ਹਰੀ ਮਿਰਚ ਦਾ ਮਾਰਵਾੜੀ ਅਚਾਰ

ਜ਼ਿਆਦਾਤਰ ਲੋਕਾਂ ਨੂੰ ਭੋਜਨ ਨਾਲ ਅਚਾਰ ਖਾਣਾ ਕਾਫ਼ੀ ਪਸੰਦ ਹੁੰਦਾ ਹੈ। ਇਸ ਨਾਲ ਭੋਜਨ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ ਜੇ ਤੁਸੀਂ ਵੀ ਅਚਾਰ ਦੇ ਸ਼ੋਕੀਨ ਹੋ ਤਾਂ ਅੱਜ ਅਸੀ ਤੁਹਾਨੂੰ ਘਰ ‘ਚ ਹੀ ਹਰੀ ਮਿਰਚ ਦਾ ਮਾਰਵਾੜੀ ਅਚਾਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਰਾਜਸਥਾਨ ਦਾ ਦਾਲ ਬਾਟੀ ਚੂਰਮਾ ਤਾਂ ਤੁਸੀਂ ਖੂਬ ਖਾਂਦੇ ਹੋਵੋਗੇ, ਮੂੰਗ ਦਾਲ ਦਾ ਪਰੋਂਠਾ ਵੀ ਜ਼ਰੂਰ ਪਸੰਦ ਹੋਵੇਗਾ ਫ਼ਿਰ ਇਸ ਦੇ ਨਾਲ ਇਹ ਮਾਰਵਾੜੀ ਅਚਾਰ ਇਸ ਦਾ ਸੁਆਦ ਹੋਰ ਵੀ ਦੁਗਣਾ ਕਰ ਦੇਵੇਗਾ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
– 250 ਗ੍ਰਾਮ ਹਰੀ ਮਿਰਚ
– ਅੱਧਾ ਛੋਟਾ ਚਮਚ ਹਲਦੀ ਪਾਊਡਰ
– 2 ਛੋਟੇ ਚਮਚ ਧਨਿਆ ਪਾਊਡਰ
– 2 ਛੋਟੇ ਚਮਚ ਸੌਂਫ਼ ਪਾਊਡਰ
– 2 ਚੁਟਕੀ ਹਿੰਗ
– ਅੱਧਾ ਛੋਟਾ ਚਮਚ ਜੀਰਾ
– ਅੱਧਾ ਛੋਟਾ ਚਮਚ ਰਾਈ
– ਅੱਧਾ ਛੋਟਾ ਚਮਚ ਅੰਬਚੂਰ ਪਾਊਡਰ
– 4 ਵੱਡੇ ਚਮਚ ਸਰੋਂ ਦਾ ਤੇਲ
– ਨਮਕ ਸੁਆਦ ਮੁਤਾਬਕ
– ਕਾਲਾ ਨਮਕ ਸੁਆਦ ਮੁਤਾਬਕ
ਬਣਾਉਣ ਦੀ ਵਿਧੀ ਬਾਰੇ
– ਸਭ ਤੋਂ ਪਹਿਲਾਂ ਹਰੀ ਮਿਰਚ ਨੂੰ ਧੋ ਕੇ ਸਾਫ਼ ਕਰ ਲਓ।
– ਫ਼ਿਰ ਇਸ ‘ਚ ਚੀਰਾ ਲਗਾ ਲਓ।
– ਫ਼ਿਰ ਘੱਟ ਗੈਸ ‘ਤੇ ਇੱਕ ਕੜਾਈ ‘ਚ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ‘ਚ ਜੀਰਾ ਅਤੇ ਰਾਈ ਪਾਓ। ਇਸ ਨੂੰ 2 ਮਿੰਟ ਤੱਕ ਭੁਣੋਂ।
– ਫ਼ਿਰ ਇਸ ‘ਚ ਸੌਂਫ਼ ਅੰਬਚੂਰ ,ਧਨਿਆ,ਕਾਲਾ ਨਮਕ ਅਤੇ ਸਾਦਾ ਨਮਕ ਪਾ ਕੇ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲਓ।
– ਇਨ੍ਹਾਂ ਮਸਾਲਿਆਂ ਨੂੰ 3 ਮਿੰਟ ਤੱਕ ਪਕਾਓ। ਫ਼ਿਰ ਇਸ ‘ਚ ਮਿਰਚ ਪਰਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
– ਹੁਣ ਕੜਾਈ ਨੂੰ ਢੱਕ ਕੇ ਘੱਟ ਗੈਸ ‘ਤੇ ਮਿਰਚ ਨੂੰ ਪਕਾਓ।
– ਫ਼ਿਰ ਢੱਕਣ ਖੋਲ ਕੇ ਤੇਜ ਗੈਸ ‘ਚ ਮਿਰਚ ਦਾ ਪਾਣੀ ਸੁੱਕਣ ਤੱਕ ਪਕਾਓ।
– ਜਦੋਂ ਪਾਣੀ ਸੁੱਕ ਜਾਵੇ ਤਾਂ ਠੰਡਾ ਹੋਣ ਤੇ ਅਚਾਰ ਨੂੰ ਕਿਸੇ ਬਰਨੀ ਜਾਂ ਕੱਚ ਦੇ ਬਰਤਨ ‘ਚ ਭਰ ਕੇ ਰੱਖੋ।
– ਰੋਟੀ ਜਾਂ ਪਰੋਂਠੇ ਦੇ ਨਾਲ ਜਦੋਂ ਦਿਲ ਕਰੇ ਅਚਾਰ ਦਾ ਸੁਆਦ ਲਓ।