ਰੋਜ਼ਾਨਾ ਇੱਕ ਵੱਡੀ ਇਲਾਇਚੀ ਖਾਣ ਨਾਲ ਹੁੰਦੇ ਨੇ ਕਈ ਫ਼ਾਇਦੇ

ਮਸਾਲਿਆਂ ਦੇ ਰੂਪ ‘ਚ ਇਸਤੇਮਾਲ ਹੋਣ ਵਾਲੀ ਵੱਡੀ ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦਾ ਕੰਮ ਕਰਦੀ ਹੈ, ਪਰ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਸ ਨਾਲ ਸ਼ਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਵੱਡੀ ਇਲਾਇਚੀ ਚਮੜੀ ਅਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਔਸ਼ਧੀ ਗੁਣਾਂ ਨਾਲ ਭਰਪੂਰ ਵੱਡੀ ਇਲਾਇਚੀ ਨਾਲ ਕੈਂਸਰ ਤੋਂ ਲੈ ਕੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਵੀ ਦੂਰ ਹੋ ਸਕਦੀਆਂ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਵੱਡੀ ਇਲਾਇਚੀ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ …

ਕੈਂਸਰ ਤੋਂ ਬਚਾਏ – ਇਸ ‘ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। ਇਹ ਸ਼ਰੀਰ ‘ਚ ਕੈਂਸਰ ਸੈੱਲਜ਼ ਦੇ ਵਿਕਾਸ ਨੂੰ ਰੋਕਣ ਦਾ ਕੰਮ ਕਰਦੀ ਹੈ ਅਤੇ ਇਹ ਐਂਟੀ-ਔਕਸੀਡੈਂਟਸ ਦੇ ਪੱਧਰ ਨੂੰ ਵੀ ਵਧਾਉਂਦੀ ਹੈ।
ਸਿਰ ਦਰਦ ਅਤੇ ਤਨਾਅ ‘ਚ ਰਾਮਬਾਣ – ਵੱਡੀ ਇਲਾਇਚੀ ‘ਚ ਦਰਦ ਦੂਰ ਕਰਨ ਦੀ ਅਨੋਖੀ ਸਮਰਥਾ ਪਾਈ ਜਾਂਦੀ ਹੈ। ਖ਼ਾਸ ਕਰ ਕੇ ਸਿਰ ਦਰਦ ‘ਚ ਤਾਂ ਇਹ ਰਾਮਬਾਣ ਦਾ ਕੰਮ ਕਰਦੀ ਹੈ। ਇਸ ਨਾਲ ਤਿਆਰ ਕੀਤੇ ਜਾਣ ਵਾਲੇ ਸੁੰਗਧਿਤ ਤੇਲ ਨਾਲ ਤਨਾਅ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਲਿਵਰ ਦੇ ਰੋਗ – ਵੱਡੀ ਇਲਾਇਚੀ ਨੂੰ ਰਾਈ ‘ਚ ਮਿਲਾ ਕੇ ਖਾਣ ਨਾਲ ਲਿਵਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰੋਜ਼ਾਨਾ 8-10 ਵੱਡੀਆਂ ਇਲਾਇਚੀਆਂ ਦੇ ਬੀਜਾਂ ਦਾ ਸੇਵਨ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਹੈ।
ਬਲੱਡ ਪ੍ਰੈਸ਼ਰ ਲਈ ਫ਼ਾਇਦੇਮੰਦ – ਵੱਡੀ ਇਲਾਇਚੀ ਦਾ ਸੇਵਨ ਜੇਕਰ ਰੋਜ਼ਾਨਾ ਕੀਤਾ ਜਾਵੇ ਤਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਪਾਚਨ ਤੰਤਰ ਮਜ਼ਬੂਤ – ਵੱਡੀ ਇਲਾਇਚੀ ਸ਼ਰੀਰ ‘ਚ ਐਂਟੀ-ਔਕਸੀਡੈਂਟਸ ਦੇ ਪੱਧਰ ਨੂੰ ਵਧਾਉਂਦੀ ਹੈ ਜਿਸ ਕਾਰਨ ਸ਼ਰੀਰ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੇ ਸੇਵਨ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਜਿਸ ਨਾਲ ਬੈਕਟੀਰੀਆ ਅਤੇ ਵਾਇਰਲ ਇਨਫ਼ੈਕਸ਼ਨ ਖ਼ਤਮ ਹੋ ਜਾਂਦੇ ਹਨ।
ਸਾਹ ਦੀਆਂ ਬੀਮਾਰੀਆਂ – ਵੱਡੀ ਇਲਾਇਚੀ ਦਾ ਸੇਵਨ ਤੁਹਾਨੂੰ ਐਜ਼ਮਾ ਅਤੇ ਲੰਗ ਇਨਫ਼ੈਕਸ਼ਨ ਦੇ ਨਾਲ-ਨਾਲ ਸਾਹ ਦੀਆਂ ਸਾਰੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਵੱਡੀ ਇਲਾਇਚੀ ਦੇ ਸੇਵਨ ਨਾਲ ਸਰਦੀ, ਖ਼ਾਂਸੀ, ਜ਼ੁਕਾਮ ਅਤੇ ਫ਼ਲੂ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਸੂਰਜਵੰਸ਼ੀ ਦੀ ਡੱਬੀ