ਹੈਲਦੀ ਤਵਾ ਪੁਲਾਅ

ਘਰ ਵਿੱਚ ਮਹਿਮਾਨ ਆਉਣ ‘ਤੇ ਲੋਕ ਖਾਣੇ ਵਿੱਚ ਪੁਲਾਅ ਬਣਾਉਂਦੇ ਹਨ। ਪੁਲਾਅ ਖਾਣਾ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਤਵਾ ਪੁਲਾਅ ਬਣਾਉਣ ਦੀ ਰੈਸਿਪੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਇਹ ਖਾਣ ਵਿੱਚ ਸੁਆਦ ਅਤੇ ਨਾਲ ਹੀ ਹੈਲਦੀ ਵੀ ਹੈ।
ਸਮੱਗਰੀ
1 ਚਮਚ ਤੇਲ
1 1/2 ਚਮਚ ਘਿਓ
1 ਚਮਚ ਜੀਰਾ
120 ਗ੍ਰਾਮ ਪਿਆਜ
1/2 ਚਮਚ ਲਸਣ
1 ਚਮਚ ਅਦਰਕ
80 ਗ੍ਰਾਮ ਗਾਜਰ
170 ਗ੍ਰਾਮ ਆਲੂ
45 ਗ੍ਰਾਮ ਹਰੇ ਮਟਰ
140 ਗ੍ਰਾਮ ਟਮਾਟਰ
90 ਗ੍ਰਾਮ ਸ਼ਿਮਲਾ ਮਿਰਚ
1 ਚਮਚ ਪਾਵ ਭਾਜੀ ਮਸਾਲਾ
1 ਚਮਚ ਲਾਲ ਮਿਰਚ
1/2 ਚਮਚ ਪਾਣੀ
400 ਗ੍ਰਾਮ ਚਾਵਲ ਪਕੇ ਹੋਏ
1 ਚਮਚ ਨਮਕ
1 ਚਮਚ ਨਿੰਬੂ ਦਾ ਰਸ
ਬਣਾਉਣ ਦੀ ਵਿਧੀ
1. ਇਕ ਪੈਨ ਵਿੱਚ ਘਿਓ ਅਤੇ ਤੇਲ ਮਿਲਾ ਕੇ ਫ਼੍ਰਾਈ ਕਰੋ। ਫ਼ਿਰ ਇਸ ਵਿੱਚ ਜੀਰਾ, ਪਿਆਜ, ਅਦਰਕ ਅਤੇ ਲਸਣ ਪਾ ਕੇ ਮਿਕਸ ਕਰੋ।
2. ਫ਼ਿਰ ਇਸ ਵਿੱਚ ਗਾਜਰ, ਆਲੂ ਅਤੇ ਹਰੇ ਮਟਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਢੱਕਕੇ 3-5 ਮਿੰਟ ਲਈ ਪਕਾਓ। ਫ਼ਿਰ ਇਸ ਵਿੱਚ ਟਮਾਟਰ ਅਤੇ ਸ਼ਿਮਲਾ ਮਿਰਚ ਮਿਲਾ ਕੇ ਮਿਕਸ ਕਰੋ।
3. ਇਸ ਤੋਂ ਬਾਅਦ ਇਸ ਵਿੱਚ ਪਾਵ ਭਾਜੀ ਮਸਾਲਾ, ਲਾਲ ਮਿਰਚ, ਹਲਦੀ ਅਤੇ ਪਾਣੀ ਪਾ ਕੇ ਦੁਬਾਰਾ ਮਿਕਸ ਕਰੋ ਅਤੇ ਕਵਰ ਕਰਕੇ 3-5 ਮਿੰਟ ਲਈ ਪਕਾਓ।
4. ਫ਼ਿਰ ਇਸ ਵਿੱਚ ਪੱਕੇ ਹੋਏ ਚਾਵਲ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫ਼ਿਰ ਇਸ ਵਿੱਚ ਨਮਕ ਅਤੇ ਨਿੰਬੂ ਦਾ ਰਸ ਮਿਲਾਓ।
5. ਤਵਾ ਪੁਲਾਅ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰੋ।