ਸਮੱਗਰੀ
ਦਹੀ-2 ਕੱਪ
ਦੁੱਧ- 1 ਕੱਪ
ਆਮ ਕੱਟਿਆ ਹੋਇਆ- 1
ਕੇਲੇ ਕਟੇ ਹੋਏ-2
ਇਲਾਇਚੀ- 4,5
ਚੀਨੀ ਜਾਂ ਸ਼ਹਿਦ ਸੁਆਦਅਨੁਸਾਰ
ਬਰਫ਼ ਦੇ ਟੁੱਕੜੇ-5
ਬਣਾਉਣ ਦੀ ਵਿਧੀ- ਸਭ ਤੋਂ ਪਹਿਲਾਂ ਫ਼ਰੂਟ ਲੱਸੀ ਬਣਾਉਣ ਲਈ ਮਿਕਸਰ ‘ਚ ਕੇਲੇ, ਅੰਬ, ਦੁੱਧ, ਬਾਦਾਮ ਅਤੇ ਇਲਾਇਚੀ ਦੇ ਬੀਜ ਪਾ ਕੇ ਬਾਰੀਕ ਕਰ ਲਓ। ਬਾਅਦ ‘ਚ ਇਸ ‘ਚ ਦਹੀ, ਬਰਫ਼ ਦੇ ਟੁੱਕੜੇ ਅਤੇ ਸ਼ਹਿਦ ਜਾਂ ਚੀਨੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਜਦੋਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ ਤਾਂ ਇਸ ਨੂੰ ਗਿਲਾਸਾਂ ‘ਚ ਪਾ ਕੇ ਸਭ ਨੂੰ ਦਿਓ।