ਦੱਸ ਦੇਈਏ ਕਿ ਦੇਹਰਾਦੂਨ ਦੇ ਅਲਮੋੜਾ ਦੇ ਪ੍ਰਸਿੱਧ ਲੋਕ ਗਾਇਕ ਦੀਵਾਨ ਸਿੰਘ ਕਨਵਾਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਬੁੱਧਵਾਰ ਸਵੇਰੇ ਅਲਮੋੜਾ ਦੇ ਖਤਿਆੜੀ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਉੱਤਰਾਖੰਡ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਦੀਵਾਨ ਕਨਵਾਲ ਦੇ ਦਿਹਾਂਤ ‘ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਨਵਾਲ ਜੀ ਨੇ ਉੱਤਰਾਖੰਡ ਦੀ ਅਮੀਰ ਲੋਕ ਸੰਸਕ੍ਰਿਤੀ ਅਤੇ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦਾ ਜਾਣਾ ਸੱਭਿਆਚਾਰਕ ਜਗਤ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।ਦੀਵਾਨ ਕਨਵਾਲ ਕੁਮਾਊਨੀ ਲੋਕ ਸੰਗੀਤ ਦੇ ਇੱਕ ਦਿੱਗਜ ਕਲਾਕਾਰ ਸਨ। ਉਹ ਲਗਭਗ 35 ਸਾਲਾਂ ਤੱਕ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ‘ਏ’ ਗ੍ਰੇਡ ਕਲਾਕਾਰ ਰਹੇ।ਉਨ੍ਹਾਂ ਨੇ ਪਹਿਲੀ ਕੁਮਾਊਨੀ ਫਿਲਮ ਵਿੱਚ ਪਲੇਅਬੈਕ ਗਾਇਕ ਵਜੋਂ ਕੰਮ ਕੀਤਾ ਅਤੇ ਕਈ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।
Latest article
ਪੈਕ ਕੀਤੇ ਭੋਜਨ ‘ਤੇ ਚਿਤਾਵਨੀ ਲੇਬਲ ਲਗਾਉਣ ‘ਚ ਦੇਰੀ ਲਈ SC ਨੇ FSSAI ਨੂੰ...
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੂੰ ਪੈਕ ਕੀਤੇ ਭੋਜਨ 'ਤੇ ਚੇਤਾਵਨੀ ਲੇਬਲ ਲਗਾਉਣ...
NIA ਦੀ ਵੱਡੀ ਕਾਰਵਾਈ, ਅੰਮ੍ਰਿਤਸਰ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਦਾ ਕਾਤਲ ਗ੍ਰਿਫਤਾਰ
ਅੰਮ੍ਰਿਤਸਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (VHP) ਨੇਤਾ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਦੋਸ਼ੀ...












