ਲੰਬੀ/ਪਟਿਆਲਾ : ਲੰਬੀ ‘ਚ ਸ਼ੁੱਕਵਾਰ ਨੂੰ ਡੋਰ-ਟੂ-ਡੋਰ, ਨੁੱਕਡ਼ ਦਰ ਨੁੱਕਡ਼, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਅੰਦਰ ਮਨੁੱਖਤਾ ਦੀ ਝਲਕ ਵਿੱਚ ਪੂਰੇ ਖੇਤਰ ‘ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕੈਪਟਨ ਅਮਰਿੰਦਰ ਨੇ ਉਨ੍ਹਾ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਵਿਧਾਨ ਸਭਾ ਹਲਕੇ ਨੂੰ ਸੀਨੀਅਰ ਅਕਾਲੀ ਆਗੂ ਦੇ ਸ਼ਿਕੰਜੇ ਤੋਂ ਅਜ਼ਾਦ ਕਰਵਾਉਣ ਲਈ ਤਿਆਰ ਹੈ ਤੇ ਉਨ੍ਹਾਂ ਦੇ ਦੁੱਖਾਂ ਤੇ ਦਰਦਾਂ ਦਾ ਹੁਣ ਅੰਤ ਹੋ ਜਾਵੇਗਾ।
ਇਸ ਲਡ਼ੀ ਹੇਠ, ਜਿਵੇਂ ਹੀ ਕੈਪਟਨ ਅਮਰਿੰਦਰ ਨੇ ਲੰਬੀ ਦੀਆਂ ਸਡ਼ਕਾਂ ‘ਤੇ ਚੱਲਣਾ ਸ਼ੁਰੂ ਕੀਤਾ, ਆਪਣੇ ਮਸੀਹਾ ਨੂੰ ਮਿੱਲਣ ਤੇ ਉਨ੍ਹਾਂ ਨੂੰ ਦੇਖਣ ਲਈ ਹਜ਼ਾਰਾਂ ਪੁਰਸ਼, ਔਰਤਾਂ ਤੇ ਬੱਚੇ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਕੁਝ ਮਿੰਟ ਅੱਗੇ ਵੱਧਣ ਤੋਂ ਬਾਅਦ ਕੈਪਟਨ ਅਮਰਿੰਦਰ ਨੂੰ ਪਿੰਡ ਵਾਲਿਆਂ ਵੱਲੋਂ ਗੱਲ ਕਰਨ ਲਈ ਰੋਕਿਆ ਜਾ ਰਿਹਾ ਸੀ, ਜਿਹਡ਼ੇ ਆਪਣੇ ਰਾਖਾ ਦੀ ਇਕ ਝਲਕ ਪਾਉਣ ਤੇ ਉਸ ਨਾਲ ਆਪਣੀਆਂ ਸਮੱਸਿਆਵਾਂ ਨੂੰ ਸਾਂਝਾ ਕਰਨ ਵਾਸਤੇ ਇੰਤਜਾਰ ਨਹੀਂ ਕਰ ਪਾ ਰਹੇ ਸਨ।
ਕੈਪਟਨ ਅਮਰਿੰਦਰ ਨੇ ਉਨ੍ਹਾਂ ਨਾਲ ਵਿਧਾਨ ਸਭਾ ਹਲਕੇ ਦੀ ਫੇਰੀ ‘ਤੇ ਚੱਲ ਰਹੇ ਪੱਤਰਕਾਰਾਂ ਨੂੰ ਦੱਸਿਆ ਕਿ ਹਲਕੇ ਅੰਦਰ ਹਰ ਪਾਸੇ ਲਹਿਰਾ ਰਹੇ ਕਾਂਗਰਸ ਦੇ ਝੰਡਿਆਂ ਨਾਲ ਚੋਣ ਦਾ ਫੈਸਲਾ ਪਹਿਲਾਂ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ, ਜਿਥੇ ਉਹ ਬਾਦਲ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਸਹੀ ਸਬਕ ਸਿਖਾਉਣ ਆਏ ਹਨ। ਲੰਬੀ ਸਮੇਤ ਪੰਜਾਬ ਦੇ ਹੋਰ 116 ਵਿਧਾਨ ਸਭਾ ਹਲਕਿਆਂ ‘ਚ ਸ਼ਨੀਵਾਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ।
ਕੈਪਟਨ ਅਮਰਿੰਦਰ ਨੂੰ ਸੇਜ਼ਲ ਅੱਖਾਂ ਨਾਲ ਅਕਾਲੀ ਸ਼ਾਸਨ ‘ਚ ਆਪਣੀ ਮਾਡ਼ੀ ਹਾਲਤ ਦੱਸ ਰਹੇ ਪਿੰਡ ਵਾਲਿਆਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦੀ ਮੁਸਕਾਨ ਵਾਪਿਸ ਲਿਆਉਣ ਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਬਾਦਲਾਂ ਅਤੇ ਉਨ੍ਹਾਂ ਦੇ ਗੁੰਡਿਆਂ ਸਮੇਤ ਸਾਰਿਆਂ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ।
ਪਿੰਡ ਹੱਕੂਵਾਲ ‘ਚ ਮਾਹੌਲ ਕੁਝ ਵਕਤ ਲਈ ਤਨਾਅਪੂਰਨ ਰਿਹਾ, ਜਿਥੇ ਸਥਾਨਕ ਕਾਂਗਰਸੀ ਆਗੂਆਂ ਨੇ ਕੈਪਟਨ ਅਮਰਿੰਦਰ ਨੂੰ ਸੁਖਬੀਰ ਬਾਦਲ ਦੇ ਨਜ਼ਦੀਕੀ ਤੇਜਿੰਦਰ ਸਿੰਘ ਮਿੱਡੂਖੇਡ਼ਾ ਦੇ ਰਿਸ਼ਤੇਦਾਰ ਵਿੱਕੀ ਮਿੱਡੂਖੇਡ਼ਾ ਵੱਲੋਂ ਵੀਰਵਾਰ ਰਾਤ ਨੂੰ ਪੈਸੇ ਵੰਡੇ ਜਾਣ ਸਬੰਧੀ ਜਾਣਕਾਰੀ ਦਿੱਤੀ। ਇਹ ਹਰਕਤ ਕਰਦਿਆਂ, ਪਿੰਡ ਵਾਲਿਆਂ ਵੱਲੋਂ ਫਡ਼ੇ ਜਾਣ ਤੋਂ ਬਾਅਦ ਵਿੱਕੀ ਨੇ ਉਨ੍ਹਾਂ ਨੂੰ ਬਾਦਲ ਨੂੰ ਵੋਟ ਨਾ ਦੇਣ ‘ਤੇ ਅੰਜ਼ਾਮ ਭੁਗਤਣ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਸਥਾਨਕ ਕਾਂਗਰਸੀ ਆਗੂਆਂ ਨੂੰ ਸੱਦਿਆ। ਜਦਕਿ ਵਿੱਕੀ ਤੇ ਗੁੰਡੇ ਉਥੋਂ ਭੱਜ ਗਏ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਕਾਰ ਕਬਜ਼ੇ ‘ਚ ਲੈ ਲਈ।
ਤੇਜਿੰਦਰ ਨੂੰ ਵੀ ਵੀਰਵਾਰ ਰਾਤ ਨੂੰ ਪਿੰਡ ਕਾਖਨਵਾਲੀ ਦੇ ਲੋਕਾਂ ਨੂੰ ਪੈਸੇ ਵੰਡਦਿਆਂ ਰੰਗੇ ਹੱਥੀਂ ਫਡ਼ਿਆ ਗਿਆ ਸੀ ਅਤੇ ਉਸਨੂੰ ਸਰ੍ਹੇਆਮ ਮੁਆਫੀ ਮੰਗਣ ਤੋਂ ਬਾਅਦ ਹੀ ਜਾਣ ਦਿੱਤਾ ਗਿਆ। ਪਿੰਡ ਵਾਲਿਆਂ ਨੇ ਕੈਪਟਨ ਅਮਰਿੰਦਰ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ, ਉਨ੍ਹਾਂ ਨੂੰ ਸੂਬੇ ਦੀ ਕਮਾਂਡ ਸੰਭਾਲਣ ਤੋਂ ਬਾਅਦ ਅਕਾਲੀ ਜਗੀਰ ਦਾ ਅੰਤ ਕਰਨ ਅਤੇ ਇਨ੍ਹਾਂ ਦੇ ਗੁੰਡਿਆਂ ਦੇ ਜਾਅਲ ਨੂੰ ਤੋਡ਼ਨ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਨੇ ਦੋਨਾਂ ਥਾਪਾਂ ‘ਤੇ ਪਿੰਡ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਉਹ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਅਕਾਲੀ ਜੰਜੀਰਾਂ ਨੂੰ ਤੋਡ਼ ਦੇਣਗੇ ਤੇ ਇਨ੍ਹਾਂ ਦੇ ਹਲਕਾ ਇੰਚਾਰਜ਼ਾਂ ਸਮੇਤ ਗੁੰਡਿਆਂ ਨੂੰ ਸਜ਼ਾ ਦੇਣਗੇ। ਸੂਬਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੁੰ ਅਕਾਲੀ ਡਰ ਤੋਂ ਮੁਕਤ ਕਰਵਾਉਣ ਦੀ ਅਪੀਲ ਕਰਨ ਵਾਲੇ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਕਿ ਉਹ ਇਨ੍ਹਾਂ ‘ਚੋਂ ਕਿਸੇ ਨੂੰ ਵੀ ਨਹੀਂ ਬਖਸ਼ਣਗੇ, ਜਿਹਡ਼ੇ ਬੀਤੇ 10 ਸਾਲਾਂ ਤੋਂ ਲੋਕਾਂ ਉਪਰ ਅੱਤਿਆਚਾਰ ਕਰ ਰਹੇ ਹਨ।
ਕੈਪਟਨ ਅਮਰਿੰਦਰ ਦੀ ਕਾਰ ਨੂੰ ਦੇਖਣ ਲਈ ਲੋਕਾਂ ਨੁੰ ਆਪਣੇ ਘਰਾਂ ਤੋਂ ਨਿਕਲਦਿਆਂ ਦੇਖਿਆ ਜਾ ਸਕਦਾ ਸੀ, ਜਿਨ੍ਹਾਂ ਨੂੰ ਉਨ੍ਹਾਂ ਨੂੰ ਮਿੱਲਣ ਦਾ ਇੰਤਜ਼ਾਰ ਕਰ ਰਹੀ ਭੀਡ਼ ਕਾਰਨ ਸਿਰਫ 2-3 ਕਿਲੋਮੀਟਰ ਤੈਅ ਕਰਨ ‘ਚ ਇਕ ਘੰਟਾ ਲੱਗ ਰਿਹਾ ਸੀ। ਜਿਥੇ ਪੁਰਸ਼, ਇਸ ਭਰੋਸੇ ਨਾਲ ਉਨ੍ਹਾਂ ਦਾ ਹੱਥ ਫਡ਼੍ਹੇ ਸਨ ਕਿ ਉਹ ਉਨ੍ਹਾਂ ਨੂੰ ਦਰਦ ਤੇ ਪ੍ਰੇਸ਼ਾਨੀਆਂ ਤੋਂ ਬਾਹਰ ਕੱਢਣਗੇ, ਉਥੇ ਹੀ ਔਰਤਾਂ ਇਸ ਵਿਸ਼ਵਾਸ ਨਾਲ ਸੂਬਾ ਕਾਂਗਰਸ ਪ੍ਰਧਾਨ ਵੱਲ ਵੱਧਦੀਆਂ ਦੇਖੀਆਂ ਜਾ ਰਹੀਆਂ ਸਨ ਕਿ ਉਹ ਉਨ੍ਹਾਂ ਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨਗੇ।
ਕੈਪਟਨ ਅਮਰਿੰਦਰ ਨੇ ਲੰਬੀ ਦੀ ਇਕ ਵੱਡੀ ਨੌਜ਼ਵਾਨ ਅਬਾਦੀ ਨੂੰ ਇਕ ਉਮੀਦ ਦੀ ਰੋਸ਼ਨ ਦਿੱਤੀ ਹੈ, ਜਿਸਦਾ ਉਹ ਬੇਸਬ੍ਰੀ ਨਾਲ ਇੰਤਜ਼ਾਰ ਕਰ ਰਹੇ ਸਨ, ਅਤੇ ਇਸਦਾ ਉਨ੍ਹਾਂ ਨੇ ਦੋਨਾਂ ਬਾਹਾਂ ਖੋਲ੍ਹ ਕੇ ਸਵਾਗਤ ਕੀਤਾ। ਇਸ ਲਡ਼ੀ ਹੇਠ, ਸੂਬਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦੇ ਮੋਢਿਆਂ ਉਪਰ ਆਪਣੇ ਹੱਥ ਰੱਖ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਨਵੀਂ ਸ਼ੁਰੂਆਤ ਦੇਣ ਦਾ ਭਰੋਸਾ ਦਿੱਤਾ।
ਇਸ ਦੌਰਾਨ, ਕੈਪਟਨ ਅਮਰਿੰਦਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਸਹਿਜ਼ ਦਿਖੇ। ਕੈਪਟਨ ਅਮਰਿੰਦਰ ਨੇ ਬੱਚਿਆਂ ਤੋਂ ਉਨ੍ਹਾਂ ਦੀ ਪਡ਼੍ਹਾਈ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਸੁਨਿਸ਼ਚਿਤ ਕਰਨ ਦੀ ਅਪੀਲ ਕੀਤੀ ਕਿ ਸ਼ਨੀਵਾਰ ਨੂੰ ਵੋਟਿੰਗ ਬਗੈਰ ਕਿਸੇ ਰੁਕਾਵਟ ਸ਼ਾਂਤਮਈ ਢੰਗ ਨਾਲ ਪੂਰੀ ਹੋਵੇ।
ਇਸ ਦਿਸ਼ਾ ‘ਚ ਵੋਟਿੰਗ ਲਈ ਕੁਝ ਹੀ ਵਕਤ ਬਾਕੀ ਰਹਿਣ ਕਾਰਨ, ਕੈਪਟਨ ਅਮਰਿੰਦਰ ਨੇ ਆਪਣੇ ਘਰੇਲੂ ਸ਼ਹਿਰ ਪਟਿਆਲਾ ਸਮੇਤ ਲੰਬੀ ਤੋਂ ਵੀ ਜਿੱਤ ਦਰਜ਼ ਕਰਨ ਦਾ ਭਰੋਸਾ ਪ੍ਰਗਟਾਹਿਆ। ਪਿੰਡ ਵਾਲਿਆਂ ਦੀ ਪ੍ਰਤੀਕ੍ਰਿਆ ਤੋਂ ਉਤਸਾਹਿਤ ਦਿੱਖ ਰਹੇ, ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਪੰਜਾਬ ਦੇ ਵਿਕਾਸ ਤੇ ਤਰੱਕੀ ਨੂੰ ਵਾਪਿਸ ਲਿਆਉਣ ਦਾ ਵਾਅਦਾ ਕੀਤਾ, ਜਿਹਡ਼ੇ ਬਾਦਲ ਸ਼ਾਸਨ ਦੌਰਾਨ ਬਹੁਤ ਹੇਠਾਂ ਡਿੱਗਦਿਆਂ, ਦੁਖਦ ਹਾਲਾਤਾਂ ‘ਚ ਪਹੁੰਚ ਚੁੱਕੇ ਹਨ।