ਸਨਕੀ ‘ਚ ਦਿਖਾਈ ਦੇਣਗੇ ਅਹਾਨ ਸ਼ੈੱਟੀ ਅਤੇ ਪੂਜਾ ਹੇਗੜੇ

ਬੌਲੀਵੁਡ ਅਦਾਕਾਰ ਸੁਨੀਲ ਸ਼ੈੱਟੀ ਦਾ ਪੁੱਤਰ ਅਹਾਨ ਸ਼ੈੱਟੀ ਅਤੇ ਅਦਾਕਾਰਾ ਪੂਜਾ ਹੇਗੜੇ ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਦੀ ਫ਼ਿਲਮ ਸਨਕੀ ‘ਚ ਮੁੱਖ ਕਿਰਦਾਰ ਨਿਭਾਉਣਗੇ। ਇਹ ਫ਼ਿਲਮ ਅਗਲੇ ਸਾਲ ਵੈਲੇਨਟਾਈਨਜ਼ ਡੇਅ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਨਾਡਿਆਡਵਾਲਾ ਦੇ ਪੋਤੇ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਆਖਿਆ, “ਸਨਕੀ ਵੈਲੇਨਟਾਈਨ ਡੇਅ ਮੌਕੇ ਸਿਨੇਮਾਘਰਾਂ ‘ਤੇ ਰਾਜ ਕਰਨ ਆ ਰਹੀ ਹੈ। ਇਸ ਫ਼ਿਲਮ ‘ਚ ਅਹਾਨ ਸ਼ੈਟੀ ਅਤੇ ਪੂਜਾ ਹੇਗੜੇ ਅਹਿਮ ਭੂਮਿਕਾਵਾਂ ‘ਚ ਹਨ। ਇਹ ਫ਼ਿਲਮ ਅਗਲੇ ਸਾਲ 14 ਫ਼ਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।” ਦੱਸਣਾ ਬਣਦਾ ਹੈ ਕਿ ਅਹਾਨ ਨੇ 2021 ‘ਚ ਇੱਕ ਐਕਸ਼ਨ ਰੋਮਾਂਸ ਫ਼ਿਲਮ ਤੜਪ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਸ ਫ਼ਿਲਮ ‘ਚ ਤਾਰਾ ਸੁਤਾਰੀਆ ਮੁੱਖ ਅਦਾਕਾਰਾ ਸੀ। ਫ਼ਿਲਮ ਦਾ ਨਿਰਦੇਸ਼ਨ ਮਿਲਨ ਲੂਥਰੀਆ ਨੇ ਕੀਤਾ ਸੀ ਅਤੇ ਫ਼ਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਸਨ। ਦੂਜੇ ਪਾਸੇ ਪੂਜਾ ਹੇਗੜੇ ਹਿੰਦੀ, ਤੇਲਗੂ ਅਤੇ ਤਾਮਿਲ ਫ਼ਿਲਮਾਂ ‘ਚ ਮੁੱਖ ਅਦਾਕਾਰਾ ਵਜੋਂ ਮਕਬੂਲ ਹੋਈ ਸੀ। ਉਸ ਨੇ ਸਕਸ਼ਮ, ਹਾਊਸਫ਼ੁੱਲ 4, ਬੀਸਟ, ਸਰਕਸ ਅਤੇ ਹਾਲ ਹੀ ‘ਚ ਕਿਸੀ ਕਾ ਭਾਈ ਕਿਸੀ ਕੀ ਜਾਨ ਵਰਗੀਆਂ ਫ਼ਿਲਮਾਂ ਕੀਤੀਆਂ ਹਨ।