ਹਾਫ਼ਿਜ਼ ਨੇ ਖੋਲ੍ਹਿਆ ਭਾਰਤ ਖ਼ਿਲਾਫ਼ ਮੂੰਹ

2ਕਰਾਚੀ : ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫ਼ਿਜ਼ ਸਈਦ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਾਕਿਸਤਾਨ ਦੌਰੇ ਸਬੰਧੀ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਨੂੰ ਚੁਣੌਤੀ ਦਿੰਦਿਆਂ ਜਮਾਤ-ਉਦ-ਦਾਅਵਾ ਦੇ ਮੁਖੀ ਸਈਦ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਮੁੰਬਈ ਹਮਲਿਆਂ ਵਿੱਚ ਉਸ ਦਾ ਹੱਥ ਸੀ, ਇਹ ਗੱਲ ਭਾਰਤ ਕਦੇ ਵੀ ਸਾਬਤ ਨਹੀਂ ਕਰ ਸਕਦਾ। ਹਾਫ਼ਿਜ਼ ਨੇ ਆਪਣੇ ਬਿਆਨ ਦੇ ਵੀਡੀਓ ਨੂੰ ਟਵਿੱਟਰ ਉੱਤੇ ਸ਼ੇਅਰ ਵੀ ਕੀਤਾ ਹੈ।
ਵੀਡੀਓ ਵਿੱਚ ਉਹ ਕੁਝ ਲੋਕਾਂ ਨਾਲ ਗੱਲਬਾਤ ਕਰ ਰਿਹਾ ਹੈ। ਇਸ ਵਿੱਚ ਉਹ ਆਖ ਰਿਹਾ ਹੈ ਕਿ ਮੁੰਬਈ ਹਮਲੇ ਨੂੰ ਸੱਤ ਸਾਲ ਹੋ ਗਏ ਹਨ , ਹੁਣ ਤੱਕ ਭਾਰਤ ਹਮਲਿਆਂ ਸਬੰਧੀ ਕੋਈ ਠੋਸ ਸਬੂਤ ਨਹੀਂ ਦੇ ਸਕਿਆ, ਅਤੇ ਭਵਿੱਖ ਵਿੱਚ ਵੀ ਉਹ ਕਾਮਯਾਬ ਨਹੀਂ ਹੋ ਸਕੇਗਾ। ਹਾਫ਼ਿਜ਼ ਸਈਦ ਮੁੰਬਈ ਹਮਲੇ ਦਾ ਮੁੱਖ ਸਾਜ਼ਿਸ਼ ਕਰਤਾ ਹੈ ਅਤੇ ਸਮੇਂ-ਸਮੇਂ ਉੱਤੇ ਉਹ ਭਾਰਤ ਵਿਰੋਧੀ ਬਿਆਨ ਦਿੰਦਾ ਰਹਿੰਦਾ ਹੈ।

LEAVE A REPLY