ਸ੍ਰੀ ਲੰਕਾ ਵਲੋਂ ਆਕਿਬ ਜਾਵੇਦ T-20 WC ਤਕ ਤੇਜ਼ ਗੇਂਦਬਾਜ਼ ਕੋਚ ਨਿਯੁਕਤ

ਸਰੀ: ਸ੍ਰੀ ਲੰਕਾ ਨੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੂੰ ਜੂਨ ‘ਚ ICC T-20 ਵਿਸ਼ਵ ਕੱਪ 2024 ਤਕ ਟੀਮ ਦਾ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ। ਇਸ ਸਮੇਂ 1992 ਵਿਸ਼ਵ ਕੱਪ ਜੇਤੂ ਜਾਵੇਦ ਪਾਕਿਸਤਾਨ ਸੁਪਰ ਲੀਗ (PSL) ‘ਚ ਲਾਹੌਰ ਕਲੰਦਰਜ਼ ਦੇ ਕ੍ਰਿਕਟ ਨਿਰਦੇਸ਼ਕ ਅਤੇ ਮੁੱਖ ਕੋਚ ਦੇ ਤੌਰ ‘ਤੇ ਕੰਮ ਕਰ ਰਿਹਾ ਹੈ।
ਜਾਵੇਦ (51 ਸਾਲ) ਪਹਿਲਾਂ ਪਾਕਿਸਤਾਨ ਦੀ ਸੀਨੀਅਰ ਅਤੇ ਜੂਨੀਅਰ ਟੀਮਾਂ ਦੇ ਨਾਲ ਅਫ਼ਗ਼ਾਨਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਦੀ ਟੀਮ ਦੇ ਨਾਲ ਵੀ ਕੰਮ ਕਰ ਚੁੱਕਾ ਹੈ। ਉਸ ਦੇ ਮਾਰਗਦਰਸ਼ਨ ‘ਚ ਸੰਯੁਕਤ ਅਰਬ ਅਮੀਰਾਤ ਨੇ 2015 ‘ਚ 50 ਓਵਰਾਂ ਦੇ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰਨ ਤੋਂ ਇਲਾਵਾ ਵਨ ਡੇਅ ਅਤੇ T-20 ਕੌਮਾਂਤਰੀ ਦਾ ਦਰਜਾ ਵੀ ਹਾਸਿਲ ਕੀਤਾ ਸੀ। ਜਾਵੇਦ ਨੇ ਪਾਕਿਸਤਾਨ ਲਈ 22 ਟੈੱਸਟ ਤੇ 163 ਵਨ ਡੇਅ ‘ਚ 236 ਵਿਕਟਾਂ ਹਾਸਿਲ ਕੀਤੀਆਂ ਹਨ।