ਮੁੰਬਈਂ ਸੁਪਰਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਸਲੀਮ ਖਾਨ ਉਨ੍ਹਾਂ ਨੂੰ ਦੇਸ਼ ਲਈ ਕ੍ਰਿਕਟ ਖੇਡਦੇ ਦੇਖਣਾ ਚਾਹੁੰਦੇ ਸਨ। ਹਾਲ ਹੀ ‘ਚ ਰਿਲੀਜ਼ ਹੋਈ ਆਪਣੀ ਫ਼ਿਲਮ ‘ਸੁਲਤਾਨ’ ‘ਚ ਇੱਕ ਪਹਿਲਵਾਨ ਦੀ ਭੂਮਿਕਾ ਨਿਭਾਉਣ ਵਾਲੇ ਸਲਮਾਨ ਨੇ ਕਿਹਾ ਕਿ ਸਾਬਕਾ ਭਾਰਤੀ ਕ੍ਰਿਕਟਰ ਸਲੀਮ ਦੁਰਰਾਨੀ ਨੂੰ ਉਨ੍ਹਾਂ ਦਾ ਕੋਚ ਬਣਾਇਆ ਗਿਆ ਸੀ ਤੇ ਉਨ੍ਹਾਂ ਨੇ ਸਲੀਮ ਖਾਨ ਨੂੰ ਕਿਹਾ ਸੀ ਕਿ ਕ੍ਰਿਕਟ ਦੇ ਮੈਦਾਨ ‘ਤੇ ਸਲਮਾਨ ਦਾ ਭਵਿੱਖ ਸੁਨਹਿਰੀ ਹੈ।
ਸਲਮਾਨ ਨੇ ਕਿਹਾ, ‘ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਕ੍ਰਿਕਟ ਖੇਡਾਂ। ਇਹ ਆਸਾਨੀ ਨਾਲ ਹੋ ਸਕਦਾ ਸੀ ਪਰ ਮੈਂ ਸਵੇਰੇ ਸਾਢੇ ਪੰਜ ਵਜੇ ਕ੍ਰਿਕਟ ਦੀ ਪ੍ਰੈਕਟਿਸ ਲਈ ਨਹੀਂ ਸਕਦਾ ਸੀ। ਮੇਰੇ ਲਈ ਇਹ ਜੀਵਨ ਬਹੁਤ ਮੁਸ਼ਕਿਲ ਹੈ। ਕ੍ਰਿਕਟ ਤਾਂ ਹੋਰ ਵੀ ਮੁਸ਼ਕਿਲ ਹੋ ਜਾਂਦਾ।’ ਸਲਮਾਨ ਕੱਲ ਸ਼ਾਮ ਨੂੰ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਬਾਇਓਗ੍ਰਾਫ਼ੀ ‘ਏਸ ਅਗੇਂਸਟ ਆਡਸ’ ਨੂੰ ਲਾਂਚ ਕਰਨ ਦੇ ਮੌਕੇ ‘ਤੇ ਬੋਲ ਰਹੇ ਸਨ।