ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ 8 ਦਸੰਬਰ ਨੂੰ ਜਾਣਗੇ ਪਾਕਿਸਤਾਨ ਦੌਰੇ ‘ਤੇ

6ਨਵੀਂ ਦਿੱਲੀ : ਭਾਰਤ ਦੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਮੰਗਲਵਾਰ 8 ਦਸੰਬਰ ਨੂੰ ਪਾਕਿਸਤਾਨ ਦੌਰੇ ‘ਤੇ ਜਾਵੇਗੀ। ਵਿਦੇਸ਼ੀ ਮੰਤਰੀ ਇਸਲਾਮਾਬਾਦ ਵਿਖੇ ਹੋਣ ਵਾਲੀ ‘ਹਾਰਟ ਆਫ ਏਸ਼ੀਆ ਸਕਿਉਰਿਟੀ ਕਾਨਫਰੰਸ’ ਵਿਚ ਸ਼ਿਰਕਤ ਕਰੇਗੀ। ਇਸ ਕਾਨਫਰੰਸ ਵਿਚ 25 ਦੇਸ਼ਾਂ ਦੇ ਆਗੂ ਹਿੱਸਾ ਲੈ ਰਹੇ ਹਨ।
ਇਸ ਦੌਰਾਨ ਸੰਭਾਵਨਾ ਹੈ ਕਿ ਉਹ ਇਸ ਦੌਰੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕਰ ਸਕਦੇ ਹਨ। ਸੁਸ਼ਮਾ ਸਵਰਾਜ ਦੇ ਇਸ ਦੌਰੇ ਨੂੰ ਦੋਨਾਂ ਦੇਸ਼ਾਂ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੱਤਵਾਦ ਅਤੇ ਜੰਗਬੰਦੀ ਦੇ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਹਾਲੇ ਨਰਮ ਨਹੀਂ ਹੋਏ। ਇਸ ਤੋਂ ਪਹਿਲਾਂ ਬੀਤੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਚਾਲੇ ਪੈਰਿਸ ਵਿਖੇ ਮੁਲਾਕਾਤ ਹੋਈ ਸੀ।

LEAVE A REPLY