ਸਰਦੀ-ਜ਼ੁਕਾਮ ਤੋਂ ਛੁਟਕਾਰਾ ਦਿਵਾਏਗਾ ਪਿਆਜ਼ ਦਾ ਇਹ ਘਰੇਲੂ ਨੁਸਖਾ

ਮੌਸਮ ‘ਚ ਤਬਦੀਲੀ ਆਉਣ ਨਾਲ ਇਨਸਾਨ ਅਕਸਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਮੌਸਮ ਬਦਲਦੇ ਹੀ ਜ਼ਿਆਦਾਤਰ ਲੋਕਾਂ ਨੂੰ ਖੰਘ, ਜ਼ੁਕਾਮ-ਬੁਖ਼ਾਰ ਹੋਣ ਲੱਗਦਾ ਹੈ। ਇਸ ਮੌਸਮ ‘ਚ ਬੈਕਟੀਰੀਆ ਇਨਫ਼ੈਕਸ਼ਨ ਵੀ ਵੱਧ ਜਾਂਦੀ ਹੈ। ਲੰਬੇ ਸਮੇਂ ਤਕ ਬੀਮਾਰ ਰਹਿਣ ਕਾਰਨ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵੀ ਘਟ ਜਾਂਦੀ ਹੈ। ਖੰਘ ਅਤੇ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਪਿਆਜ਼ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਪਿਆਜ਼ ਨਾਲ ਬਣੀ ਡ੍ਰਿੰਕ ਤੁਹਾਨੂੰ ਰੋਗਾਂ ਨਾਲ ਲੜਨ ਦੀ ਸਮਰਥਾ ਦਿੰਦੀ ਹੈ। ਹਰੇਕ ਸਬਜ਼ੀ ‘ਚ ਇਸਤੇਮਾਲ ਹੋਣ ਵਾਲਾ ਪਿਆਜ਼ ਸਰਦੀ, ਜ਼ੁਕਾਮ ਅਤੇ ਕੌਫ਼ ਤੋਂ ਰਾਹਤ ਦਿਵਾਉਣ ‘ਚ ਮਦਦ ਕਰ ਸਕਦਾ ਹੈ।
ਇੰਝ ਬਣਾਓ ਪਿਆਜ਼ ਦੀ ਡ੍ਰਿੰਕ – ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਪਿਆਜ਼ ਲਓ ਅਤੇ ਉਸ ਨੂੰ ਬਾਰੀਕ ਟੁਕੜਿਆਂ ‘ਚ ਕੱਟ ਲਵੋ। ਫ਼ਿਰ ਇੱਕ ਗਿਲਾਸ ਪਾਣੀ ‘ਚ ਕੱਟੇ ਹੋਏ ਪਿਆਜ਼ ਕਰੀਬ ਛੇ ਘੰਟਿਆਂ ਤਕ ਪਾਣੀ ‘ਚ ਭਿਓਂ ਕੇ ਰੱਖ ਦਿਓ। ਉਸ ਤੋਂ ਬਾਅਦ ਤੁਸੀਂ ਇਸ ਪਾਣੀ ‘ਚ ਇੱਕ ਚਮਚ ਸ਼ਹਿਦ ਮਿਲਾ ਲਵੋ। ਹੁਣ ਤੁਹਾਡੀ ਡ੍ਰਿੰਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। ਇਸ ਡ੍ਰਿੰਕ ਦਾ ਤੁਸੀਂ ਦਿਨ ‘ਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਖ਼ਾਂਸੀ-ਜ਼ੁਕਾਮ ਤੋਂ ਰਾਹਤ ਮਿਲੇਗੀ।
ਪਿਆਜ਼ ਦੀ ਡ੍ਰਿੰਕ ‘ਚ ਨਿੰਬੂ ਦਾ ਰਸ ਦੇਵੇ ਰਾਹਤ – ਪਿਆਜ਼ ਦੀ ਡ੍ਰਿੰਕ ‘ਚ ਤੁਸੀਂ ਨਿੰਬੂ ਦਾ ਰਸ ਵੀ ਮਿਲਾ ਕੇ ਪੀ ਸਕਦੇ ਹੋ। ਬਰਸਾਤੀ ਮੌਸਮ ‘ਚ ਸਰਦੀ-ਜ਼ੁਕਾਮ ਨਾਲ ਨਜਿੱਠਣ ਲਈ ਪਿਆਜ਼ ਦੀ ਇਹ ਡ੍ਰਿੰਕ ਬਣਾਉਣੀ ਬੇਹੱਦ ਆਸਾਨ ਹੈ। ਇਹ ਡ੍ਰਿੰਕ ਤੁਹਾਨੂੰ ਸਰਦੀ-ਜ਼ੁਕਾਮ ਤੋਂ ਬਚਾਉਣ ਦੇ ਨਾਲ-ਨਾਲ ਤੁਹਾਡੇ ਅੰਦਰ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ‘ਚ ਮਦਦ ਕਰੇਗੀ ਜਿਸ ਕਰ ਕੇ ਬੀਮਾਰੀਆਂ ਤੋਂ ਦੂਰ ਰਹੋਗੇ।
ਪਿਆਜ਼ ਦੀ ਡ੍ਰਿੰਕ ਦੇ ਫ਼ਾਇਦੇ – ਪਿਆਜ਼ ਐਂਟੀ-ਔਕਸੀਡੈਂਟਸ ਅਤੇ ਐਂਟੀ ਇਨਫ਼ਲੇਮੇਟਰੀ ਗੁਣਾਂ ਦੇ ਨਾਲ ਨਾਲ ਵਾਇਟਾਮਿਨਜ਼ ਦਾ ਵੀ ਇੱਕ ਵਧੀਆ ਸ੍ਰੋਤ ਹਨ। ਪਿਆਜ਼ ਸਰਦੀ-ਜ਼ੁਕਾਮ ਤੋਂ ਛੁਟਕਾਰਾ ਦਿਵਾਉਣ ‘ਚ ਕਾਫ਼ੀ ਫ਼ਾਇਦੇਮੰਦ ਹੈ। ਲਾਲ, ਸਫ਼ੈਦ ਜਾਂ ਗ਼ੁਲਾਬੀ ਪਿਆਜ਼ ਕੁੱਝ ਔਸ਼ਧਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ ਜੋ ਵਾਇਰਲ ਨਾਲ ਲੜਨ ‘ਚ ਕਾਫ਼ੀ ਅਸਰਦਾਰ ਹੁੰਦੇ ਹਨ।
ਪਿਆਜ਼ ‘ਚ ਸਭ ਤੋਂ ਵਧ ਪਾਏ ਜਾਣ ਕੁੱਝ ਰਸਾਇਣ ਥਾਇਓਸੁਲਫ਼ੇਟਸ, ਸਲਫ਼ਾਈਡਜ਼ ਅਤੇ ਸਲਫ਼ੋਕਸਾਈਡ ਹਨ ਜੋ ਆਪਣੇ ਐਂਟੀਵਾਇਰਲ ਗੁਣਾਂ ਨਾਲ ਸਬਜ਼ੀਆਂ ਦਾ ਸਵਾਦ ਵਧਾਉਣ ‘ਚ ਮਦਦ ਕਰਦੇ ਹਨ।
ਵਾਇਰਲ ਇਨਫ਼ੈਕਸ਼ਨ ਤੋਂ ਦੇਵੇ ਰਾਹਤ – ਪਿਆਜ਼ਾਂ ਦੇ ਰਸ ‘ਚ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਨੱਕ ‘ਚੋਂ ਕੌਫ਼ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਇਹ ਫ਼ੇਫ਼ੜਿਆਂ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਦਾ ਹੈ ਅਤੇ ਨਾਲ ਹੀ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਣ ‘ਚ ਮਦਦ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਹੇਵੰਦ ਹੁੰਦੀ ਹੈ ਪਿਆਜ਼ ਦੀ ਡ੍ਰਿੰਕ – ਪਿਆਜ਼ ਦੀ ਇਹ ਡ੍ਰਿੰਕ ਤੁਹਾਨੂੰ ਹਾਈਡ੍ਰੇਟ ਵੀ ਰੱਖਦੀ ਹੈ। ਪਿਆਜ਼ ਦੀ ਡ੍ਰਿੰਕ ਸ਼ੂਗਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸ਼ੂਗਰ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ।
ਮੋਟਾਪਾ ਘਟਾਏ – ਪਿਆਜ਼ ਦੀ ਡ੍ਰਿੰਕ ਮੋਟਾਪਾ ਘਟਾਉਣ ‘ਚ ਵੀ ਬੇਹੱਦ ਫ਼ਾਦੇਮੰਦ ਹੁੰਦੀ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ ਮੋਟਾਪੇ ਤੋਂ ਬਚੇ ਰਹਿ ਸਕਦੇ ਹੋ।
ਕੰਬੋਜ