ਸ਼ਿਮਲਾ : ਸ਼ਿਮਲਾ ਵਿਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਇਕ ਵੱਡਾ ਹਾਦਸਾ ਵਾਪਰ ਗਿਆ। ਦੱਸਣਯੋਗ ਹੈ ਕਿ ਸ਼ਿਮਲਾ ਦੇ ਡੀ. ਸੀ. ਦਫਤਰ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਰਹੇ ਕਾਂਗਰਸੀ ਅਚਾਨਕ ਅੱਗ ਦੀ ਲਪੇਟ ਵਿਚ ਆ ਗਏ। ਦੇਖਦੇ ਹੀ ਦੇਖਦੇ ਕਈ ਵਰਕਰ ਇਸ ਅੱਗ ਵਿਚ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਕਾਂਗਰਸ ਦੇ ਸੂਬਾਈ ਪ੍ਰਧਾਨ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਿਚ ਕੀਤਾ ਜਾ ਰਿਹਾ ਸੀ। ਜਿਸ ਵਿਚ ਪਾਰਟੀ ਦੇ ਕਈ ਵਿਧਾਇਕ ਸ਼ਾਮਲ ਸਨ।ઠ
ਜ਼ਿਕਰਯੋਗ ਹੈ ਕਿ ਨੈਸ਼ਨਲ ਹੈਰਾਲਡ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਕਾਂਗਰਸੀ ਪ੍ਰਦਰਸ਼ਨ ਕਰ ਰਹੇ ਸਨ ਤਾਂ ਇਕ ਵਰਕਰ ਨੇ ਜਦੋਂ ਮੋਦੀ ਦੇ ਪੁਤਲੇ ‘ਤੇ ਪੈਟਰੋਲ ਛਿੜਕਿਆਂ ਤਾਂ ਕੋਲ ਖੜ੍ਹੇ ਨੌਜਵਾਨ ਨੇ ਲਾਈਟਰ ਨਾਲ ਪੁਤਲੇ ਨੂੰ ਅੱਗ ਲਾ ਦਿੱਤੀ ਤਾਂ ਅੱਗ ਅਚਾਨਕ ਭੜਕ ਗਈ ਜਿਸ ਕਾਰਨ ਕਈ ਵਰਕਰ ਉਸ ਅੱਗ ਦੀ ਲਪੇਟ ਵਿਚ ਆ ਗਏ। ਵਰਕਰਾਂ ਦੇ ਚਿਹਰੇ ਅਤੇ ਹੱਥ ਬੁਰੀ ਤਰ੍ਹਾਂ ਨਾਲ ਝੁਲਸ ਗਏ।