
ਫ਼ਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ ‘ਚ ਅਨੇਕ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ, ਪਰ ਉਨ੍ਹਾਂ ਦਾ ਸੁਆਦ ਵਧੀਆ ਨਾ ਹੋਣ ਕਾਰਨ ਸਭ ਤਰ੍ਹਾਂ ਦੇ ਛਿਲਕਿਆਂ ਦਾ ਸੇਵਨ ਸੰਭਵ ਨਹੀਂ ਹੁੰਦਾ। ਇਸ ਹਫ਼ਤੇ ਅਸੀਂ ਤੁਹਾਨੂੰ ਕੁੱਝ ਅਜਿਹੇ ਹੀ ਫ਼ਲ ਅਤੇ ਸਬਜ਼ੀਆਂ ਦੇ ਛਿਲਕਿਆਂ ਦੇ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ।
ਸੰਤਰਾ: 2004 ‘ਚ ਕੀਤੇ ਗਏ ਇੱਕ ਅਧਿਐਨ ਮੁਤਾਬਿਕ ਛਿਲਕੇ ਸਮੇਤ ਸੰਤਰੇ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ‘ਚ ਸੁਪਰ ਫ਼ਲੇਵੋਨੌਇਡਸ ਨਾਮਕ ਇੱਕ ਸ਼ਕਤੀਸ਼ਾਲੀ ਐਂਟੀਔਕਸੀਡੈਂਟ ਪਾਇਆ ਜਾਂਦਾ ਹੈ। ਇਹ ਸ਼ਰੀਰ ‘ਚ ਵਧੀਆ ਕੋਲੈਸਟਰੋਲ ਨੂੰ ਪ੍ਰਭਾਵਿਤ ਕੀਤੇ ਬਿਨਾਂ ਮਾੜੇ ਕੋਲੈਸਟਰੋਲ ਨੂੰ ਘੱਟ ਕਰ ਸਕਦਾ ਹੈ। ਇਹ ਐਂਟੀਔਕਸੀਡੈਂਟ ਉਨ੍ਹਾਂ ਫ਼ਰੀ ਰੈਡੀਕਲਜ਼ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਜੋ ਸਾਡੇ ਸ਼ਰੀਰ ਵਲੋਂ ਪੈਦਾ ਕੀਤੇ ਜਾਂਦੇ ਹਨ ਅਤੇ ਬੀਮਾਰੀਆਂ ਦਾ ਕਾਰਨ ਬਣਦੇ ਹਨ।
ਸੰਤਰੇ ਦੇ ਰਸ ਦੀ ਤੁਲਨਾ ‘ਚ ਛਿਲਕਿਆਂ ‘ਚੋਂ 20 ਫ਼ੀਸਦੀ ਵੱਧ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਸੰਤਰੇ ਸਮੇਤ ਸਾਰੇ ਖੱਟੇ ਫ਼ਲਾਂ ‘ਚ ਇਹ ਤੱਤ ਪਾਏ ਜਾਂਦੇ ਹਨ। ਆਮਤੌਰ ‘ਤੇ ਕਸੈਲੇ ਸੁਆਦ ਕਾਰਨ ਛਿਲਕਿਆਂ ਨੂੰ ਸੁੱਟ ਦਿੱਤਾ ਜਾਂਦਾ ਹੈ, ਪਰ ਇਨ੍ਹਾਂ ‘ਚ ਪੈਕਟਿਨ ਨਾਮਕ ਤੱਤ ਦੀ ਉੱਚ ਮਾਤਰਾ ਹੁੰਦੀ ਹੈ ਜੋ ਅਨੇਕ ਗੁਣਾਂ ਲਈ ਜਾਣਿਆ ਜਾਂਦਾ ਹੈ।
ਕਿਵੇਂ ਖਾਈਏ ਸੰਤਰੇ ਦੇ ਛਿਲਕੇ – ਸੰਤਰੇ ਦੇ ਛਿਲਕੇ ਨੂੰ ਕੱਦੂਕੱਸ ਕਰ ਕੇ ਸਲਾਦ ਜਾਂ ਹੋਰ ਭੋਜਨਾਂ ‘ਚ ਪਾ ਕੇ ਖਾਧਾ ਜਾਂਦਾ ਹੈ।
ਸੇਬ: ਸੇਬ ਨੂੰ ਛਿੱਲਣ ਦਾ ਮਤਲਬ ਹੈ ਕਿ ਤੁਸੀਂ ਫ਼ਾਈਬਰ ਨੂੰ ਸੁੱਟ ਰਹੇ ਹੋ। ਕਰੀਬ ਅੱਧਾ ਵਾਇਟਾਮਿਨ-3 ਵੀ ਇਸ ਦੇ ਛਿਲਕੇ ‘ਚ ਹੀ ਹੁੰਦਾ ਹੈ। ਇਸ ਦੇ ਨਾਲ ਹੀ ਖ਼ੁਸ਼ਬੂ ਵਾਲੇ ਵਾਧੂ ਤੱਤ ਵੀ ਛਿਲਕਿਆਂ ‘ਚ ਹੀ ਹੁੰਦੇ ਹਨ, ਅਤੇ ਛਿੱਲ ਕੇ ਖਾਣ ਨਾਲ ਸੇਬ ਦਾ ਪੂਰਾ ਸੁਆਦ ਵੀ ਨਹੀਂ ਆਉਾਂਦਾ। ਲਾਲ ਸੇਬ ਦੇ ਛਿਲਕੇ ਵਿਸ਼ੇਸ਼ ਰੂਪ ਨਾਲ ਐਂਥੋਸਾਇਔਨਿਸ ਨਾਮਕ ਤੱਤ ਨਾਲ ਭਰਪੂਰ ਹੁੰਦੇ ਹਨ। ਇਹ ਇੱਕ ਤਰ੍ਹਾਂ ਦੇ ਐਂਟੀਔਕਸੀਡੈਂਟਸ ਹਨ ਜੋ ਪ੍ਰੋਸਟੇਟ ਸਮੇਤ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਰੱਖਿਆ ਕਰਦੇ ਹਨ।
ਪੀਲੇ ਸੇਬਾਂ ਦੇ ਛਿਲਕਿਆਂ ‘ਚ ਬੀਟਾ-ਕੈਰੋਟੀਨ ਵਰਗੇ ਕੈਰਾਟੇਨੌਇਡਜ਼ ਹੁੰਦੇ ਹਨ ਜੋ ਅੱਖਾਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਕੈਂਸਰ ਅਤੇ ਦਿਲ ਦੇ ਰੋਗਾਂ ਤੋਂ ਵੀ ਬਚਾਅ ਕੇ ਰੱਖਦੇ ਹਨ। ਹਰੇ ਸੇਬਾਂ ਦੇ ਛਿਲਕਿਆਂ ‘ਚ ਲਿਊਟੇਇਨ ਨਾਮਕ ਤੱਤ ਭਰਪੂਰ ਹੁੰਦਾ ਹੈ ਜੋ ਮੋਤੀਆਬੰਦ ਦੇ ਜੋਖ਼ਮ ਨੂੰ ਘੱਟ ਕਰਨ ਦੇ ਨਾਲ ਹੀ ਕੈਂਸਰ ਤੋਂ ਵੀ ਬਚਾਅ ਕਰਦਾ ਹੈ।
ਕਿਵੇਂ ਖਾਈਏ ਸੇਬ ਦੇ ਛਿਲਕੇ – ਉਂਝ ਤਾਂ ਸੇਬ ਨੂੰ ਛਿਲਕੇ ਸਮੇਤ ਖਾਣ ‘ਚ ਵੀ ਕੋਈ ਦਿੱਕਤ ਨਹੀਂ, ਪਰ ਤੁਸੀਂ ਇਸ ਫ਼ਲ ਦੇ ਛਿਲਕਿਆਂ ਨੂੰ ਦਿਲ ਲਈ ਫ਼ਾਇਦੇਮੰਦ ਪੀਨਟ ਬਟਰ (ਮੂੰਗਫ਼ਲੀ ਦੇ ਮੱਖਣ) ‘ਚ ਵੀ ਡੁਬੋ ਕੇ ਵੀ ਖਾ ਸਕਦੇ ਹੋ।
ਅਦਰਕ: 2003 ਦੀ ਇੱਕ ਰਿਪੋਰਟ ਮੁਤਾਬਿਕ, ਅਦਰਕ ਦੇ ਛਿਲਕੇ ‘ਚ ਘੱਟ ਤੋਂ ਘੱਟ ਛੇ ਤਰ੍ਹਾਂ ਦੇ ਸ਼ਕਤੀਸ਼ਾਲੀ ਐਂਟੀਔਕਸੀਡੈਂਟਸ ਹੁੰਦੇ ਹਨ। ਛਿਲਕੇ ਉਤਾਰ ਕੇ ਇਨ੍ਹਾਂ ਦੀ ਵਰਤੋਂ ਕਰਨ ਨਾਲ ਬੁਢਾਪੇ ਦੇ ਲੱਛਣਾਂ ਨੂੰ ਰੋਕ ਕੇ ਅਤੇ ਦਿਲ ਦੀ ਰੱਖਿਆ ਕਰਨ ਵਾਲੇ ਤੱਤ ਸਾਨੂੰ ਮਿਲ ਨਹੀਂ ਪਾਂਦੇ।
ਕਿਵੇਂ ਖਾਈਏ ਅਦਰਕ ਦੇ ਛਿਲਕੇ – ਛਿਲਕਾ ਉਤਾਰੇ ਬਿਨਾਂ ਥੋੜ੍ਹੀ ਮਾਤਰਾ ‘ਚ ਇਨ੍ਹਾਂ ਨੂੰ ਜੈਤੂਨ ਦੇ ਤੇਲ ਨਾਲ ਪਕਾ ਕੇ ਭੋਜਨ ‘ਚ ਵਰਤੋਂ ਕੀਤੀ ਜਾ ਸਕਦੀ ਹੈ।
ਆਲੂ: ਆਲੂ ਦੇ ਛਿਲਕਿਆਂ ਦੇ ਸੇਵਨ ਤੋਂ ਦੁੱਗਣਾ ਪੋਸ਼ਣ ਮਿਲਦਾ ਹੈ। ਇੱਕ ਆਲੂ ਦੇ ਛਿਲਕੇ ਨਾਲ ਹੀ ਰੋਜ਼ਾਨਾ ਲੋੜ ਦਾ ਅੱਧਾ ਫ਼ਾਈਬਰ, ਪੋਟੈਸ਼ੀਅਮ, ਫ਼ਾਸਫ਼ੋਰਸ, ਆਇਰਨ, ਜ਼ਿੰਕ ਅਤੇ ਵਾਇਟਾਮਿਨ-3 ਮਿਲ ਜਾਂਦਾ ਹੈ। ਆਲੂਆਂ ‘ਚ ਸੰਤਰਿਆਂ ਦੀ ਤੁਲਨਾ ‘ਚ ਵਾਇਟਾਮਿਨ-3 ਦੀ ਮਾਤਰਾ ਵੱਧ ਹੁੰਦੀ ਹੈ। ਇਸ ਲਈ ਇਹ ਸਰਦੀ-ਜ਼ੁਕਾਮ ਨੂੰ ਦੂਰ ਕਰਨ ‘ਚ ਵੀ ਮਦਦ ਕਰਦੇ ਹਨ।
ਕਿਵੇਂ ਖਾਈਏ ਆਲੂ ਦੇ ਛਿਲਕੇ – ਆਲੂਆਂ ਦੇ ਛਿਲਕਿਆਂ ਨੂੰ ਥੋੜ੍ਹੇ ਜਿਹੇ ਜੈਤੂਨ ਦੇ ਤੇਲ ‘ਚ ਭੁੰਨ ਕੇ ਤੁਸੀਂ ਖਾ ਸਕਦੇ ਹੋ ਜਾਂ ਫ਼ਿਰ ਬਲੈਂਡਰ ਵਿੱਚ ਬਲੈਂਡ ਕਰ ਕੇ।
ਕੇਲੇ: ਤਾਇਵਾਨ ਦੇ ਇੱਕ ਅਧਿਐਨ ਮੁਤਾਬਿਕ ਕੇਲੇ ਦੇ ਛਿਲਕਿਆਂ ‘ਚ ਸੈਰੋਟੋਨਿਨ ਨਾਮਕ ਹੌਰਮੋਨਜ਼ ਮੌਜੂਦ ਹੁੰਦੇ ਹਨ ਜੋ ਤਨਾਅ ਨੂੰ ਦੂਰ ਕਰ ਸਕਦੇ ਹਨ। ਇਸ ‘ਚ ਮੌਜੂਦ ਲਿਊਟੇਸ਼ਨ ਨਾਮਕ ਔਕਸੀਡੈਂਟ ਵੀ ਹੁੰਦਾ ਹੈ ਜੋ ਸੂਰਜ ਦੀਆਂ ਪੈਰਾਬੈਂਗਨੀ ਕਿਰਨਾਂ ਤੋਂ ਰੱਖਿਆ ਕਰ ਕੇ ਅੱਖਾਂ ਦੇ ਰੈਟੀਨਾ ਨੂੰ ਸਿਹਤਮੰਦ ਰੱਖਦਾ ਹੈ।
ਕਿਵੇਂ ਖਾਈਏ ਕੇਲੇ ਦੇ ਛਿਲਕੇ – ਅਧਿਐਨ ਕਰਨ ਵਾਲੀ ਟੀਮ ਦੀ ਸਲਾਹ ਹੈ ਕਿ ਕੇਲੇ ਦੇ ਛਿਲਕਿਆਂ ਨੂੰ 10 ਮਿੰਟਾਂ ਲਈ ਉਬਾਲ ਕੇ ਉਸ ਦੇ ਪਾਣੀ ਨੂੰ ਠੰਡਾ ਕਰ ਕੇ ਪੀਓ। ਦੂਜਾ ਤਰੀਕਾ ਇਹ ਵੀ ਹੈ ਕਿ ਇਸ ਦੇ ਛਿਲਕੇ ਬਾਕੀ ਫ਼ਲਾਂ ਦੇ ਨਾਲ ਜੂਸ ‘ਚ ਪਾ ਕੇ ਵੀ ਪੀ ਸਕਦੇ ਹੋ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆਂ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।