ਵਿਸ਼ਵ ਕੱਪ ‘ਚ ਹੋਣ ਵਾਲੈ ਕੁਝ ਖ਼ਾਸ!

sports-news-300x150ਨਵੀਂ ਦਿੱਲੀ- ਭਾਰਤੀ ਜ਼ਮੀਨ ‘ਤੇ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਪਹਿਲੇ ਦੌਰ ‘ਚ 8 ਟੀਮਾਂ ਦਾ ਮੁਕਾਬਲਾ ਹੋਵੇਗਾ ਅਤੇ ਫ਼ਿਰ ਸੁਪਰ 10 ‘ਚ 10 ਟੀਮਾਂ ਖਿਤਾਬ ਲਈ ਭਿੜਨਗੀਆਂ। ਵਿਸ਼ਵ ਕੱਪ ਦੀ ਸ਼ੁਰੂਆਤ ਪਹਿਲੇ ਦੌਰ ਦੇ ਕੁਆਲੀਫ਼ਾਇੰਗ ਮੁਕਾਬਲਿਆਂ ਤੋਂ ਹੋਵੇਗੀ, ਜਿਸ ‘ਚ ਗਰੁੱਪ-ਏ ‘ਚ ਏਸ਼ੀਆ ਕੱਪ ਦੀ ਉਪ-ਜੇਤੂ ਟੀਮ ਬੰਗਲਾਦੇਸ਼, ਆਇਰਲੈਂਡ, ਹਾਲੈਂਡ ਅਤੇ ਓਮਾਨ ਨੂੰ ਰੱਖਿਆ ਗਿਆ ਹੈ ਅਤੇ ਗਰੁੱਪ-ਬੀ ‘ਚ ਅਫ਼ਗਾਨਿਸਤਾਨ, ਹਾਂਗਕਾਂਗ, ਸਕਾਟਲੈਂਡ ਅਤੇ ਜ਼ਿੰਬਾਬਵੇ ਹੈ। ਇਨ੍ਹਾਂ ਦੋਵੇਂ ਗਰੁੱਪ ਦੀਆਂ ਜੇਤੂ ਟੀਮਾਂ ਸੁਪਰ-10 ਦੇ 2 ਵੱਖ-ਵੱਖ ਗਰੁੱਪ ‘ਚ ਆਪਣੀ ਜਗ੍ਹਾ ਬਣਾਉਣਗੀਆਂ।
ਸੁਪਰ-10 ਦੇ ਗਰੁੱਪ-1 ‘ਚ ਇੰਗਲੈਂਡ, ਦੱਖਣੀ ਅਫ਼ਰੀਕਾ, ਸ਼੍ਰੀਲੰਕਾ, ਵੈਸਟ ਇੰਡੀਜ਼ ਅਤੇ ਗਰੁੱਪ-ਬੀ ਦੀ ਜੇਤੂ ਟੀਮ ਅਤੇ ਗਰੁੱਪ-2 ‘ਚ ਆਸਟਰੇਲੀਆ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਗਰੁੱਪ-ਏ ਦੀ ਜੇਤੂ ਟੀਮ ਹੋਵੇਗੀ। ਸੁਪਰ-10 ‘ਚੋਂ ਦੋਵੇਂ ਗਰੁੱਪ ‘ਚੋਂ 2-2 ਟੀਮਾਂ ਸੈਮੀਫ਼ਾਈਨਲ ‘ਚ ਜਗ੍ਹਾ ਪਹੁੰਚਣਗੀਆਂ। ਪਹਿਲਾ ਸੈਮੀਫ਼ਾਈਨਲ ਦਿੱਲੀ ਦੇ ਫ਼ਿਰੋਜਸ਼ਾਹ ਕੋਟਲਾ ਮੈਦਾਨ ‘ਤੇ ਅਤੇ ਦੂਜਾ ਸੈਮੀਫ਼ਾਈਨਲ ਮੁੰਬਈ ਦੇ ਵਾਨਖੇੜ੍ਹੇ ਸਟੇਡੀਅਮ ‘ਚ ਖੇਡਿਆ ਜਾਵੇਗਾ।
ਫ਼ਾਈਨਲ 3 ਅਪ੍ਰੈਲ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਹੋਵੇਗਾ। ਪੁਰਸ਼ ਵਿਸ਼ਵ ਕੱਪ ਦੇ ਨਾਲ-ਨਾਲ ਮਹਿਲਾ ਵਿਸ਼ਵ ਕੱਪ ਵੀ ਚੱਲੇਗਾ। ਮਹਿਲਾ ਵਿਸ਼ਵ ਕੱਪ ਦੇ ਗਰੁੱਪ-ਏ ‘ਚ ਆਸਟਰੇਲੀਆ, ਆਇਰਲੈਂਡ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਸ਼੍ਰੀਲੰਕਾ ਹੈ, ਜਦਕਿ ਗਰੁੱਪ-ਬੀ ‘ਚ ਬੰਗਲਾਦੇਸ਼, ਇੰਗਲੈਂਡ, ਭਾਰਤ, ਪਾਕਿਸਤਾਨ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਹਨ। ਮਹਿਲਾ ਵਿਸ਼ਵ ਕੱਪ ਦਾ ਫ਼ਾਈਨਲ ਮੁਕਾਬਲਾ ਵੀ 3 ਅਪ੍ਰੈਲ ਨੂੰ ਕੋਲਕਾਤਾ ‘ਚ ਹੋਵੇਗਾ। ਮਹਿਲਾ ਵਿਸ਼ਵ ਕੱਪ 15 ਮਾਰਚ ਤੋਂ ਸ਼ੁਰੂ ਹੋਵੇਗਾ।

LEAVE A REPLY