ਹੜ੍ਹ ਕਾਰਨ ਵਿਗੜੇ ਹਾਲਾਤ; ਤੇਲੰਗਾਨਾ, ਆਂਧਰਾ ਪ੍ਰਦੇਸ਼ ‘ਚ 86 ਟਰੇਨਾਂ ਰੱਦ

ਹੈਦਰਾਬਾਦ- ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ‘ਚ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਦੱਖਣੀ ਮੱਧ ਰੇਲਵੇ ਨੇ 86 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ 70 ਹੋਰ ਟਰੇਨਾਂ ਨੂੰ ਮੋੜ ਦਿੱਤਾ ਹੈ। ਤੇਲੰਗਾਨਾ ‘ਚ ਵੱਖ-ਵੱਖ ਥਾਵਾਂ ‘ਤੇ ਟੁੱਟੇ ਰੇਲਵੇ ਟਰੈਕ ਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਜਾ ਸਕਿਆ ਹੈ। ਰੱਦ ਕੀਤੀਆਂ ਟਰੇਨਾਂ ‘ਚ ਸੁਪਰਫਾਸਟ ਅਤੇ ਐਕਸਪ੍ਰੈੱਸ ਟਰੇਨਾਂ ਸ਼ਾਮਲ ਹਨ। ਅਧਿਕਾਰੀਆਂ ਨੇ ਕੁਝ ਟਰੇਨਾਂ ਨੂੰ ਅੰਸ਼ਿਕ ਤੌਰ ‘ਤੇ ਰੱਦ ਕਰ ਦਿੱਤਾ ਹੈ ਅਤੇ 70 ਟਰੇਨਾਂ ਨੂੰ ਮੋੜ ਦਿੱਤਾ ਹੈ। ਰੱਦ ਕੀਤੀਆਂ ਅਤੇ ਮੋੜੀਆਂ ਗਈਆਂ ਟਰੇਨਾਂ ‘ਚ ਉਹ ਟਰੇਨਾਂ ਹਨ ਜੋ ਦੋ ਤੇਲਗੂ ਸੂਬਿਆਂ ‘ਚੋਂ ਲੰਘਦੀਆਂ ਹਨ।
ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲ੍ਹੇ ‘ਚ ਐਤਵਾਰ ਨੂੰ ਕੁਝ ਥਾਵਾਂ ‘ਤੇ ਟਰੈਕ ਜਾਂ ਤਾਂ ਪਾਣੀ ਵਿਚ ਡੁੱਬ ਗਿਆ ਜਾਂ ਨੁਕਸਾਨਿਆ ਗਿਆ। ਇਸ ਲਈ ਟਰੇਨਾਂ ਨੂੰ ਰੱਦ ਕਰਨਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਟਰੈਕ ਹੇਠੋਂ ਕੰਕਰੀਟ ਕੁਝ ਥਾਵਾਂ ‘ਤੇ ਵਹਿ ਗਿਆ ਹੈ। ਇਸ ਦੌਰਾਨ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਨੁਕਸਾਨੇ ਗਏ ਟਰੈਕ ਨੂੰ ਬਹਾਲ ਕਰਨ ਲਈ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਸੋਮਵਾਰ ਦੁਪਹਿਰ ਤੱਕ ਇਕ ਲਾਈਨ ਬਹਾਲ ਹੋ ਜਾਵੇਗੀ। ਸੀਨੀਅਰ ਅਧਿਕਾਰੀ ਬਹਾਲੀ ਦੇ ਕੰਮਾਂ ਦੀ ਨਿਗਰਾਨੀ ਕਰ ਰਹੇ ਸਨ।
ਵਿਜੇਵਾੜਾ ਅਤੇ ਵਿਸ਼ਾਖਾਪਟਨਮ, ਗੁੰਟੂਰ ਅਤੇ ਵਿਸ਼ਾਖਾਪਟਨਮ, ਰਾਏਗੜਾ ਅਤੇ ਗੁੰਟੂਰ ਅਤੇ ਵਿਜੇਵਾੜਾ ਅਤੇ ਰਾਜਮੁੰਦਰੀ ਵਿਚਕਾਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਵਿਜੇਵਾੜਾ ਤੋਂ ਗੁੰਟੂਰ, ਬਿਤਰਗੁੰਟਾ, ਤੇਨਾਲੀ, ਗੁਡੂਰੂ, ਕਾਕੀਨਾਡਾਪਾ ਪੋਰਟ, ਮਾਛੀਲੀਪਟਨਮ, ਓਂਗੋਲ ਅਤੇ ਨਰਸਾਪੁਰ ਸਮੇਤ ਵੱਖ-ਵੱਖ ਮੰਜ਼ਿਲਾਂ ਨੂੰ ਜਾਣ ਵਾਲੀਆਂ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਲੰਮੀ ਦੂਰੀ ਦੀਆਂ ਟਰੇਨਾਂ, ਜਿਨ੍ਹਾਂ ਨੂੰ ਰੱਦ ਕੀਤਾ ਗਿਆ ਹੈ।