ਸ਼ਾਹਜਹਾਂਪੁਰ ‘ਚ ਵਿਅਕਤੀ ਨੇ ਨਰਸ ਦਾ ਬਲਾਤਕਾਰ ਤੋਂ ਬਾਅਦ ਕੀਤਾ ਕਤਲ

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਇਕ ਵਿਅਕਤੀ ਨੇ ਨਰਸ ਦਾ ਬਲਾਤਕਾਰ ਕਰਕੇ ਉਸ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਅਸ਼ੋਕ ਕੁਮਾਰ ਮੀਨਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਤਵਾਲੀ ਥਾਨਾ ਖੇਤਰ ਦੇ ਕੇਰੂਗੰਜ ਸਥਿਤ ਹੋਟਲ ‘ਚ ਇੱਥੋਂ ਦੇ ਵਾਸੀ ਸ਼ੁਭਮ ਸ਼ੁਕਲ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਕਮਰਾ ਕਿਰਾਏ ‘ਤੇ ਲਿਆ ਸੀ ਅਤੇ ਉਹ ਨਿੱਜੀ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਨੈਂਨਸੀ ਸਿੰਘ ਨੂੰ ਉੱਥੇ ਲੈ ਕੇ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਸ਼ੁਭਮ ਬਾਹਰ ਤੋਂ ਖਾਣਾ ਲਿਆਉਣ ਦੀ ਗੱਲ ਕਹਿ ਕੇ ਹੋਟਲ ਤੋਂ ਚਲਾ ਗਿਆ। ਐੱਸ.ਪੀ. ਨੇ ਦੱਸਿਆ ਕਿ ਜਦੋਂ ਹੋਟਲ ਦਾ ਇਕ ਕਰਮਚਾਰੀ ਉੱਪਰ ਪਹੁੰਚਿਆ ਤਾਂ ਉਸ ਨੇ ਨਰਸ ਦੀ ਨਗਨ ਲਾਸ਼ ਦੇਖੀ। ਔਰਤ ਦੀ ਗਰਦਨ ‘ਤੇ ਨਿਸ਼ਾਨ ਵੀ ਸੀ। ਸ਼ਿਕਾਇਤ ‘ਚ ਕਿਹਾ ਗਿਆ ਕਿ ਦੋਸ਼ੀ ਸ਼ੁਭਮ ਔਰਤ ਨੂੰ ਪਹਿਲਾਂ ਹੋਟਲ ‘ਚ ਲੈ ਕੇ ਗਿਆ ਅਤੇ ਫਿਰ ਉਸ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।