ਸੂਜੀ ਅਤੇ ਨਾਰੀਅਲ ਦੇ ਲੱਡੂ

images-300x168-1ਇਹ ਲੱਡੂ ਖਾਣ ‘ਚ ਬਹੁਤ ਹੀ ਸੁਆਦੀ ਹਨ ਅਤੇ ਬਣਾਉਣੇ ਵੀ ਬਹੁਤ ਅਸਾਨ ਹਨ। ਸੂਜੀ ਦੇ ਕਾਰਣ ਹਜਮ ਵੀ ਜਲਦੀ ਹੋ ਜਾਂਦੇ ਹਨ।
ਬਣਾਉਣ ਲਈ ਸਮੱਗਰੀ :
ਇਕ ਕੱਪ ਸੂਜੀ
ਅੱਧਾ ਕੱਪ ਸੁੱਕਾ ਨਾਰੀਅਲ(ਕੱਸਿਆ ਹੋਇਆ)
ਅੱਧਾ ਕੱਪ ਪਾਣੀ
5-6 ਪੀਸ ਕੇਸਰ
1/4 ਕੱਪ ਘਿਓ
3/4 ਕੱਪ ਸ਼ੂਗਰ
ਤਿੰਨ ਚਮਚ ਸੁੱਕੇ ਮੇਵੇ(ਪੀਸ ਕੀਤੇ ਹੋਏ)
1 1/2 ਚਮਚ ਕਿਸ਼ਮਿਸ਼
1/2 ਚਮਚ ਇਲਾਇਚੀ ਪਾਊਡਰ
ਬਣਾਉਣ ਦਾ ਤਰੀਕਾ :
1. ਇਕ ਭਾਰੇ ਤਲੇ ਵਾਲੀ ਕੜਾਈ ‘ਚ ਘਿਓ ਗਰਮ ਕਰੋ। ਕਾਜੂ ਸੁਨਹਿਰੀ ਹੋਣ ਤੱਕ ਤਲ ਲਓ ਅਤੇ ਅਲਗ ਰੱਖ ਲਓ। ਇਸ ਤੋਂ ਬਾਅਦ ਕਿਸ਼ਮਿਸ਼ ਤਲ ਲਓ ਅਤੇ ਅਲਗ ਕਰ ਲਓ।
2. ਹੁਣ ਬਾਕੀ ਬਚੇ ਘਿਓ ‘ਚ ਸੂਜੀ ਪਾ ਕੇ ਭੁਨੋ। ਹਲਕਾ ਸੁਨਹਿਰਾ ਭੁੱਜਣ ਦੀ ਖੁਸ਼ਬੂ ਆਣ ਤੱਕ ਹੋਲੀ ਗੈਸ ‘ਤੇ ਭੁਨੋ।
3. ਸੂਜੀ ਭੁੱਜਣ ਤੋਂ ਬਾਅਦ ਇਸ ‘ਚ ਨਾਰੀਅਲ ਦਾ ਬੂਰਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
4. ਗੈਸ ਤੋਂ ਉਤਾਰ ਕੇ ਪਲੇਟ ‘ਚ ਨਿਕਾਲ ਲਓ।
5. ਇਕ ਬਰਤਨ ‘ਚ ਪਾਣੀ ਅਤੇ ਖੰਡ ਪਾ ਕੇ ਇਕ ਤਾਰ ਦੀ ਚਾਸ਼ਨੀ ਬਣਾ ਲਓ।
6. ਹੁਣ ਹੋਲੀ-ਹੋਲੀ ਸੂਜੀ ‘ਚ ਮਿਲਾਉਣੀ ਸ਼ੁਰੂ ਕਰੋ ਅਤੇ ਹਿਲਾਂਦੇ ਰਹੋ ਤਾਂ ਜੋ ਕੋਈ ਸਾਰਾ ਇਕ ਸਾਰ ਹੋ ਜਾਏ।
7. ਗੈਸ ਤੋਂ ਉਤਾਰ ਕੇ ਸੁੱਕੇ ਮੇਵੇ ਪਾ ਦਿਓ ਅਤੇ ਠੰਡਾ ਹੋਣ ਦਿਓ।
8. ਠੰਡਾ ਹੋਣ ‘ਤੇ ਬਰਾਬਰ ਹਿੱਸੇ ਕਰਕੇ ਲੱਡੂ ਬਣਾ ਲਓ।
9. ਇਸ ਡੱਬੇ ‘ਚ ਵੀ ਰੱਖ ਸਕਦੇ ਹੋ।

LEAVE A REPLY