ਸਿੱਖ ਨੌਜਵਾਨ ਦਾ ਅਫਗਾਨਿਸਤਾਨ ‘ਚ ਗੋਲੀ ਮਾਰ ਕੇ ਕਤਲ

3ਜਲਾਲਾਬਾਦ (ਅਫਗਾਨਿਸਤਾਨ)— ਅਫਗਾਨਿਸਤਾਨ ‘ਚ ਰਹਿੰਦੇ ਸਿੱਖ ਅਤੇ ਹੋਰ ਭਾਈਚਾਰਿਆਂ ਨੂੰ ਉਸ ਵੇਲੇ ਡੂੰਘਾ ਧੱਕਾ ਲੱਗਾ ਜਦੋਂ ਇਕ ਸਿੱਖ ਨੌਜਵਾਨ, ਜਿਸ ਦਾ ਨਾਂ ਸਰਦਾਰ ਰਾਵੇਲ ਸਿੰਘ ਸੀ, ਨੂੰ ਕੱਲ ਜਲਾਲਾਬਾਦ ਨੇੜੇ ਨਾਨਗਰਹਰ ‘ਚ ਗੋਲੀ ਮਾਰ ਦਿੱਤੀ।
ਰਵੇਲ ਸਿੰਖ ਪੁੱਤਰ ਨਾਰਾਇਣ ਸਿੰਘ ਸਿੱਖ ਕਮਿਊਨਿਟੀ ਦਾ ਰਸੂਖਦਾਰ ਮੈਂਬਰ ਹੈ। ਹਾਦਸੇ ਤੋਂ ਬਾਅਦ ਸਿੱਖ ਪਰਿਵਾਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜਾਣਕਾਰੀ ਮੁਤਾਬਕ ਰਵੇਲ ਸਿੰਘ ਨੇ ਫੌਜ ਦੀ ਪੁਸ਼ਾਕ ਪਹਿਨੀ ਹੋਈ ਸੀ ਸਿੱਖਾਂ ਦਾ ਉਥੇ ਕਤਲ ਕਰ ਦੇਣਾ ਬਹੁਤ ਆਮ ਗੱਲ ਬਣਦੀ ਜਾ ਰਹੀ ਹੈ।
ਪਹਿਲਾਂ ਇਥੇ ਸਿੱਖਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਪਰ ਹੁਣ ਇਹ ਗਿਣਤੀ ਘੱਟ ਕੇ 5000 ਰਹਿ ਗਈ। ਤਾਲਿਬਾਨੀ ਲੜਾਕਿਆਂ ਦੇ ਹਮਲਿਆਂ ਤੋਂ ਬਾਅਦ ਸਿੱਖ ਪਰਿਵਾਰ ਇਥੋਂ ਪਲਾਇਨ ਕਰ ਰਹੇ ਹਨ।

LEAVE A REPLY