ਵਿਗਿਆਪਨ ‘ਚ ਮਾਂ ਦੀ ਭੂਮਿਕਾ ਨਿਭਾ ਕੇ ਖ਼ੁਸ਼ ਹੋਏ ਰਣਵੀਰ

flimy-duniya1ਅਦਾਕਾਰ ਰਣਵੀਰ ਸਿੰਘ ਟੀ. ਵੀ. ਵਿਗਿਆਪਨ ‘ਰਣਵੀਰ ਚਿੰਗ ਰਿਟਰਨਸ’ ਵਿੱਚ ਮਾਂ ਦੀ ਭੂਮਿਕਾ ਨਿਭਾ ਕੇ ਬੇਹੱਦ ਖੁਸ਼ ਹਨ। ਰੋਹਿਤ ਸ਼ੈਟੀ ਵੱਲੋਂ ਨਿਰਦੇਸ਼ਤ ਇਸ ਵਿਗਿਆਪਨ ਵਿੱਚ ਰਣਵੀਰ ਨੇ ਮਾਂ ਦੀ ਭੂਮਿਕਾ ਨਿਭਾਈ ਹੈ। ਰਣਵੀਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਹੀ ਮਾਂ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਸਨ। ਵਿਗਿਆਪਨ ਵਿੱਚ ਰਣਵੀਰ ਅਤੇ ਤਮੰਨਾ ਭਾਟੀਆ ਨੇ ਇਕੱਠੇ ਕੰਮ ਕੀਤਾ ਹੈ। ਇਸ ਵਿੱਚ ਰਣਵੀਰ ਮਾਂ ਚਿੰਗ ਦੇ ਰੂਪ ਵਿੱਚ ਆਪਣੀ ਮਾਂ ਦੀ ਭੂਮਿਕਾ ਨਿਭਾ ਰਹੇ ਹਨ। ਰਣਵੀਰ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਹੀ ਮਾਂ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਸੀ। ਮੈਂ ਰੋਹਿਤ ਦਾ ਧੰਨਵਾਦ ਕਰਦਾ ਹਾਂ, ਜਿਸ ਕਾਰਨ ਅਖੀਰ ਮੈਨੂੰ ਇਹ ਭੂਮਿਕਾ ਨਿਭਾਉਣ ਲਈ ਮਿਲ ਗਈ।

LEAVE A REPLY