਾ ਬਾਕੀ ਹੈ। ਵੈਸੇ ਜਾਣਕਾਰੀ ਮੁਤਾਬਿਕ, ਬਾਕੀ ਸਾਰੇ ਅਦਾਕਾਰ ਵੀ ਅਕਸ਼ੈ ਦੀ ਤਰ੍ਹਾਂ ਬੌਲੀਵੁੱਡ ਦੇ ਟੌਪ ਦੇ ਅਦਾਕਾਰਾਂ ‘ਚੋਂ ਚੁਣੇ ਜਾਣਗੇ। ਅਕਸ਼ੈ ਦਾ ਨਾਂ ਫ਼ਾਈਨਲ ਹੋਣ ਤੋਂ ਬਾਅਦ ਫ਼ਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਅਗਲੇ ਸਾਲ ਫ਼ਰਵਰੀ ਮਹੀਨੇ ਇਹ ਫ਼ਿਲਮ ਫ਼ਲੋਰ ‘ਤੇ ਆ ਜਾਵੇਗੀ।
@ਮੁਗ਼ਲ-ਏ-ਆਜ਼ਮ ‘ਜਿਹੀ ਫ਼ਿਲਮ ਕਰੇਗਾ ਰਣਬੀਰ
ਬੌਲੀਵੁੱਡ ਦਾ ਰੌਕਸਟਾਰ ਰਣਬੀਰ ਕਪੂਰ ਸੁਪਰਹਿੱਟ ਫ਼ਿਲਮ ਮੁਗ਼ਲ-ਏ-ਆਜ਼ਮ ਵਰਗੀ ਫ਼ਿਲਮ ‘ਚ ਕੰਮ ਕਰਨ ਦੀ ਇੱਛਾ ਰੱਖਦਾ ਹੈ। 60 ਦੇ ਦਹਾਕਿਆਂ ‘ਚ ਸਭ ਤੋਂ ਜ਼ਿਆਦਾ ਕਾਮਯਾਬ ਰਹੀਆਂ ਫ਼ਿਲਮਾਂ ‘ਚ ਸ਼ਾਮਿਲ ਰਹੀ ਮੁਗ਼ਲ-ਏ-ਆਜ਼ਮ ਅੱਜ ਵੀ ਲੋਕਾਂ ਨੂੰ ਬਹੁਤ ਪਸੰਦ ਹੈ। ਜਿਸ ‘ਚ ਦਿਲੀਪ ਕੁਮਾਰ, ਮਧੁਬਾਲਾ ਅਤੇ ਪ੍ਰਿਥਵੀਰਾਜ ਕਪੂਰ ਨੇ ਅਹਿਮ ਭੂਮਿਕਾ ਨਿਭਾਈ ਸੀ। ਫ਼ਿਲਮ ‘ਚ ਪ੍ਰਿਥਵੀਰਾਜ ਕਪੂਰ ਨੇ ਅਕਬਰ ਦਾ ਕਿਰਦਾਰ ਐਨੀ ਸੰਜੀਦਗੀ ਨਾਲ ਨਿਭਾਇਆ ਸੀ ਕਿ ਇਹ ਕਿਰਦਾਰ ਬੌਲੀਵੁੱਡ ‘ਚ ਹਮੇਸ਼ਾ ਲਈ ਅਮਰ ਹੋ ਗਿਆ। ਪ੍ਰਿਥਵੀਰਾਜ ਕਪੂਰ ਦੀ ਚੌਥੀ ਪੀੜ੍ਹੀ ਦੇ ਮੈਂਬਰ ਰਣਬੀਰ ਕਪੂਰ ਤੋਂ ਜਦੋਂ ਇੱਕ ਪ੍ਰੋਗਰਾਮ ਦੌਰਾਨ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਜੇ ਕਦੇ ਮੁਗ਼ਲ-ਏ-ਆਜ਼ਮ ਵਰਗੀ ਦਮਾਦਾਰ ਪੀਰਿਅਡ ਡਰਾਮਾ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਉਹ ਕਰਨੀ ਚਾਹੁੰਣਗੇ। ਰਣਬੀਰ ਨੇ ਅੱਗੇ ਜਵਾਬ ਦਿੰਦੇ ਹੋਏ ਕਿਹਾ ਹਾਂ ਬਲਕਿ, ਉਹ ਅਜਿਹੀ ਫ਼ਿਲਮ ‘ਚ ਜ਼ਰੂਰ ਕੰਮ ਕਰਨਾ ਚਾਹੇਗਾ। ਰਣਬੀਰ ਨੇ ਇਹ ਵੀ ਦੱਸਿਆ, ”ਉਸ ਨਾਲ ਇਸ ਤਰ੍ਹਾਂ ਦੇ ਵਿਸ਼ੇ ਦੀ ਫ਼ਿਲਮ ਨੂੰ ਲੈ ਕੇ ਗੱਲਬਾਤ ਵੀ ਚੱਲ ਰਹੀ ਹੈ। ਉਹ ਫ਼ਿਲਮ ਵੀ ਮੁਗ਼ਲ- ਏ-ਆਜ਼ਮ ਵਰਗੀ ਹੀ ਹੈ, ਪਰ ਮੈਂ ਅਜੇ ਇਸ ਫ਼ਿਲਮ ਬਾਰੇ ਕੁੱਝ ਵੀ ਖੁੱਲ੍ਹ ਕੇ ਨਹੀਂ ਦੱਸ ਸਕਦਾ ਕਿ ਇਹ ਕਿਹੜੀ ਫ਼ਿਲਮ ਹੈ। ਹਾਂ, ਜੇ ਗੱਲ ਬਣਗੀ ਤਾਂ ਮੈਂ ਇਸ ਨੂੰ ਜ਼ਰੂਰ ਕਰਾਂਗਾ।” ਰਣਬੀਰ ਨੇ ਇਹ ਵੀ ਕਿਹਾ ਕਿ ਪਹਿਲਾਂ ਮੇਰੇ ‘ਚ ਅਜਿਹੀਆਂ ਫ਼ਿਲਮਾਂ ਕਰਨ ਦਾ ਆਤਮ-ਵਿਸ਼ਵਾਸ਼ ਨਹੀਂ ਸੀ ਅਤੇ ਨਾ ਹੀ ਮੈਂ ਅਜਿਹੀ ਕੋਈ ਫ਼ਿਲਮ ਕੀਤੀ ਹੈ, ਵੈਸੇ ਸੰਜੈ ਲੀਲਾ ਭੰਸਾਲੀ ਅਜਿਹੀਆਂ ਫ਼ਿਲਮਾਂ ਬਣਾਉਾਂਦੇ ਹਨ, ਅਤੇ ਉਨ੍ਹਾਂ ਨੂੰ ਇਸ ਬਾਰੇ ਕਾਫ਼ੀ ਮੁਹਾਰਤ ਵੀ ਹਾਸਿਲ ਹੈ। ਤੁਹਾਨੂੰ ਦੱਸ ਦਈਏ ਕਿ ਫ਼ਿਲਹਾਲ ਤਾਂ ਰਣਬੀਰ ਦੀ ਪਿੱਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ਸੰਜੂ ਨੂੰ ਲੈ ਕੇ ਉਹ ਕਾਫ਼ੀ ਚਰਚਾ ‘ਚ ਹੈ। ਇਹ ਫ਼ਿਲਮ ਬੌਲੀਵੁੱਡ ਦੇ ਅਦਾਕਾਰ ਸੰਜੈ ਦੱਤ ਦੀ ਬਾਇਓਪਿਕ ਹੈ ਜਿਸ ‘ਚ ਸੰਜੈ ਦਾ ਕਿਰਦਾਰ ਰਣਬੀਰ ਸਿੰਘ ਨੇ ਨਿਭਾਇਆ ਹੈ।











