ਸਲਾਦ ਹੈਲਦੀ ਡਾਇਟ ਦਾ ਸਭ ਤੋਂ ਅਹਿਮ ਹਿੱਸਾ ਹੈ ਕਿਉਂਕਿ ਇਹ ਭਾਰ ਘਟਾਉਣ ਦੇ ਨਾਲ ਹੀ ਪਾਚਨ ਸ਼ਕਤੀ ਨੂੰ ਬਿਹਤਰ ਬਣਾਉਂਦਾ ਹੈ। ਡਾਇਟੀਸ਼ਨ ਡਾ. ਪੂਨਮ ਤਿਵਾੜੀ ਕਹਿੰਦੀ ਹੈ ਕਿ ਸਲਾਦ ਇਮਿਊਨਿਟੀ ਬਿਹਤਰ ਬਣਾਉਣ ‘ਚ ਮਦਦ ਕਰਦਾ ਹੈ। ਸਲਾਦ ਰਾਹੀਂ ਵਾਇਟਾਮਿਨਜ਼, ਮਿਨਰਲਜ਼ ਦੇ ਨਾਲ-ਨਾਲ ਸ਼ਰੀਰ ‘ਚ ਹੋਣ ਵਾਲੀ ਫ਼ਾਈਬਰ ਦੀ ਕਮੀ ਵੀ ਪੂਰੀ ਹੁੰਦੀ ਹੈ। ਸਲਾਦ ਸਿਹਤ ਲਈ ਵੀ ਚੰਗੀ ਹੈ, ਪਰ ਲੱਗਭਗ 80 ਫ਼ੀਸਦੀ ਲੋਕ ਇਹ ਨਹੀਂ ਜਾਣਦੇ ਕਿ ਸਲਾਦ ਖਾਣੇ ਦਾ ਸਹੀ ਤਰੀਕਾ ਕੀ ਹੈ ਅਤੇ ਸਲਾਦ ‘ਚ ਕੀ ਖਾਈਏ ਅਤੇ ਕੀ ਨਹੀਂ। ਆਓ ਸਲਾਦ ਨਾਲ ਜੁੜੀਆਂ ਅਹਿਮ ਗੱਲਾਂ ‘ਤੇ ਮਾਰੀਏ ਇੱਕ ਨਜ਼ਰ।
ਤਾਜ਼ਾ ਹੀ ਖਾਓ: ਸਲਾਦ ਹਮੇਸ਼ਾ ਤਾਜ਼ਾ ਕਟਿਆ ਹੋਇਆ ਹੀ ਖਾਓ। ਦੁਕਾਨਾਂ ‘ਚ ਪਹਿਲਾਂ ਤੋਂ ਕੱਟਕੇ ਰੱਖਿਆ ਗਿਆ ਸਲਾਦ ਖਾਣ ਨਾਲ ਸਿਹਤ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਕਿਉਂਕਿ ਬਹੁਤ ਪਹਿਲਾਂ ਕੱਟੇ ਹੋਣ ਦੇ ਕਾਰਣ ਸਬਜ਼ੀਆਂ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।
ਫ਼ਰੂਟ ਸਲਾਦ ਇੰਝ ਖਾਓ: ਫ਼ਰੂਟ ਸਲਾਦ ਇੱਕ ਮੀਲ ਵਾਂਗ ਖਾਓ। ਨਾਸ਼ਤੇ ਅਤੇ ਚਾਹ ਤੋਂ ਬਾਅਦ ਅਤੇ ਲੰਚ ਤੋਂ ਪਹਿਲਾਂ ਲੱਗਣ ਵਾਲੀ ਛੋਟੀ ਭੁੱਖ ਨੂੰ ਸ਼ਾਂਤ ਕਰਨ ਲਈ ਤੁਸੀਂ ਫ਼ਰੂਟ ਸਲਾਦ ਖਾ ਸਕਦੇ ਹੋ। ਫ਼ਰੂਟ ਸਲਾਦ ਨਾ ਤਾਂ ਡਿਨਰ ਤੋਂ ਪਹਿਲਾਂ ਖਾਓ ਅਤੇ ਨਾਲ ਹੀ ਬਾਅਦ ‘ਚ, ਦੋਨੋਂ ਹੀ ਸੂਰਤਾਂ ‘ਚ ਇਹ ਤੁਹਾਨੂੰ ਨੁਕਸਾਨ ਕਰਦਾ ਹੈ।
ਅਜਿਹਾ ਸਲਾਦ ਨਾ ਖਾਓ: ਸੁਪਰ ਮਾਰਕੀਟ ‘ਚ ਮਿਲਣ ਵਾਲੀਆਂ ਫ਼ੈਂਸੀ ਚੀਜ਼ਾਂ ਨੂੰ ਮਿਲਾਕੇ ਸਲਾਦ ਬਣਾਉਣ ਦਾ ਤਰੀਕਾ ਬਿਲਕੁਲ ਠੀਕ ਨਹੀਂ ਕਿਉਂਕਿ ਕੈਨ ਬੰਦ ਸਬਜ਼ੀਆਂ ਅਤੇ ਫ਼ਲ ਪ੍ਰਜ਼ਰਵੇਟਿਵਜ਼, ਨਮਕ ਅਤੇ ਮਿੱਠੇ ਨਾਲ ਭਰੇ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਸਿਹਤ ਨੂੰ ਫ਼ਾਇਦੇ ਦੀ ਥਾਂ ਨੁਕਸਾਨ ਹੀ ਹੋਵੇਗਾ।
ਸਪ੍ਰਾਉਟਸ ਖਾਂਦੇ ਹੋਏ ਰੱਖੋ ਧਿਆਨ: ਸਪ੍ਰਾਉਟਸ ਸਲਾਦ ਨੂੰ ਖਾਣੇ ਦੇ ਨਾਲ ਨਹੀਂ ਖਾਣਾ ਚਾਹੀਦਾ ਹੈ ਸਗੋਂ ਤੁਸੀਂ ਇਸ ਨੂੰ ਮਿਡ ਡੇ ਮੀਲ ਵਾਂਗ ਖਾਓ। ਤਾਂ ਹੀ ਇਹ ਤੁਹਾਡੇ ਲਈ ਹੈਲਦੀ ਬਣੇਗਾ। ਸਪ੍ਰਾਉਟਸ ਦੇ ਨਾਲ ਤੁਸੀਂ ਖੀਰਾ, ਟਮਾਟਰ, ਉਬਲੇ ਹੋਏ ਆਲੂ ਅਤੇ ਪਿਆਜ਼ ਵੀ ਪਾ ਸਕਦੇ ਹੋ।
ਖਾਣੇ ਨਾਲ ਨਾ ਖਾਓ ਸਲਾਦ: ਸਲਾਦ ਖਾਣਾ ਖਾਣੇ ਦੇ ਨਾਲ ਬਿਲਕੁੱਲ ਵੀ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਪੇਟ ਫ਼ੁੱਲਣ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਸਲਾਦ ‘ਚ ਮੇਯੋਨੇਜ਼, ਕੈਚਅਪ ਵਰਗੀਆਂ ਚੀਜ਼ਾਂ ਮਿਲਾਕੇ ਨਾ ਖਾਓ। ਇਹ ਉਸਦੇ ਪੋਸ਼ਕ ਤੱਤਾਂ ਨੂੰ ਖ਼ਤਮ ਕਰ ਦਿੰਦੀਆਂ ਹਨ। ਸਲਾਦ ‘ਚ ਸਿਰਫ਼ ਨਮਕ ਅਤੇ ਨਿੰਬੂ ਦਾ ਰੱਸ ਮਿਲਾਓ।
ਸੂਰਜਵੰਸ਼ੀ