ਵਿਸ਼ਵ ਕੱਪ ਦੌਰਾਨ ਲੱਗੀ ਸੱਟ ਤੋਂ ਉੱਭਰਣ ਲਈ ਟੀਕੇ ਲਗਾਏ ਗਏ, ਗਿੱਟੇ ‘ਚੋਂ ਖੂਨ ਕੱਢਿਆ ਗਿਆ – ਪੰਡਯਾ

ਮਾਲਟਨ: ਆਲਰਾਊਂਡਰ ਹਾਰਦਿਕ ਪੰਡਯਾ ਨੇ ਪਿਛਲੇ ਸਾਲ ਵਿਸ਼ਵ ਕੱਪ ਦੇ ਮੈਚਾਂ ਲਈ ਫ਼ਿਟਨੈੱਸ ਹਾਸਿਲ ਕਰਨ ਦੀ ਬੇਤਾਬੀ ‘ਚ ਕਈ ਟੀਕੇ (ਇੰਜੈਕਸ਼ਨ) ਲੈਣ ਅਤੇ ਆਪਣੇ ਗਿੱਟੇ ‘ਚੋਂ ਖ਼ੂਨ ਦੇ ਥੱਪੇ ਹਟਾਉਣ ਵਰਗੇ ਮੁਸ਼ਕਿਲ ਉਪਾਵਾਂ ਦਾ ਸਹਾਰਾ ਲਿਆ, ਪਰ ਇਸ ਨਾਲ ਸੱਟ ਹੋਰ ਵੱਧ ਗਈ ਅਤੇ ਇਸ ਭਾਰਤੀ ਖਿਡਾਰੀ ਨੂੰ ਵਨ ਡੇ ਵਿਸ਼ਵ ਕੱਪ ‘ਚੋਂ ਬਾਹਰ ਬੈਠਣਾ ਪਿਆ। ਵਿਸ਼ਵ ਕੱਪ ਦੌਰਾਨ ਭਾਰਤ ਦੇ ਚੌਥੇ ਮੈਚ ‘ਚ ਬੰਗਲਾਦੇਸ਼ ਵਿਰੁੱਧ ਗੇਂਦਬਾਜ਼ੀ ਦੌਰਾਨ ਆਪਣੇ ਪਹਿਲੇ ਹੀ ਓਵਰ ਤੋਂ ਬਾਅਦ ਪੰਡਯਾ ਲੰਗੜਾਉਂਦਾ ਹੋਇਆ ਮੈਦਾਨ ‘ਚੋਂ ਬਾਹਰ ਗਿਆ ਸੀ। ਉਹ ਉਸ ਤੋਂ ਬਾਅਦ ਟੀਮ ‘ਚ ਵਾਪਸੀ ਨਹੀਂ ਕਰ ਸਕਿਆ। ਉਸ ਨੇ ਕਿਹਾ, “ਮੈਂ ਆਪਣੀ ਅੱਡੀ ‘ਤੇ ਤਿੰਨ ਵੱਖ-ਵੱਖ ਜਗ੍ਹਾ ‘ਤੇ ਇੰਜੈਕਸ਼ਨਜ਼ ਲਗਵਾਏ ਅਤੇ ਸੋਜ਼ਿਸ਼ ਕਾਰਨ ਮੈਨੂੰ ਆਪਣੇ ਗਿੱਟੇ ‘ਚੋਂ ਖ਼ੂਨ ਕਢਵਾਉਣਾ ਪਿਆ।”