ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੇ ਸਾਹਿਤ ਤੇ ਭਾਸ਼ਾਵਾਂ ਵਿਭਾਗ ਦੇ ਡੀਨ ਡਾ। ਅਵਿਧੇਸ਼ ਕੁਮਾਰ ਸ਼ੁਕਲਾ ਨੇ ਇੱਕ ਦਿਨ ਗੱਲੀਂ-ਗੱਲੀਂ ਦੱਸਿਆ ਕਿ ਉਨਾਂ ਦਾ ਬੇਟਾ ਪੰਕਜ ਅੱਜਕੱਲ੍ਹ ਬੰਬੇ ਹੈ ਅਤੇ ਇੱਕ ਫ਼ਿਲਮੀ ਅਦਾਕਾਰ ਵਜੋਂ ਪੂਰਾ ਸਰਗਰਮ ਹੈ। ਉਨਾਂ ਬੇਟੇ ਦੇ ਕਈ ਸੀਰੀਅਲਾਂ ਅਤੇ ਫ਼ਿਲਮਾਂ ਦੇ ਨਾਂ ਵੀ ਗਿਣਵਾਏ। ਮੈਂ ਆਖਿਆ ਕਿ ਜਦ ਉਹ ਵਰਧਾ ਆਵੇ ਤਾਂ ਮਿਲਵਾਇਓ। ਉਹ ਬੋਲੇ ਕਿ ਆਇਆ ਹੀ ਹੋਇਆ ਹੈ, ਹੁਣੇ ਹੀ ਮਿਲਵਾ ਦਿੰਦਾਂ। ਅੱਧੇ ਘੰਟੇ ਬਾਅਦ ਪੰਕਜ ਅਵਿਧੇਸ਼ ਸ਼ੁਕਲਾ ਮੈਨੂੰ ਮਿਲਣ ਲਈ ਆ ਗਿਆ।
ਹੱਸੂੰ ਹੱਸੂੰ ਕਰਦਾ ਚਿਹਰਾ ਅਤੇ ਉਤਸ਼ਾਹ ਨਾਲ ਲਬਾਲਬ। ਸਲੀਕਾ ਅਤੇ ਸੰਜੀਦਗੀ ਦਾ ਪੱਲਾ ਘੁੱਟ ਕੇ ਫ਼ੜਨ ਵਾਲਾ। ਹਾਲੇ ਉਹ ਸਿਰਫ਼ 36 ਸਾਲਾਂ ਦਾ ਹੈ ਅਤੇ ਪ੍ਰਾਪਤੀਆਂ ਅਤੇ ਕਾਰਜ ਉਸ ਦੇ ਖੁਸ਼ੀ ਤੇ ਮਾਣ ਕਰਨਯੋਗ ਹਨ। ਉਹ ਡਾਕਟਰ ਹੈ ਮਨੋਰੋਗਾਂ ਦਾ ਅਤੇ MD ਕੀਤੀ ਹੋਈ ਹੈ। ਉਹ ਆਯੁਰਵੈਦਿਕ ਦਾ ਡਾਕਟਰ ਵੀ ਹੈ BAMS ਕੀਤੀ ਹੋਈ ਹੈ। ਭੋਪਾਲ ਸਟੇਟ ਲਾਅ ਕਾਲਜ ‘ਚ ਲਾਅ ਕਰਨ ਗਿਆ, ਸਾਲ ਹੀ ਪੜ੍ਹ ਸਕਿਆ। ਦੈਨਿਕ ਭਾਸਕਰ ਦੇ ਮਾਲ ‘ਚ ਮਾਰਕੀਟਿੰਗ ਮੈਨੇਜਰ ਰਿਹਾ। ਇੱਕ ਦਿਨ ਤੁਰਿਆ ਆ ਰਿਹਾ ਹੈ ਪੰਕਿਜ, ਥ੍ਰੀ ਪੀਸ ਸੂਟ ‘ਚ ਫ਼ੱਬਦਾ। ਅਮਿਤ ਕੁਮਾਰ ਮੁਖਰਜੀ ਡਾਇਰੈਕਟਰ ਸਨ, ਉਨਾਂ ਦੇਖਿਆ ਕਿ ਚਾਲ ਢਾਲ ਅਤੇ ਸ਼ਕਲ ਸੂਰਤ ਐਕਟਰਾਂ ਵਾਲੀ ਹੈ, ਉਨਾਂ (ਗੇਮ ਓਵਰ) ‘ਚ ਕੰਮ ਦਿੱਤਾ। ਬਜਟ ਘੱਟ ਸੀ, ਰਿਲੀਜ ਨਾ ਹੋਈ। 2015 ਸੀ, ਉਹ ਭੋਪਾਲ ਤੋਂ ਬੰਬਈ ਆ ਗਿਆ। ਛੇ ਮਹੀਨੇ ਰਿਹਾ ਅਤੇ ਆਪਣੇ ਆਪ ਨਾਲ ਚਿੰਤਨ ਮੰਥਨ ਕਰਦਾ ਰਿਹਾ। DD National ‘ਤੇ ਆਇਆ ਸੀ ਇੱਕ ਘੰਟੇ ਦਾ ਪ੍ਰੋਗਰਾਮ ਬੌਕਸਰ। ਓਦੋਂ ਉਹ ਪੌਂਡੀਚੇਰੀ ‘ਚ ਸੀ, ਪ੍ਰਭਾਵਿਤ ਹੋਇਆ ਬਾਲ ਮਨ। ਜੇ ਹੁਣ ਤਕ ਦਾ ਲੇਖਾ-ਜੋਖਾ ਕਰੀਏ ਤਾਂ ਉਹਦੇ ਫ਼ਿਲਮੀ ਅਤੇ ਸੀਰੀਅਲੀ ਜਗਤ ‘ਚ (ਮੂਵਐਂਟ) ਲਘੂ ਫ਼ਿਲਮ ‘ਚ ਉਸ ਨੇ ਲਕਸ਼ਮਣ ਦੂਬੇ ਦਾ ਰੋਲ ਨਿਭਾਇਆ। ਸਵਰਾਜ ਲੜੀਵਾਰ ‘ਚ (80 ਕਿਸ਼ਤਾਂ) ‘ਚ ਪ੍ਰਸਾਰਿਤ ਹੋਇਆ ਨੈਸ਼ਨਲ TV ਤੋਂ, ਅਤੇ ਉਸ ‘ਚ ਉਹ ਖ਼ੂਬ ਚਮਕਿਆ। ਯਾਤਰਾ: ਕ੍ਰਿਪਯਾ ਧਿਆਨ ਦੇਂ, 15 ਮਿੰਟ ਦੀ ਇੱ ਲਘੂ ਕਥਾ, ਸਾਇਡ ਮਿਰਰ ਅੱਧੇ ਘੰਟੇ ਦੀ ਇੱਕ ਵੈੱਬ ਸੀਰੀਜ਼, ਅੱਬੂ ਸਲੇਮ ‘ਤੇ ਬਣੇ 10 ਭਾਗਾਂ ‘ਚ ਮੈਂ ਹੀਰੋ ਬੋਲ ਰਹਾ ਹੂੰ ‘ਚ ਬਾਦਮਾ ਦਾ ਬੰਗਾਲੀ ਕਿਰਦਾਰ ਨਿਭਾਇਆ। 15 ਮਿੰਟ ਦੀ ਲਘੂ ਫ਼ਿਲਮ ਅੰਤਰਵਾਸਨਾ ‘ਚ ਅਦਾਕਾਰੀ ਕੀਤੀ। PVR ਦੇ ਹੰਸਾ ਏਕ ਸੰਯੋਗ ਨਾਮਕ ਟਰਾਂਸਜੈਂਡਰਾਂ ‘ਤੇ ਬਣੀ ਢਾਈ ਘੰਟੇ ਦੀ ਇੱਕ ਫ਼ਿਲਮ ‘ਚ ਰਮਨ ਦਾ ਵਿਰੋਧੀ ਰੋਲ ਕੀਤਾ। ਦੱਸ ਭਾਗਾਂ ‘ਚ (ਅਭੈ, ਕੁਨਾਲ ਖੇਮੂ ਅਤੇ ਵਿਜੈ ਰਾਜ ਕੈਨ ਘੋਸ਼ ਨੇ ਡਾਇਰੈਕਟ ਕੀਤਾ, ਉਸ ‘ਚ ਅਦਾਕਾਰੀ ਕੀਤੀ। ਪੰਜਾਬ ਦੇ ਮਿਊਜ਼ਿਕ ‘ਤੇ ਆਧਾਰਿਤ ਬਣ ਰਹੇ ਚਮਨ ‘ਚ ਬੱਬੂਆ ਦਾ ਰੋਲ ਨਿਭਾਇਆ। ਉਸ ਦੇ 10 ਭਾਗ ਹਨ ਅਤੇ ਸ਼ੂਟਿੰਗ ਲੰਡਨ, ਦਿੱਲੀ ਤੇ ਪੰਜਾਬ ‘ਚ ਹੋਈ ਹੈ। ਇਹ ਉਸ ਦੇ ਲਈ ਇੱਕ ਅਹਿਮ ਪ੍ਰੌਜੈਕਟ ਹੈ। ਹੰਡਰਿਕ ਸੀ ਆਰ ਢਾਈ ਘੰਟੇ ਦੀ ਇੱਕ ਫ਼ਿਲਮ ‘ਚ ਅਦਾਕਾਰੀ ਕੀਤੀ। ਆਮਿਰ ਖ਼ਾਨ ਦੇ ਉਸਤਾਦ ਪ੍ਰਕਾਸ਼ ਭਾਰਦਵਾਜ ਤੋਂ ਟ੍ਰੇਨਿੰਗ ਲਈ। ਮੌਸਕੌ ਸਨ ਰੰਦਿਮ ਬਿਸਵਾਸ, ਇਹ ਮਿਲੇ, ਉਹ ਐਕਟਿੰਗ ਪੜਾਉਂਦੇ ਸਨ, ਅਤੇ ਉਨਾਂ ਤੋਂ ਐਕਟਿੰਗ ਦੇ ਮੁਢਲੇ ਗੁਣ ਸਿੱਖੇ।
ਪੰਕਜ ਅਵਧੇਸ਼ ਸ਼ੁਕਲਾ ਦੀਆਂ ਹੁਣ ਤ ਕ ਦੀਆਂ ਪ੍ਰਾਪਤੀਆਂ ਉਸਦੇ ਸੁਨਹਿਰੀ ਭਵਿੱਖ ਦੀ ਨਿਸ਼ਾਨਦੇਹੀ ਕਰਦੀਆਂ ਹਨ। ਮੰਨੇ ਪ੍ਰਮੰਨੇ ਐਕਟਰ ਦਿਨੇਸ਼ ਕੌਸ਼ਿਕ ਦੀ ਧੀ ਸਿਮਰਨ ਪੰਕਜ ਸ਼ੁਕਲਾ ਉਸ ਦੀ ਜੀਵਨ ਸਾਥਣ ਹੈ ਜੋ ਇੱਕ ਸਮਰਥਾਵਾਨ ਸਕ੍ਰਿਪਟ ਰਾਈਟਰ ਵੀ ਹੈ। ਆਪਣੀ ਮਾਂ ਦੇ ਮੋਹ ਅਤੇ ਦੁਆਵਾਂ ਦੇ ਨਾਲ ਨਾਲ ਆਪਣੇ ਪਿਤਾ ਡਾ ਅਵਿਧੇਸ਼ ਕੁਮਾਰ ਸ਼ੁਕਲਾ ਦੇ ਆਸ਼ੀਰਵਾਦ ਅਤੇ ਯੋਗ ਅਗਵਾਈ ਨੂੰ ਪੰਕਜ ਆਪਣਾ ਸਭ ਕੁੱਝ ਮੰਨਦਾ ਹੈ। ਉਹ ਅਦਾਕਾਰੀ ਨੂੰ ਪੂਰਨ ਰੂਪ ‘ਚ ਸਮਰਪਿਤ ਅਤੇ ਜੀਅ ਜਾਨ ਲਗਾ ਕੇ ਕੰਮ ਕਰਨ ਵਾਲਾ ਇੱਕ ਐਕਟਰ ਹੈ। ਉਸ ਦੀ ਮੰਜਿਲ ਉਸ ਦੀ ਉਡੀਕ ‘ਚ ਹੈ ਅਤੇ ਉਸ ਦੇ ਰਾਹ ਰਸਤੇ ਖੁੱਲਮ ਖੁੱਲੇ ਹਨ। ਫ਼ਿਲਹਾਲ ਉਸ ਲਈ ਦੁਆਵਾਂ ਅਤੇ ਸ਼ੁਭ ਇਛਾਵਾਂ।