ਲਾਲ ਮਿਰਚਾਂ ਦਾ ਅਚਾਰ

Image Courtesy :jagbani(punjabkesari)

ਸਰਦੀਆਂ ਦੇ ਮੌਸਮ ‘ਚ ਲਾਲ ਮਿਰਚ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ, ਜੇਕਰ ਇਸਦਾ ਅਚਾਰ ਪਾਇਆ ਜਾਵੇ ਤਾਂ ਇਹ ਜਲਦੀ ਖ਼ਰਾਬ ਨਹੀਂ ਹੁੰਦਾ ਅਤੇ ਭੋਜਨ ਦਾ ਸੁਆਦ ਵੀ ਵਧਾ ਦਿੰਦੀ ਹੈ। ਜਦੋਂ ਕੁੱਝ ਤਿੱਖਾ ਖਾਣ ਦਾ ਮੰਨ ਕਰੇ ਤਾਂ ਤੁਸੀਂ ਇਸ ਨੂੰ ਖਾ ਸਕਦੇ ਹੋ। ਇਸ ਦਾ ਅਚਾਰ ਘਰ ‘ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਅਚਾਰ ਬਣਾਉਣ ਦੀ ਵਿਧੀ।
ਸਮੱਗਰੀ
– 500 ਗ੍ਰਾਮ ਲਾਲ ਮੋਟੀ ਮਿਰਚ
– 6 ਛੋਟੇ ਚੱਮਚ ਸੌਂਫ਼ ਦਰਦਰੀ ਪਿਸੀ ਹੋਈ
– 2 ਚੱਮਚ ਸੁੱਕਾ ਧਨੀਆ ਪਾਊਡਰ
– 6 ਛੋਟੇ ਚੱਮਚ ਸਰੌਂ ਦਰਦਰੀ ਪੀਸੀ ਹੋਈਮ
– 3 ਚੱਮਚ ਸਿਰਕਾ
– 2 ਚੱਮਚ ਹਲਦੀ
– 6 ਛੋਟੇ ਚੱਮਚ ਮੇਥੀਦਾਨਾ ਦਰਦਰਾ ਪਿਸਿਆ ਹੋਇਆ
– 1/2 ਚੱਮਚ ਹਿੰਗ
– 1/2 ਲੀਟਰ ਸਰ੍ਹੋਂ ਦਾ ਤੇਲ
– ਨਮਕ ਸੁਆਦ ਅਨੁਸਾਰ
– 1 ਚੱਮਚ ਅੰਮਚੂਰ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਲਾਲ ਮਿਰਚ ਨੂੰ ਧੋ ਕੇ 2 ਘੰਟੇ ਦੇ ਲਈ ਸੁੱਕਾ ਲਓ। ਮਿਰਚਾਂ ਦੇ ਡੰਡਲ ਕੱਟ ਲਓ, ਮਿਰਚਾਂ ਨੂੰ ਲੰਬਾਈ ‘ਚ ਇਸ ਤਰ੍ਹਾਂ ਕੱਟੋਂ ਕਿ ਉਹ ਇੱਕ ਪਾਸਿਓ ਜੁੜੀਆਂ ਰਹਿਣ। ਇੱਕ ਥਾਲੀ ‘ਚ ਸਾਰੇ ਮਸਾਲੇ ਅਤੇ 4 ਚੱਮਚ ਸਰ੍ਹੋਂ ਦਾ ਤੇਲ ਅਤੇ ਸਿਰਕਾ ਸਾਰਿਆ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫ਼ਿਰ ਇੱਕ ਇੱਕ ਕਰ ਕੇ ਸਾਰੀਆ ਮਿਰਚਾਂ ‘ਚ ਮਾਸਾਲਾ ਭਰ ਦਿਓ। ਭਰੀਆਂ ਹੋਈਆਂ ਲਾਲ ਮਿਰਚਾਂ ਦੇ ਅਚਾਰ ਨੂੰ ਕਿਸੇ ਕੱਚ ਦੇ ਜਾਰ ‘ਚ ਪਾ ਲਓ, ਫ਼ਿਰ ਇਸ ‘ਚ ਇੰਨ੍ਹਾਂ ਤੇਲ ਪਾਓ ਕਿ ਮਿਰਚਾਂ ਪੂਰੀ ਤਰ੍ਹਾਂ ਤੇਲ ‘ਚ ਡੁੱਬ ਜਾਣ। ਹੁਣ ਜਾਰ ਨੂੰ ਤਿੰਨ ਦਿਨ ਤੱਰ ਧੁੱਪ ‘ਚ ਰੱਖੋ। ਤੁਹਾਡਾ ਲਾਲ ਮਿਰਚਾਂ ਦਾ ਆਚਾਰ ਤਿਆਰ ਹੈ, ਤੁਸੀਂ ਇਸ ਨੂੰ ਜਦੋਂ ਵੀ ਜਾਰ ‘ਚੋ ਕੱਢੇ ਤਾਂ ਧਿਆਨ ਰੱਖੋ ਕੇ ਤੁਹਾਡੇ ਹੱਥ ਸੁੱਕੇ ਹੋਣ।