ਸਾਇੰਸ ਲੈਬੌਰਟਰੀਆਂ ‘ਚ ਬਣ ਰਹੇ ਮਨੁੱਖੀ ਭਰੂਣ ਦੇ ਮਾਡਲ, ਗਰਭ ਧਾਰਣ ਦਰ ‘ਚ ਹੋਵੇਗਾ ਸੁਧਾਰ

ਸਿਡਨੀ: ਜਿਹੜੀ ਤਸਵੀਰ ਤੁਸੀਂ ਉਪਰ ਦੇਖ ਰਹੇ ਹੋ, ਉਹ ਅਸਲ ‘ਚ ਬਲਾਸਟੋਸਾਈਸਟ ਪੜਾਅ ਦਾ ਇੱਕ ਮਨੁੱਖੀ ਭਰੂਣ ਮਾਡਲ ਹੈ। ਇਹ ਆਸਟ੍ਰੇਲੀਆ ਦੇ ਮੈਲਬਰਨ ‘ਚ ਮੋਨਾਸ਼ ਯੂਨੀਵਰਸਿਟੀ ਦੇ ਸਟੈੱਮ ਸੈੱਲ ਜੀਵ ਵਿਗਿਆਨੀਆਂ ਵਲੋਂ ਤਿਆਰ ਕੀਤਾ ਗਿਆ ਹੈ। ਨਕਲੀ ਮਨੁੱਖੀ ਭਰੂਣ ਬਣਾਉਣ ਨਾਲ ਜੁੜੇ ਸਾਰੇ ਨੈਤਿਕ ਸਵਾਲਾਂ ‘ਚ ਕਾਰ ਅਜਿਹੀ ਖੋਜ ਸਿਰਫ਼ ਮੋਨਾਸ਼ ਅਤੇ ਦੁਨੀਆਂ ਦੀਆਂ ਕਈ ਮਸ਼ਹੂਰ ਯੂਨੀਵਰਸਿਟੀਆਂ ਦੇ ਦਰਜਨ ਦੇ ਕਰੀਬ ਮੈਡੀਕਲ ਸੈਂਟਰਾਂ ‘ਚ ਚੱਲ ਰਹੀ ਹੈ। ਡੈਲਸ ਦੀ ਯੂਨੀਵਰਸਿਟੀ ਔਫ਼ ਟੈਕਸਸ ਸਾਊਥਵੈੱਸਟਰਨ ਮੈਡੀਕਲ ਸੈਂਟਰ ਦੇ ਸਟੈੱਮ ਸੈੱਲ ਬਾਇਔਲੋਜਿਸਟ ਜੂਨ ਵੂ ਵੀ ਮਨੁੱਖੀ ਭਰੂਣਾਂ ਦੇ ਅਜਿਹੇ ਹੀ ਮਾਡਲ ਦਾ ਅਧਿਐਨ ਕਰ ਰਹੇ ਹਨ। ਇਹ ਵਿਆਸ ‘ਚ ਇੱਕ ਮਿਲੀਮੀਟਰ ਤੋਂ ਘੱਟ ਹਨ। ਇਨ੍ਹਾਂ ਨੂੰ ਪੂਰੀ ਤਰ੍ਹਾਂ ਲੈਬੌਰਟਰੀ ‘ਚ ਤਿਆਰ ਕੀਤਾ ਗਿਆ ਹੈ। ਇਨ੍ਹਾਂ ਨੂੰ ਮਨੁੱਖੀ ਭਰੂਣਾਂ ਦੀ ਸੰਪੂਰਨ ਪ੍ਰਤੀਕ੍ਰਿਤੀ ਨਹੀਂ ਕਿਹਾ ਜਾ ਸਕਦਾ। ਇਸ ਪੜਾਅ ਤੋਂ ਬਾਅਦ ਉਹ ਅਚਾਨਕ ਆਪਣੇ-ਆਪ ਹੀ ਤਬਾਹ ਹੋ ਜਾਣਗੇ।
ਦਰਅਸਲ ਇਨ੍ਹਾਂ ਮਨੁੱਖੀ ਭਰੂਣ ਮਾਡਲਾਂ ਜ਼ਰੀਏ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗਰਭ ਅਵਸਥਾ ਦੇ ਪਹਿਲੇ ਹਫ਼ਤੇ ‘ਚ ਕੀ ਹੁੰਦਾ ਹੈ। ਆਸਟਰੀਆ ਦੇ ਵਿਆਨਾ ‘ਚ ਅਕੈਡਮੀ ਔਫ਼ ਸਾਇੰਸਜ਼ ‘ਚ ਮੋਲੀਕਿਊਲਰ ਬਾਇਓਟੈਕਨੌਲੋਜੀ ‘ਚ ਇੱਕ ਵਿਕਾਸਸ਼ੀਲ ਜੀਵ ਵਿਗਿਆਨੀ ਨਿਕੋਲੌਸ ਰਿਵਰੋਨ ਅਨੁਸਾਰ ਗਰਭ ਅਵਸਥਾ ਦਾ ਪਹਿਲਾ ਹਫ਼ਤਾ ਇੱਕ ਉਚ ਨਾਟਕੀ ਮਿਆਦ ਹੈ। ਜਿਸ ਦੌਰਾਨ ਬਹੁਤ ਕੁੱਝ ਦਾਅ ‘ਤੇ ਲੱਗਾ ਹੁੰਦਾ ਹੈ। ਇਸ ਹਫ਼ਤੇ ‘ਚ ਭਰੂਣ ਦਾ ਆਕਾਰ ਇੰਨਾ ਛੋਟਾ ਹੈ ਕਿ ਤੁਸੀਂ ਇਸ ਨੂੰ ਅਲਟਰਾਸਾਊਂਡ ਰਾਹੀਂ ਵੀ ਨਹੀਂ ਦੇਖ ਸਕਦੇ, ਪਰ ਭਰੂਣ ਦੇ ਮਾਡਲ ਬਣਾ ਕੇ ਅਸੀਂ ਆਪਣੀ ਲੈਬੌਰਟਰੀ ‘ਚ ਅਧਿਐਨ ਕਰ ਸਕਦੇ ਹਾਂ ਕਿ ਗਰਭ ਦੇ ਪਹਿਲੇ 14 ਦਿਨਾਂ ‘ਚ ਭਰੂਣ ਦਾ ਵਿਕਾਸ ਕਿਵੇਂ ਹੁੰਦਾ ਹੈ।
ਰਿਵਰੋਨ ਅਨੁਸਾਰ ਲੈਬ ‘ਚ ਇਸ ਅਧਿਐਨ ਦੇ ਕਈ ਫ਼ਾਇਦੇ ਹਨ। ਅਸੀਂ ਜਲਦੀ ਹੀ ਇਹ ਪਤਾ ਲਗਾਉਣ ਦੇ ਯੋਗ ਹੋ ਸਕਦੇ ਹਾਂ ਕਿ ਮਾਂ ਦੇ ਗਰਭ ‘ਚ ਪਹਿਲੇ ਹਫ਼ਤੇ ‘ਚ ਇੱਕ ਤਿਹਾਈ ਭਰੂਣ ਕਿਓਂ ਮਰ ਜਾਂਦੇ ਹਨ। ਇਹ ਸਾਨੂੰ ਬਾਂਝਪਨ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰੇਗਾ। ਇਨਵੀਟਰੋ ਗਰਭ ਧਾਰਨ ਦਰ ‘ਚ ਸੁਧਾਰ ਹੋਵੇਗਾ। ਅਸੀਂ ਪਹਿਲੇ ਹਫ਼ਤੇ ‘ਚ ਇਹ ਜਾਣ ਸਕਾਂਗੇ ਕਿ ਕੀ ਗਰੱਭ ‘ਚ ਕੋਈ ਜਮਾਂਦਰੂ ਵਿਗਾੜ ਪੈਦਾ ਹੋ ਰਿਹਾ ਹੈ, ਅਤੇ ਉਸ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਇਨ੍ਹਾਂ ਮਾਡਲਾਂ ‘ਤੇ ਅਸੀਂ ਉਨ੍ਹਾਂ ਦਵਾਈਆਂ ਦੀ ਜਾਂਚ ਅਤੇ ਪਛਾਣ ਕਰ ਸਕਦੇ ਹਾਂ ਜੋ ਭਰੂਣ ਲਈ ਸੁਰੱਖਿਅਤ ਹਨ।
ਦੁਨੀਆਂ ਭਰ ਦੇ ਵਿਗਿਆਨੀਆਂ ਨੇ ਪਿਛਲੀ ਫ਼ਰਵਰੀ ‘ਚ ਮਨੁੱਖੀ ਭਰੂਣ ਮਾਡਲਾਂ ‘ਤੇ ਇੱਕ ਸਾਇੰਸ ਕਾਨਫ਼ਰੰਸ ਕੀਤੀ ਸੀ। ਉਸ ਤੋਂ ਬਾਅਦ ਕਈ ਵਿਗਿਆਨੀਆਂ ਨੇ ਆਪਣੀਆਂ ਕੰਪਨੀਆਂ ਵੀ ਲੌਂਚ ਕੀਤੀਆਂ ਜੋ ਭਰੂਣ ਮਾਡਲਾਂ ‘ਤੇ ਬਾਂਝਪਣ ਨੂੰ ਦੂਰ ਕਰਨ ਲਈ ਦਵਾਈਆਂ ਅਤੇ ਇਲਾਜ ਦੇ ਪ੍ਰੀਖਣ ‘ਤੇ ਕੰਮ ਕਰ ਰਹੀਆਂ ਹਨ। MIT ਅਤੇ ਹਾਰਵਰਡ ਕੈਂਬ੍ਰਿਜ ਇੰਸਟੀਚਿਊਟ ਦੇ ਬੋਰਡ ਦੇ ਬਾਇਓਐਥਿਕਸ ਸਲਾਹਕਾਰ ਇੰਸੂ ਹਿਊਨ ਦਾ ਕਹਿਣਾ ਹੈ ਕਿ ਮਨੁੱਖੀ ਭਰੂਣ ਮਾਡਲ ਇਸ ਸਮੇਂ ਵਿਗਿਆਨੀਆਂ ‘ਚ ਇਹ ਸਭ ਤੋਂ ਨਵਾਂ ਅਤੇ ਹੌਟ ਟੌਪਿਕ ਹੈ।
100 ਸੈੱਲ ਬਣ ਜਾਂਦੇ ਹਨ ਪਹਿਲੇ ਹਫ਼ਤੇ ‘ਚ – ਸ਼ੁਕਰਾਣੂ, ਅੰਡਾਣੂ। ਅੰਡਾਣੂ ਦੇ ਸ਼ੁਕਰਾਣੂ ਨਾਲ ਮਿਲਣ ਤੋਂ ਬਾਅਦ ਤੇਜ਼ੀ ਨਾਲ ਸੈੱਲਾਂ ਦੀ ਵੰਡ ਹੁੰਦੀ ਹੈ। ਪਹਿਲੇ ਹਫ਼ਤੇ ‘ਚ ਇੱਕ ਸੂਖਮ ਚੱਕਰ ‘ਚ ਲਗਭਗ 100 ਸੈੱਲ ਬਣਦੇ ਹਨ। ਇਸ ਚੱਕਰ ਨੂੰ ਬਲਾਸਟੋਸਾਈਸਟ ਕਿਹਾ ਜਾਂਦਾ ਹੈ।
100 ਸੈੱਲ ਤਿੰਨ ਹਿੱਸਿਆਂ ‘ਚ ਵੰਡੇ ਜਾਂਦੇ ਹਨ – ਜਿਨ੍ਹਾਂ ‘ਚੋਂ ਇੱਕ ਹਿੱਸਾ ਭਰੂਣ ‘ਚ ਵਿਕਸਿਤ ਹੁੰਦਾ ਹੈ, ਦੂਜਾ ਉਸ ਲਈ ਜ਼ਰਦੀ ਦੀ ਥੈਲੀ (ਯੋਕ ਥੈਲੀ) ਦੇ ਰੂਪ ‘ਚ ਅਤੇ ਤੀਜਾ ਗਰਭ ਨਾਲ ‘ਚ ਵਿਕਸਿਤ ਹੁੰਦਾ ਹੈ।
ਦੂਜੇ ਹਫ਼ਤੇ ‘ਚ ਭਰੂਣ ਖ਼ੁਦ ਨੂੰ ਬੱਚੇਦਾਨੀ ‘ਚ ਸਥਾਪਿਤ ਕਰਦਾ ਹੈ। ਵਿਗਿਆਨੀ ਹੁਣ ਲੈਬ ‘ਚ ਭਰੂਣ ਦੇ ਮਾਡਲਾਂ ਦੇ ਦੋ ਹਫ਼ਤਿਆਂ ਦੇ ਵਿਕਾਸ ਨੂੰ ਦੇਖ ਰਹੇ ਹਨ ਅਤੇ ਸਮਝ ਰਹੇ ਹਨ।
ਜੇਕਰ ਤੁਸੀਂ ਆਪਣੀ ਸਿਹਤ ਸਬੰਧੀ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com