ਮਾਲਟਨ: ਦੱਖਣੀ ਅਫ਼ਰੀਕਾ ਅਤੇ ਯੂਗਾਂਡਾ ‘ਚ ਕੀਤੇ ਗਏ ਇੱਕ ਵੱਡੇ ਪੱਧਰ ਦੇ ਕਲੀਨਿਕਲ ਟ੍ਰਾਇਲ ਨੇ ਦਿਖਾਇਆ ਹੈ ਕਿ ਸਾਲ ‘ਚ ਦੋ ਵਾਰ ਇੱਕ ਨਵੀਂ ਰੋਕਥਾਮ ਵਾਲੀ ਦਵਾਈ ਦਾ ਟੀਕਾ ਲਗਾਉਣ ਨਾਲ ਨੌਜਵਾਨ ਔਰਤਾਂ ਨੂੰ HIV ਦੀ ਲਾਗ ਤੋਂ ਪੂਰੀ ਸੁਰੱਖ਼ਿਆ ਮਿਲਦੀ ਹੈ। ਟ੍ਰਾਇਲ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਹਰ ਛੇ ਮਹੀਨਿਆਂ ‘ਚ ਇੱਕ ਟੀਕੇ ਅਤੇ ਦੋ ਹੋਰ ਦਵਾਈਆਂ (ਰੋਜ਼ਾਨਾ ਲਈਆਂ ਜਾਣ ਵਾਲੀਆਂ ਗੋਲੀਆਂ) ਨਾਲੋਂ HIV ਦੀ ਲਾਗ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰੇਗਾ। ਤਿੰਨੋਂ ਦਵਾਈਆਂ ਪ੍ਰੀ-ਐਕਸਪੋਯਰ ਪ੍ਰੋਫ਼ਾਈਲੈਕਸਿਸ ਦਵਾਈਆਂ ਹਨ।
ਅਧਿਐਨ ਦੇ ਦੱਖਣੀ ਅਫ਼ਰੀਕੀ ਹਿੱਸੇ ਲਈ ਪ੍ਰਮੁੱਖ ਜਾਂਚਕਰਤਾ ਫ਼ਿਜ਼ੀਸ਼ੀਅਨ-ਵਿਗਿਆਨੀ ਲਿੰਡਾ-ਗੇਲ ਬੇਕਰ ਦੱਸਦੀ ਹੈ ਕਿ ਇਹ ਸਫ਼ਲਤਾ ਇੰਨੀ ਮਹੱਤਵਪੂਰਣ ਕਿਉਂ ਹੈ ਅਤੇ ਅੱਗੇ ਕੀ ਉਮੀਦ ਕਰਨੀ ਚਾਹੀਦੀ ਹੈ। ਲੈਨਕਾਪਾਵੀਰ ਅਤੇ ਦੋ ਹੋਰ ਦਵਾਈਆਂ ਦੀ ਪ੍ਰਭਾਵਸ਼ੀਲਤਾ ਦਾ ਪਰੀਖਣ ਪੰਜ ਹਜ਼ਾਰ ਲੋਕਾਂ ‘ਤ ਯੂਗਾਂਡਾ ਦੀਆਂ ਤਿੰਨ ਸਾਈਟਾਂ ਅਤੇ ਦੱਖਣੀ ਅਫ਼ਰੀਕਾ ‘ਚ 25 ਸਾਈਟਾਂ ‘ਤੇ ਕੀਤਾ ਗਿਆ। ਇਹ ਹਰ ਛੇ ਮਹੀਨਿਆਂ ‘ਚ ਇੱਕ ਵਾਰ ਲਗਾਇਆ ਜਾਂਦਾ ਹੈ।
ਪੂਰਬੀ ਅਤੇ ਦੱਖਣੀ ਅਫ਼ਰੀਕਾ ‘ਚ ਨੌਜਵਾਨ ਔਰਤਾਂ ਸਭ ਤੋਂ ਵੱਧ HIV ਦੀ ਲਾਗ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਟ੍ਰਾਇਲ ਦੌਰਾਨ ਲੈਂਕਾਪਾਵੀਰ ਲੈਣ ਵਾਲੀਆਂ 2, 134 ਔਰਤਾਂ ਵਿੱਚੋਂ ਕੋਈ ਵੀ HIV ਸੰਕਮ੍ਰਿਤ ਨਹੀਂ ਹੋਈ। ਇਹ ਟੀਕਾ 100 ਫ਼ੀਸਦੀ ਸਫ਼ਲ ਸਾਬਿਤ ਹੋਇਆ।
ਏਡਜ਼ ਨੂੰ ਖ਼ਤਮ
ਕਰਨ ਦੀ ਉਮੀਦ
ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਵੱਡੀ ਉਮੀਦ ਦਿੰਦੀ ਹੈ ਕਿ ਸਾਡੇ ਕੋਲ HIV ਤੋਂ ਲੋਕਾਂ ਨੂੰ ਬਚਾਉਣ ਲਈ ਇੱਕ ਸਾਬਿਤ, ਬਹੁਤ ਪ੍ਰਭਾਵਸ਼ਾਲੀ ਰੋਕਥਾਮ ਹੱਲ ਹੈ। ਪਿਛਲੇ ਸਾਲ ਵਿਸ਼ਵ ਪੱਧਰ ‘ਤ 1.3 ਮਿਲੀਅਨ ਨਵੇਂ HIV ਮਾਮਲੇ ਸਾਹਮਣੇ ਆਏ ਸਨ ਹਾਲਾਂਕਿ ਇਹ 2010 ‘ਚ ਦੇਖੇ ਗਏ 20 ਲੱਖ ਸੰਕਰਮਣ ਮਾਮਲਿਆਂ ਤੋਂ ਘੱਟ ਹੈ। ਰੋਜ਼ਾਨਾ ਗੋਲੀ ਲੈਣ ਜਾਂ ਕੰਡੋਮ ਦੀ ਵਰਤੋਂ ਕਰਨ ਜਾਂ ਸੰਭੋਗ ਦੌਰਾਨ ਗੋਲੀ ਲੈਣ ਦਾ ਫ਼ੈਸਲਾ ਨੌਜਵਾਨਾਂ ਲਈ ਬਹੁਤ ਚੁਣੌਤੀਪੂਰਨ ਹੋ ਸਕਦਾ ਹੈ। HIV ਵਿਗਿਆਨੀਆਂ ਅਤੇ ਕਾਰਕੁਨਾਂ ਨੂੰ ਉਮੀਦ ਹੈ ਕਿ ਨੌਜਵਾਨਾਂ ਨੂੰ ਪਤਾ ਲੱਗੇਗਾ ਕਿ ਸਾਲ ‘ਚ ਸਿਰਫ਼ ਦੋ ਵਾਰ ਇਸ ਰੋਕਥਾਮ ਦਾ ਫ਼ੈਸਲਾ ਲੈਣ ਨਾਲ ਔਕੜਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇੱਕ ਜਵਾਨ ਔਰਤ ਲਈ ਸਾਲ ‘ਚ ਦੋ ਵਾਰ ਸਿਰਫ਼ ਇੱਕ ਟੀਕਾ ਲਗਵਾਉਣਾ ਇੱਕ ਵਿਕਲਪ ਹੈ ਜੋ ਉਸ ਨੂੰ HIV ਤੋਂ ਦੂਰ ਰੱਖ ਸਕਦਾ ਹੈ।
ਜੇਕਰ ਤੁਸੀਂ ਆਪਣੀ ਸਿਹਤ ਸਬੰਧੀ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com