ਸਮੱਗਰੀ
– ਕਸਟਰਡ ਪਾਊਡਰ 100 ਗ੍ਰਾਮ
– ਦੁੱਧ 250 ਮਿਲੀਲੀਟਰ
– ਦੁੱਧ 1.5 ਲੀਟਰ
– ਖੰਡ 200 ਗ੍ਰਾਮ
– ਅਨਾਰ 150 ਗ੍ਰਾਮ
– ਅੰਗੂਰ 300 ਗ੍ਰਾਮ
– ਕਾਲੇ ਅੰਗੂਰ 300 ਗ੍ਰਾਮ
– ਕੇਲੇ 170 ਗ੍ਰਾਮ
– ਸੇਬ 130 ਗ੍ਰਾਮ
ਬਣਾਉਣ ਦੀ ਵਿਧੀ
ਇੱਕ ਬੌਲ ‘ਚ 100 ਗ੍ਰਾਮ ਕਸਟਰਡ ਪਾਊਡਰ, 250 ਮਿਲੀਲੀਟਰ ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਧਿਆਨ ਰੱਖੋ ਕਿ ਇਸ ‘ਚ ਗੰਢ ਨਾ ਪਵੇ। ਫ਼ਿਰ ਇੱਕ ਪੈਨ ‘ਚ 1.5 ਲੀਟਰ ਦੁੱਧ, 200 ਗ੍ਰਾਮ ਖੰਡ ਪਾ ਕੇ ਉਬਾਲ ਲਓ ਅਤੇ ਫ਼ਿਰ ਇਸ ‘ਚ ਤਿਆਰ ਕੀਤਾ ਹੋਏ ਕਸਟਰਡ ਪਾਊਡਰ ਦੀ ਪੇਸਟ ਪਾ ਕੇ ਇਸ ਨੂੰ ਗਾੜ੍ਹਾ ਹੋਣ ਤਕ ਹਿਲਾਓ। ਹੁਣ ਇਸ ਨੂੰ ਇੱਕ ਬੌਲ ‘ਚ ਕੱਢ ਕੇ ਫ਼ਰਿੱਜ ‘ਚ ਇੱਕ ਘੰਟੇ ਲਈ ਠੰਡਾ ਹੋਣ ਲਈ ਰੱਖ ਦਿਓ। ਫ਼ਿਰ ਇਸ ‘ਚ 150 ਗ੍ਰਾਮ ਅਨਾਰ, 300 ਗ੍ਰਾਮ ਅੰਗੂਰ, 300 ਗ੍ਰਾਮ ਕਾਲੇ ਅੰਗੂਰ, 170 ਗ੍ਰਾਮ ਕੇਲੇ, 130 ਗ੍ਰਾਮ ਸੇਬ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਤੁਹਾਡਾ ਫ਼ਰੂਟ ਕਸਟਰਡ ਤਿਆਰ ਹੈ, ਇਸ ਨੂੰ ਸਰਵ ਕਰੋ।