ਸਟੈੱਮ ਸੈੱਲ ਟ੍ਰਾਂਸਪਲਾਂਟ ਰਾਹੀਂ ਮਰੀਜ਼ ਹੋਇਆ HIV ਮੁਕਤ

ਜਰਮਨੀ ‘ਚ ਇੱਕ 60 ਸਾਲਾ ਵਿਅਕਤੀ ਸਟੈੱਮ ਸੈੱਲ ਟ੍ਰਾਂਸਪਲਾਂਟ ਤੋਂ ਬਾਅਦ HIV ਤੋਂ ਮੁਕਤ ਹੋ ਗਿਆ ਹੈ। ਉਹ ਦੁਨੀਆਂ ਦਾ ਦੂਜਾ ਵਿਅਕਤੀ ਹੈ ਜਿਸ ‘ਚ HIV ਨਾਲ ਇਨਫ਼ੈਕਟਿਡ ਹੋਣ ਤੋਂ ਬਾਅਦ ਸਟੈੱਮ ਸੈੱਲਾਂ ਦਾ ਪ੍ਰਯੋਗ ਵਜੋਂ ਟ੍ਰਾਂਸਪਲਾਂਟ ਕੀਤਾ ਗਿਆ ਸੀ, ਅਤੇ ਉਹ HIV ਤੋਂ ਮੁਕਤ ਹੋ ਗਿਆ। ਹੁਣ ਤਕ ਦੁਨੀਆਂ ‘ਚ ਸਿਰਫ਼ ਸੱਤ ਲੋਕ HIV ਇਨਫ਼ੈਕਸ਼ਨ ਤੋਂ ਮੁਕਤ ਹੋਏ ਹਨ।
ਬ੍ਰਿਟੇਨ ਦੀ ਕੇਮਬ੍ਰਿਜ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੌਜਿਸਟ ਰਵਿੰਦਰ ਗੁਪਤਾ ਉਸ ਟੀਮ ਦੀ ਅਗਵਾਈ ਕਰ ਰਹੇ ਸਨ ਜਿਨ੍ਹਾਂ ਦੇ ਇਲਾਜ ਨਾਲ ਵਿਅਕਤੀ HIV ਤੋਂ ਮੁਕਤ ਹੋ ਗਿਆ ਹੈ। ਡਾ. ਰਵਿੰਦਰ ਗੁਪਤਾ ਦਾ ਕਹਿਣਾ ਹੈ ਕਿ ਉਹ ਖ਼ੁਦ ਵੀ ਹੈਰਾਨ ਹਨ ਕਿ ਸਟੈੱਮ ਸੈੱਲ ਟ੍ਰਾਂਸਪਲਾਂਟ HIV ‘ਤੇ ਕੰਮ ਕਰਦਾ ਹੈ। ਇਹ ਇੱਕ ਵੱਡੀ ਪ੍ਰਾਪਤੀ ਹੈ। ਇਸ ਨਵੇਂ ਠੀਕ ਹੋਏ ਮਰੀਜ਼ ਬਾਰੇ ਜਾਣਕਾਰੀ ਜਰਮਨੀ ਦੇ ਮਿਊਨਿਖ ‘ਚ ਹੋਈ 25ਵੀਂ ਅੰਤਰਰਾਸ਼ਟਰੀ ਏਡਜ਼ ਕਾਨਫ਼ਰੰਸ ‘ਚ ਦਿੱਤੀ ਗਈ। ਇਹ ਮਰੀਜ਼ 2009 ‘ਚ HIV ਤੋਂ ਇਨਫ਼ੈਕਟਿਡ ਹੋ ਗਿਆ ਸੀ। ਇਸ ਨਵੇਂ ਮਰੀਜ਼ ਨੂੰ ਇੱਕ ਔਰਤ ਦਾਨੀ ਤੋਂ ਸਟੈੱਮ ਸੈੱਲ ਪ੍ਰਾਪਤ ਹੋਏ ਸਨ ਜਿਸ ‘ਚ ਮਿਊਟਿਡ ਜੀਨ CCR-5 ਦੀ ਸਿਰਫ਼ ਇੱਕ ਕਾਪੀ ਸੀ।
ਇਸ ਮਰੀਜ਼ ਦਾ 2015 ‘ਚ ਸਟੈੱਮ ਸੈੱਲ ਟ੍ਰਾਂਸਪਲਾਂਟ ਹੋਇਆ ਸੀ। ਉਸ ਤੋਂ ਬਾਅਦ 2018 ‘ਚ ਮਰੀਜ਼ ਨੇ HIV ਨੂੰ ਰੋਕਣ ਵਾਲੀਆਂ ਐਂਟੀਰੇਟਰੋਵਾਇਰਲ ਦਵਾਈਆਂ ਵੀ ਬੰਦ ਕਰ ਦਿੱਤੀਆਂ। ਹੁਣ ਖੋਜਕਰਤਾਵਾਂ ਨੇ ਪਤਾ ਲੱਗਾ ਕਿ ਮਰੀਜ਼ HIV ਇਨਫ਼ੈਕਸ਼ਨ ਤੋਂ ਮੁਕਤ ਹੈ। HIV ਤੋਂ ਠੀਕ ਹੋਣ ਵਾਲਾ ਪਹਿਲਾ ਮਰੀਜ਼ ਟਿਮਥੀ ਰੇਅ ਬਰਾਊਨ ਸੀ। ਉਸ ਨੂੰ ਬਰਲਿਨ ਦੇ ਮਰੀਜ਼ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਨੂੰ HIV ਦੀ ਬੀਮਾਰੀ ਨਾਲ ਬਲੱਡ ਕੈਂਸਰ ਹੋ ਗਿਆ ਸੀ। ਇਸ ਲਈ ਉਸ ਨੇ ਬੋਨ ਮੈਰੋ ਟਰਾਂਸਪਲਾਂਟ ਕਰਵਾਇਆ ਗਿਆ ਪਰ ਉਸ ਤੋਂ ਬਾਅਦ ਉਹ ਹੈਰਾਨੀਜਨਕ ਤੌਰ ‘ਤੇ HIV ਤੋਂ ਵੀ ਮੁਕਤ ਹੋ ਗਿਆ। ਸਟੈੱਮ ਸੈੱਲਾਂ ਨਾਲ HIV ਦੇ ਮਰੀਜ਼ਾਂ ਨੂੰ ਠੀਕ ਕਰਨ ਦੇ ਪ੍ਰਯੋਗ ਸ਼ੁਰੂ ਕੀਤੇ ਗਏ, ਪਰ ਬਹੁਤ ਹੀ ਚੋਣਵੇਂ ਲੋਕਾਂ ਨੂੰ ਡੋਨਰਜ਼ ਮਿਲੇ।
HIV ਇਮਿਊਨ ਸੈੱਲਾਂ ‘ਚ ਦਾਖਲ ਹੋਣ ਲਈ ਇੱਕ ਜੀਨ ਰੀਸੈਪਟਰ CCR-5 ਦੀ ਵਰਤੋਂ ਕਰਦਾ ਹੈ। ਸਟੈੱਮ ਸੈੱਲ ਇਸ ਜੀਨ ‘ਚ ਮਿਊਟੇਸ਼ਨ ਅਤੇ HIV ਨੂੰ ਰੋਕਦੇ ਹਨ। ਇਸ ਲਈ HIV ਦੇ ਇਲਾਜ ‘ਤੇ ਕੰਮ ਕਰ ਰਹੇ ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਹੈ ਕਿ CCR-5 ਇਸ ਬੀਮਾਰੀ ਦੇ ਇਲਾਜ ਦਾ ਸਭ ਤੋਂ ਵਧੀਆ ਤਰੀਕਾ ਹੈ।
ਇਸ ਗੱਲ ਦਾ ਸਬੂਤ ਹੈ ਕਿ ਸਟੈੱਮ ਸੈੱਲ HIV ਤੋਂ ਛੁੱਟਕਾਰਾ ਪਾਉਣ ‘ਚ ਮਦਦ ਕਰ ਸਕਦੇ ਹਨ, ਪਰ ਇਹ ਸਟੈੱਮ ਸੈੱਲ ਸਿਰਫ਼ ਉਨ੍ਹਾਂ ਦਾਨੀਆਂ ਤੋਂ ਲਏ ਜਾ ਸਕਦੇ ਹਨ ਜਿਨ੍ਹਾਂ ਕੋਲ CCR-5 ਜੀਨ ਦੀ ਮਿਊਟਿਡ ਕਾਪੀ ਹੋਵੇ। ਯੌਰਪ ‘ਚ ਅਜਿਹੇ ਲੋਕਾਂ ਦੀ ਆਬਾਦੀ ਦਾ ਸਿਰਫ਼ ਇੱਕ ਫ਼ੀਸਦੀ ਹੈ ਜਿਨ੍ਹਾਂ ‘ਚ ਇਸ ਜੀਨ ਦਾ ਪੂਰਾ ਜੋੜਾ ਮਿਊਟਿਡ ਹੈ। 10 ਫ਼ੀਸਦੀ ਲੋਕਾਂ ‘ਚ ਇਸ ਜੀਨ ਦੀ ਸਿਰਫ਼ ਇੱਕ ਕਾਪੀ ਮਿਊਟਿਡ ਹੁੰਦੀ ਹੈ।
ਜੇਕਰ ਤੁਸੀਂ ਆਪਣੀ ਸਿਹਤ ਸਬੰਧੀ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com